ਸਿਆਸਤਖਬਰਾਂਦੁਨੀਆ

ਭਾਰਤ ਨਾਲ ਰਿਸ਼ਤੇ ਤੇ ਰੂਸ ਦੇ ਤਣਾਅ ਦਾ ਅਸਰ ਨਹੀਂ-ਅਮਰੀਕਾ

ਵਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਭਾਰਤ ਨਾਲ ਅਮਰੀਕਾ ਦੇ ਰਿਸ਼ਤੇ ਉਸ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ‘ਤੇ ਆਧਾਰਿਤ ਹਨ ਅਤੇ ਰੂਸ ਨਾਲ ਚੱਲ ਰਹੇ ਤਣਾਅ ਤੋਂ ਪ੍ਰਭਾਵਿਤ ਨਹੀਂ ਹੋਏ ਹਨ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਰੋਜ਼ਾਨਾ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਭਾਰਤ ਦੇ ਨਾਲ ਸਾਡੇ ਰਿਸ਼ਤੇ ਇਸ ਦੇ ਆਪਣੇ ਗੁਣਾਂ ‘ਤੇ ਟਿਕੇ ਹੋਏ ਹਨ। ਪ੍ਰਾਈਸ ਤੋੰ ਪੁੱਛਿਆ ਗਿਆ ਸੀ ਕਿ ਕੀ ਯੂਕਰੇਨ ਸੰਕਟ ਨੂੰ ਲੈ ਕੇ ਰੂਸ ਨਾਲ ਤਣਾਅ ਕਾਰਨ ਭਾਰਤ ਨਾਲ ਅਮਰੀਕਾ ਦੇ ਸਬੰਧ ਪ੍ਰਭਾਵਿਤ ਹੋਏ ਹਨ। ਇਸ ਹਫ਼ਤੇ ਦੂਜੀ ਵਾਰ, ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਯੂਕਰੇਨ ‘ਤੇ ਭਾਰਤ ਦੇ ਸਟੈਂਡ ‘ਤੇ ਸਵਾਲਾਂ ਦਾ ਜਵਾਬ ਦੇਣ ਤੋਂ ਗੁਰੇਜ਼ ਕੀਤਾ। ਪ੍ਰਾਈਸ ਨੇ ਰੂਸ ਦੇ ਫੌਜੀ ਨਿਰਮਾਣ ਅਤੇ ਯੂਕਰੇਨ ਦੇ ਖਿਲਾਫ ਇਸ ਦੇ ਬਿਨਾਂ ਭੜਕਾਹਟ ਦੇ ਸੰਭਾਵੀ ਹਮਲੇ ਨੂੰ ਲੈ ਕੇ ਸਾਡੀਆਂ ਚਿੰਤਾਵਾਂ ‘ਤੇ ਕਿਹਾ, “ਮੈਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ‘ਚ ਆਪਣੇ ਸਟੈਂਡ ‘ਤੇ ਚਰਚਾ ਕਰਨ ਲਈ ਇਹ ਆਪਣੇ ਭਾਰਤੀ ਭਾਈਵਾਲਾਂ ‘ਤੇ ਛੱਡਦਾ ਹਾਂ, ਅਸੀਂ ਵਿਸ਼ਵ ਦੇ ਦਰਜਨਾਂ ਦੇਸ਼ਾਂ ਦੇ ਸੰਪਰਕ ‘ਚ ਹਾਂ। ਪ੍ਰਾਈਸ ਨੇ ਕਿਹਾ ਕਿ ਇਹ ਉਹ ਗੱਲਬਾਤ ਹਨ ਜੋ ਅਮਰੀਕਾ ਵੱਖ-ਵੱਖ ਪੱਧਰਾਂ ‘ਤੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਮੈਂ ਇੱਕ ਵੱਖਰੇ ਸੰਦਰਭ ਵਿੱਚ ਪਹਿਲਾਂ ਕਿਹਾ ਸੀ, ਯੂਕਰੇਨ ਦੇ ਖਿਲਾਫ ਰੂਸੀ ਹਮਲੇ ਅਤੇ ਯੂਕਰੇਨ ‘ਤੇ ਰੂਸੀ ਹਮਲੇ ਦਾ ਇਸਦੇ ਆਲੇ ਦੁਆਲੇ ਦੇ ਦੇਸ਼ਾਂ ਤੋਂ ਇਲਾਵਾ ਸੁਰੱਖਿਆ ਮਾਹੌਲ ‘ਤੇ ਪ੍ਰਭਾਵ ਪਵੇਗਾ। ਚੀਨ ਹੋਵੇ ਜਾਂ ਭਾਰਤ ਜਾਂ ਦੁਨੀਆ ਭਰ ਦੇ ਦੇਸ਼, ਇਸ ਦੇ ਪ੍ਰਭਾਵ ਦੂਰਗਾਮੀ ਹੋਣਗੇ ਅਤੇ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਇਸ ਦੀ ਵਿਆਪਕ ਸਮਝ ਹੈ।

Comment here