ਵਾਸ਼ਿੰਗਟਨ-ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ ਭਾਰਤ ਅਤੇ ਅਮਰੀਕਾ ਵਿਚਾਲੇ ਸੰਬੰਧ ਸਹੀ ਦਿਸ਼ਾ ‘ਚ ਅੱਗੇ ਵਧ ਰਹੇ ਹਨ ਅਤੇ ਦੋਵੇਂ ਦੇਸ਼ ਖ਼ਾਸ ਤੌਰ ‘ਤੇ ਆਪਣੀਆਂ ਫ਼ੌਜਾਂ ਵਿਚਾਲੇ ਅੰਤਰਕਾਰਜਸ਼ੀਲਤਾ ‘ਤੇ ਧਿਆਨ ਦੇ ਰਹੇ ਹਨ। ਰੱਖਿਆ ਸੰਬੰਧ ਭਾਰਤ-ਅਮਰੀਕਾ ਰਣਨੀਤਕ ਸਾਂਝੇਦਾਰੀ ਦੇ ਇਕ ਮੁੱਖ ਥੰਮ੍ਹ ਵਜੋਂ ਉਭਰੇ ਹਨ। ਦੋਵੇਂ ਦੇਸ਼ ਹੁਣ ਕਿਸੇ ਵੀ ਹੋਰ ਦੇਸ਼ ਨਾਲੋਂ ਇਕ ਦੂਜੇ ਨਾਲ ਵਧੇਰੇ ਦੋ ਪੱਖੀ ਅਭਿਆਸ ਕਰਦੇ ਹਨ।
ਵਿਦੇਸ਼ ਮੰਤਰਾਲੇ ਦੇ ਅਨੁਸਾਰ, ਜੂਨ 2016 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਵਾਸ਼ਿੰਗਟਨ ਨੇ ਭਾਰਤ ਨੂੰ ਇਕ “ਪ੍ਰਮੁੱਖ ਰੱਖਿਆ ਭਾਈਵਾਲ” ਵਜੋਂ ਮਾਨਤਾ ਦਿੱਤੀ ਸੀ। ਇਸ ਦੇ ਨਾਲ ਹੀ ਅਮਰੀਕਾ, ਭਾਰਤ ਦੇ ਸਭ ਤੋਂ ਨਜ਼ਦੀਕੀ ਸਹਿਯੋਗੀ ਅਤੇ ਭਾਈਵਾਲ ਵਜੋਂ ਰੱਖਿਆ ਉਤਪਾਦਨ ਅਤੇ ਉਦਯੋਗ ਦੇ ਖੇਤਰ ਵਿੱਚ ਤਕਨਾਲੋਜੀ ਸਾਂਝਾ ਕਰਨ ਲਈ ਪ੍ਰਤੀ ਵਚਨਬੱਧਤਾ ਵੀ ਵਿਖਾਈ।
ਅਮਰੀਕੀ ਰੱਖਿਆ ਉਦਯੋਗ ਨਾਲ ਰੱਖਿਆ ਖ਼ਰੀਦ ਦਾ ਕੁੱਲ ਮੁੱਲ 13 ਅਮਰੀਕੀ ਡਾਲਰ ਨਾਲੋਂ ਵੱਧ ਹੋ ਗਿਆ ਹੈ। ਪੈਂਟਾਗਨ ਦੇ ਬੁਲਾਰੇ ਏਅਰ ਫੋਰਸ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ ਨੇ ਵੀਰਵਾਰ ਨੂੰ ਇਥੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ, “ਇਹ ਇਕ ਅਜਿਹਾ ਰਿਸ਼ਤਾ ਹੈ, ਜਿਸ ਵਿੱਚ ਅਸੀਂ ਲਗਾਤਾਰ ਸੁਧਾਰ ਦੀ ਉਮੀਦ ਕਰਦੇ ਹਾਂ।” ਖ਼ਾਸ ਤੌਰ ‘ਤੇ, ਅਸੀਂ ਦੋਵਾਂ ਫ਼ੌਜਾਂ ਵਿਚਕਾਰ ‘ਅੰਤਰ-ਕਾਰਜਸ਼ੀਲਤਾ’ ‘ਤੇ ਧਿਆਨ ਕੇਂਦਰਤ ਕਰਦੇ ਹਾਂ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਸਹੀ ਦਿਸ਼ਾ ‘ਚ ਵਧ ਰਿਹਾ ਹੈ।
ਭਾਰਤ-ਅਮਰੀਕਾ ਰਣਨੀਤਕ ਸਾਂਝੇਦਾਰੀ ’ਚ ਥੰਮ੍ਹ ਵਾਂਗੂ ਖੜੇ-ਪੈਂਟਾਗਨ


Comment here