ਸਿਆਸਤਖਬਰਾਂਚਲੰਤ ਮਾਮਲੇ

ਭਾਰਤੀ ਹਵਾਈ ਫ਼ੌਜ ਦੀਆਂ ਮਹਿਲਾ ਪਾਇਲਟ ਨੇ ਦੇਸ਼ ਦਾ ਵਧਾਇਆ ਮਾਣ

ਨਵੀਂ ਦਿੱਲੀ-ਭਾਰਤੀ ਹਵਾਈ ਫ਼ੌਜ ਦੀਆਂ ਮਹਿਲਾ ਪਾਇਲਟਾਂ ਆਪਣੀ ਤਾਕਤ ਨਾਲ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਰਹੀਆਂ ਹਨ। ਭਾਰਤੀ ਹਵਾਈ ਫ਼ੌਜ ’ਚ ਇਸ ਸਮੇਂ 1300 ਮਹਿਲਾ ਅਧਿਕਾਰੀ ਗਰਾਊਂਡ ਅਤੇ ਏਅਰ ਡਿਊਟੀ ਕਰ ਰਹੀਆਂ ਹਨ। ਮਹਿਲਾ ਪਾਇਲਟ ਅਰੁਣਾਚਲ ਪ੍ਰਦੇਸ਼ ਅਤੇ ਆਸਾਮ ਦੇ ਪੂਰਬੀ ਸੈਕਟਰ ’ਚ ਲੜਾਕੂ ਜਹਾਜ਼ ਅਤੇ ਚਾਪਰਸ ਉਡਾ ਰਹੀਆਂ ਹਨ।
ਮਹਿਲਾ ਪਾਇਲਟ ਵਲੋਂ ਲੜਾਕੂ ਜਹਾਜ਼ ਉਡਾਉਂਦੇ ਹੋਏ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਨੂੰ ਵੇਖ ਕੇ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ। ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਪਾਇਲਟ ਅਤੇ ਗਰਾਊਂਡ ਕਰੂ ਦੇ ਅਧਿਕਾਰੀ ਦੇਸ਼ ਭਰ ’ਚ ਤਾਇਨਾਤ ਹਨ। ਉਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਸਿਆਚਿਨ ਗਲੇਸ਼ੀਅਰ ਸੈਕਟਰ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਦੇ ਵਿਜੇ ਨਗਰ ਤੱਕ ਵੇਖਿਆ ਜਾ ਸਕਦਾ ਹੈ, ਜੋ ਕਿ ਪੂਰਬੀ ਲੈਂਡਿੰਗ ਗਰਾਊਂਡ ਹੈ।
ਸੁਖੋਈ ਐਸਯੂ-30ਐਮਕੇਆਈ ਦੀ ਫਲਾਈਟ ਲੈਫਟੀਨੈਂਟ ਤੇਜਸਵੀ ਨੇ ਕਿਹਾ ਕਿ ਸਾਡੇ ਕੋਲ ਸ਼ਾਨਦਾਰ ਮਹਿਲਾ ਪਾਇਲਟ ਹਨ, ਜਿਨ੍ਹਾਂ ਨੇ ਪੁਰਾਣੇ ਬਧੰਨਾਂ ਨੂੰ ਤੋੜ ਦਿੱਤਾ ਹੈ। ਇਨ੍ਹਾਂ ’ਚ ਦੇਸ਼ ਦੀ ਸੇਵਾ ਕਰਨ ਦਾ ਜਨੂੰਨ ਹੈ। ਇਸ ਜਨੂੰਨ ਨਾਲ ਉਹ ਅੱਗੇ ਵੱਧ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੁਰਸ਼ ਅਤੇ ਮਹਿਲਾਵਾਂ ਦੀ ਟ੍ਰੇਨਿੰਗ ਇਕੋ ਜਿਹੀ ਹੁੰਦੀ ਹੈ। ਚਾਹੇ ਆਸਮਾਨ ਹੋਵੇ ਜਾਂ ਫਿਰ ਜ਼ਮੀਨ ’ਤੇ ਮੌਜੂਦ ਬੇਸ, ਅਸੀਂ ਇਕ ਬਰਾਬਰ ਹਾਂ। ਸਭ ਤੋਂ ਪਹਿਲਾਂ ਅਸੀਂ ਹਵਾਈ ਯੋਧਾ ਹਾਂ, ਬਾਕੀ ਸਭ ਇਸ ਤੋਂ ਮਗਰੋਂ ਆਉਂਦਾ ਹੈ। ਦੱਸ ਦੇਈਏ ਕਿ ਤੇਜਸਵੀ ਸੁਖੋਈ ਐਸਯੂ-30ਐਮਕੇਆਈ ਲੜਾਕੂ ਜਹਾਜ਼ ਦੇ ਪਿਛਲੇ ਕਾਕਪਿਟ ’ਚ ਬੈਠਦੀ ਹੈ। ਉੱਥੋਂ ਉਹ ਇਸ ਦੇ ਸੈਂਸਰ ਅਤੇ ਹਥਿਆਰਾਂ ਦੇ ਪੈਨਲ ਨੂੰ ਸੰਭਾਲਦੀ ਹੈ।
ਲੈਫਟੀਨੈਂਟ ਤੇਜਸਵੀ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਨੇ ਸਭ ਤੋਂ ਪਹਿਲਾਂ ਤਿੰਨ ਕੁੜੀਆਂ ਨੂੰ ਲੜਾਕੂ ਸਟ੍ਰੀਮ ’ਚ ਸ਼ਾਮਲ ਕੀਤਾ ਸੀ, ਇਹ ਹਨ- ਅਵਨੀ ਚਤੁਰਵੇਦੀ, ਭਾਵਨਾ ਕਾਂਤ ਅਤੇ ਸ਼ਿਵਾਂਗੀ ਸਿੰਘ। ਭਾਵਨਾ ਕਾਂਤ ਨੇ ਮਿਗ-21 ਨੂੰ ਉਡਾ ਕੇ ਨਾਮ ਕਮਾਇਆ ਤਾਂ ਸ਼ਿਵਾਂਗੀ ਸਿੰਘ ਰਾਫੇਲ ਲੜਾਕੂ ਜਹਾਜ਼ ਦੀ ਪਾਇਲਟ ਬਣੀ। ਫਲਾਈਟ ਲੈਫਟੀਨੈਂਟ ਅਵਨੀ ਅਵਸਥੀ ਅਤੇ ਏ. ਨੈਨ. ਅਰੁਣਾਚਲ ਪ੍ਰਦੇਸ਼ ਵਿਚ ਚੀਨ ਦੀ ਸਰਹੱਦ ਦੇ ਨੇੜੇ ਅਸਲ ਕੰਟਰੋਲ ਰੇਖਾ ਦੇ ਆਲੇ ਦੁਆਲੇ ਸੰਘਣੇ ਜੰਗਲਾਂ ਵਿਚ ਅਲ਼੍ਹ ਧਰੁਵ ਹੈਲੀਕਾਪਟਰ ਉਡਾਉਂਦੀਆਂ ਹਨ। ਪੂਰਬੀ ਕਮਾਂਡ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਮਹਿਲਾ ਹਵਾਈ ਯੋਧੇ ਸਾਡੇ ਲਈ ਬਹੁਤ ਵਧੀਆ ਕੰਮ ਕਰ ਰਹੀਆਂ ਹਨ।

Comment here