ਖਬਰਾਂਖੇਡ ਖਿਡਾਰੀਚਲੰਤ ਮਾਮਲੇ

ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਣੇ ਪਿਤਾ

ਨਵੀਂ ਦਿੱਲੀ-ਚੋਟੀ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੋਮਵਾਰ ਨੂੰ ਸ਼੍ਰੀਲੰਕਾ ਦੇ ਪੱਲੇਕੇਲੇ ‘ਚ ਨੇਪਾਲ ਖਿਲਾਫ ਹੋਣ ਵਾਲੇ ਏਸ਼ੀਆ ਕੱਪ 2023 ਦੇ ਮੈਚ ‘ਚ ਨਹੀਂ ਖੇਡ ਸਕਣਗੇ ਕਿਉਂਕਿ ਉਹ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਮੁੰਬਈ ਪਰਤ ਆਏ ਹਨ। ਉਨ੍ਹਾਂ ਦੀ ਪਤਨੀ ਨੇ ਸੋਮਵਾਰ ਸਵੇਰੇ ਬੇਟੇ ਨੂੰ ਜਨਮ ਦਿੱਤਾ। ਬੁਮਰਾਹ ਨੇ ਖੁਦ ਸੋਸ਼ਲ ਮੀਡੀਆ ‘ਤੇ ਤਸਵੀਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਟੀਮ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹ ਅਗਲੇ 2 ਤੋਂ 3 ਦਿਨਾਂ ‘ਚ ਸੁਪਰ 4 ਮੈਚ ਲਈ ਸ਼੍ਰੀਲੰਕਾ ਪਰਤ ਜਾਵੇਗਾ।
ਦੱਸ ਦਈਏ ਕਿ ਬੀਸੀਸੀਆਈ ਨੇ ਇਸ ਮਾਮਲੇ ‘ਤੇ ਹੁਣ ਤੱਕ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਹੈ ਪਰ ਸ਼੍ਰੀਲੰਕਾ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ, ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਬੁਮਰਾਹ ਐਤਵਾਰ ਨੂੰ ਨਿੱਜੀ ਕਾਰਨਾਂ ਕਰਕੇ ਭਾਰਤ ਪਰਤੇ ਹਨ। ਇਸ ਦੌਰਾਨ ਸੂਤਰ ਦਾਅਵਾ ਕਰ ਰਹੇ ਹਨ ਕਿ ਬੁਮਰਾਹ ਅਤੇ ਉਸ ਦੀ ਪਤਨੀ ਸੰਜਨਾ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਸਨ ਅਤੇ ਇਸੇ ਲਈ ਤੇਜ਼ ਗੇਂਦਬਾਜ਼ ਬੁਮਰਾਹ ਆਪਣੀ ਪਤਨੀ ਨਾਲ ਰਹਿਣ ਲਈ ਮੁੰਬਈ ਵਾਪਸ ਆ ਗਏ ਹਨ। ਹਾਲਾਂਕਿ ਟੀਮ ਪ੍ਰਬੰਧਨ ਨੂੰ ਉਮੀਦ ਹੈ ਕਿ ਬੁਮਰਾਹ ਕੁਝ ਦਿਨਾਂ ਬਾਅਦ ਸ਼੍ਰੀਲੰਕਾ ਪਰਤਣਗੇ ਅਤੇ ਗਰੁੱਪ 4 ਪੜਾਅ ਦੇ ਮੈਚਾਂ ਲਈ ਟੀਮ ਦੇ ਨਾਲ ਉਪਲਬਧ ਹੋਣਗੇ।
ਦੱਸ ਦਈਏ ਹੁਣ ਤੱਕ ਇਸ ਸਟਾਰ ਗੇਂਦਬਾਜ਼ ਜਾਂ ਉਸ ਦੀ ਪਤਨੀ ਵੱਲੋਂ ਬੱਚੇ ਦੇ ਜਨਮ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਤੁਹਾਨੂੰ ਯਾਦ ਹੋਵੇਗਾ ਕਿ ਜਸਪ੍ਰੀਤ ਬੁਮਰਾਹ ਨੇ 15 ਮਾਰਚ 2021 ਨੂੰ ਟੀਵੀ ਪੇਸ਼ਕਾਰ ਸੰਜਨਾ ਗਣੇਸ਼ਨ ਨਾਲ ਵਿਆਹ ਕੀਤਾ ਸੀ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਖੇਡ ਐਂਕਰ ਅਤੇ ਪੇਸ਼ਕਾਰ ਸੰਜਨਾ ਗਣੇਸ਼ਨ ਨੂੰ ਆਪਣੀ ਜੀਵਨ ਸਾਥਣ ਬਣਾਉਣ ਲਈ ਗੋਆ ਦੇ ਇੱਕ ਰਿਜ਼ੋਰਟ ਵਿੱਚ ਵਿਆਹ ਕਰਵਾ ਲਿਆ ਸੀ। ਹੁਣ ਕਿਹਾ ਜਾ ਰਿਹਾ ਸੀ ਕਿ ਸੰਜਨਾ ਗਣੇਸ਼ਨ ਜਲਦੀ ਹੀ ਮਾਂ ਬਣਨ ਦੀ ਸਥਿਤੀ ‘ਚ ਹੈ। ਇਸੇ ਲਈ ਜਸਪ੍ਰੀਤ ਬੁਮਰਾਹ ਟੀਮ ਨੂੰ ਸੰਜਨਾ ਗਣੇਸ਼ਨ ਦੇ ਨਾਲ 3 ਤੋਂ 4 ਦਿਨ ਰਹਿਣ ਲਈ ਕਹਿ ਕੇ ਭਾਰਤ ਪਰਤ ਆਏ ਹਨ। ਅਜਿਹੇ ‘ਚ ਨੇਪਾਲ ਖਿਲਾਫ ਹੋਣ ਵਾਲੇ ਮੈਚ ‘ਚ ਮੁਹੰਮਦ ਸ਼ਮੀ ਨੂੰ ਉਸ ਦੀ ਜਗ੍ਹਾ ਪਲੇਇੰਗ ਇਲੈਵਨ ‘ਚ ਸ਼ਾਮਲ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ।

Comment here