ਚੰਡੀਗੜ੍ਹ-ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲਾ ਦਾ ਯੂਟਿਊਬ ਚੈਨਲ ਭਾਰਤ ਦਾ ਸਭ ਤੋਂ ਵੱਧ ਸਬਸਕ੍ਰਾਈਬਸ ਵਾਲਾ ਆਜ਼ਾਦ ਕਲਾਕਾਰ ਦਾ ਚੈਨਲ ਬਣ ਗਿਆ ਹੈ। ਸਿੱਧੂ ਮੂਸੇ ਵਾਲਾ ਨੇ ਇਸ ਮਾਮਲੇ ’ਚ ਰੈਪਰ ਐਮੀਵੇਅ ਬੰਟਾਈ ਨੂੰ ਪਛਾੜ ਦਿੱਤਾ ਹੈ। ਖ਼ਬਰ ਲਿਖੇ ਜਾਣ ਤਕ ਯੂਟਿਊਬ ’ਤੇ ਸਿੱਧੂ ਮੂਸੇ ਵਾਲਾ ਦੇ 1 ਕਰੋੜ 88 ਲੱਖ 31 ਹਜ਼ਾਰ ਸਬਸਕ੍ਰਾਈਬਰਸ ਸਨ, ਉਥੇ ਐਮੀਵੇਅ ਬੰਟਾਈ ਦੇ 1 ਕਰੋੜ 88 ਲੱਖ 24 ਹਜ਼ਾਰ ਸਬਸਕ੍ਰਾਈਬਰਸ ਹਨ। ਸਿੱਧੂ ਮੂਸੇ ਵਾਲਾ ਦੇ ਚੈਨਲ ’ਤੇ ਹੁਣ ਤਕ 112 ਵੀਡੀਓਜ਼ ਅਪਲੋਡ ਹੋਈਆਂ ਹਨ, ਉਥੇ ਐਮੀਵੇਅ ਬੰਟਾਈ ਦੇ ਚੈਨਲ ’ਤੇ 216 ਵੀਡੀਓਜ਼ ਅਪਲੋਡ ਹੋ ਚੁੱਕੀਆਂ ਹਨ। ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੇ ਯੂਟਿਊਬ ਚੈਨਲ ਦੇ ਕੁਲ ਵਿਊਜ਼ 5 ਅਰਬ ਤੋਂ ਵੀ ਵੱਧ ਹਨ। ਉਥੇ ਐਮੀਵੇਅ ਬੰਟਾਈ ਦੇ ਵਿਊਜ਼ 3 ਅਰਬ ਤੋਂ ਵੱਧ ਹਨ।
ਬੰਟਾਈ ਨੂੰ ਪਛਾੜ ਮੂਸੇਵਾਲਾ ਬਣਿਆ ਟਾਪ ਯੂਟਿਊਬ ਸਬਸਕ੍ਰਾਈਬਰਸ


Comment here