ਅਪਰਾਧਸਿਆਸਤਖਬਰਾਂਦੁਨੀਆ

ਬ੍ਰਿਟੇਨ ਮਹਾਰਾਣੀ ਦੇ ਕਤਲ ਸਾਜ਼ਿਸ਼ ’ਚ ਸਿੱਖ ਵਿਰੁੱਧ ਦੇਸ਼ਧ੍ਰੋਹ

ਲੰਡਨ-ਇੱਥੇ ਇਕ ਭਾਰਤੀ ਵਲੋਂ ਜਲਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਨੂੰ ਮਾਰਨਾ ਦਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਸਾਲ ਕ੍ਰਿਸਮਸ ਮੌਕੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-2 ਦੇ ਸ਼ਾਹੀ ਨਿਵਾਸ ਵਿੰਡਸਰ ਕੈਸਲ ਦੇ ਮੈਦਾਨ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਲਈ 20 ਸਾਲਾ ਬ੍ਰਿਟਿਸ਼ ਸਿੱਖ ‘ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ ਹੈ। ਸਾਊਥੈਂਪਟਨ ਦੇ ਵਸਨੀਕ ਜਸਵੰਤ ਸਿੰਘ ਚੈਲ ‘ਤੇ ਜਾਨਲੇਵਾ ਹਥਿਆਰ ਰੱਖਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਗਏ ਹਨ। ਚੈਲ ਆਪਣੇ ਆਪ ਨੂੰ ਇੱਕ “ਭਾਰਤੀ ਸਿੱਖ” ਦੱਸਦਾ ਹੈ ਅਤੇ ਕਹਿੰਦਾ ਹੈ ਕਿ ਉਹ 1919 ਦੇ ਜਲਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਨੂੰ “ਮਾਰਨਾ” ਚਾਹੁੰਦਾ ਸੀ। ਉਹ ਫਿਲਹਾਲ ਪੁਲਿਸ ਹਿਰਾਸਤ ਵਿੱਚ ਹੈ ਅਤੇ ਉਸਨੂੰ 17 ਅਗਸਤ ਨੂੰ ਲੰਡਨ ਵਿੱਚ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਬਲ ਨੇ ਕਿਹਾ ਕਿ ਜਸਵੰਤ ‘ਤੇ ਇਹ ਦੋਸ਼ ਮੈਟਰੋਪੋਲੀਟਨ ਪੁਲਿਸ ਦੀ ਅੱਤਵਾਦ ਰੋਕੂ ਕਮਾਂਡ ਦੁਆਰਾ ਜਾਂਚ ਤੋਂ ਬਾਅਦ ਲਗਾਏ ਗਏ ਹਨ। ਚੈਲ ‘ਤੇ 1842 ਦੇ ਦੇਸ਼ਧ੍ਰੋਹ ਐਕਟ ਦੀ ਧਾਰਾ 2 (ਰਾਣੀ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਹਥਿਆਰ ਜਾਂ ਕਿਸੇ ਵੀ ਘਾਤਕ ਵਸਤੂ ਨੂੰ ਰੱਖਣਾ ਜਾਂ ਨਿਸ਼ਾਨਾ ਰੱਖਣਾ) ਦੇ ਤਹਿਤ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਕਿਹਾ, “ਮੈਟਰੋਪੋਲੀਟਨ ਪੁਲਿਸ ਦੇ ਅੱਤਵਾਦ ਰੋਕੂ ਕਮਾਂਡ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ, ਪਿਛਲੇ ਸਾਲ ਕ੍ਰਿਸਮਿਸ ‘ਤੇ ਵਿੰਡਸਰ ਕੈਸਲ ਦੇ ਮੈਦਾਨ ਵਿੱਚ ਤੋੜ-ਭੰਨ ਕਰਨ ਦੀ ਇੱਕ ਘਟਨਾ ਦੇ ਸਬੰਧ ਵਿੱਚ ਇੱਕ ਵਿਅਕਤੀ ਦੇ ਖਿਲਾਫ ਦੋਸ਼ ਆਇਦ ਕੀਤੇ ਗਏ ਹਨ,” ਪੁਲਿਸ ਨੇ ਕਿਹਾ।
ਚੈਲ ਨੂੰ ਪਹਿਲਾਂ ‘ਮੈਨਟਲ ਹੈਲਥ ਐਕਟ’ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਪਿਤਾ ਜਸਬੀਰ ਚੈਲ (58) ਨੇ ਪਿਛਲੇ ਸਾਲ ਦਸੰਬਰ ਵਿਚ ਕਿਹਾ ਸੀ ਕਿ ਉਸ ਦੇ ਬੇਟੇ ਨੂੰ ਕਿਲ੍ਹੇ ਵਿਚ ਗੈਰ-ਕਾਨੂੰਨੀ ਤੌਰ ‘ਤੇ ਦਾਖਲ ਹੋਣ ਦੀ ਘਟਨਾ ਤੋਂ ਬਾਅਦ ਮਦਦ ਦੀ ਲੋੜ ਸੀ। ਸੋਸ਼ਲ ਮੀਡੀਆ ‘ਤੇ ਮੌਜੂਦ ਇਸ ਘਟਨਾ ਦੀ ਵੀਡੀਓ ‘ਚ ਮਾਸਕ ਪਹਿਨੇ ਇਕ ਵਿਅਕਤੀ ਆਪਣੇ ਆਪ ਨੂੰ ਭਾਰਤੀ ਸਿੱਖ ਜਸਵੰਤ ਸਿੰਘ ਚੈਲ ਦੱਸ ਰਿਹਾ ਹੈ।

Comment here