ਚੰਡੀਗੜ੍ਹ-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੁਣ ਸਾਡੇ ਵਿਚਕਾਰ ਨਹੀਂ ਹੈ ਪਰ ਇਸਦੇ ਬਾਵਜੂਦ ਨੌਜਵਾਨਾਂ ਵਿੱਚ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਪੱਛਮੀ ਉੱਤਰ ਪ੍ਰਦੇਸ਼ ਦੇ ਮੇਰਠ ਦੀ ਗੱਲ ਕਰੀਏ ਤਾਂ ਬਸੰਤ ਪੰਚਮੀ ‘ਤੇ ਪੂਰੇ ਉਤਸ਼ਾਹ ਨਾਲ ਪਤੰਗਾਂ ਉਡਾਈਆਂ ਜਾਂਦੀਆਂ ਹਨ। ਇਸ ਵਾਰ ਸਿਆਸੀ ਪਤੰਗਾਂ ਨਾਲੋਂ ਸਿੱਧੂ ਮੂਸੇ ਵਾਲਾ ਦੀ ਤਸਵੀਰ ਵਾਲੇ ਪਤੰਗਾਂ ਦੀ ਕਾਫੀ ਮੰਗ ਹੈ। ਪਤੰਗ ਵੇਚਣ ਵਾਲੇ ਸ਼ਾਵੇਜ਼ ਅਤੇ ਆਕਾਸ਼ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਮੰਗ ਸਭ ਤੋਂ ਵੱਧ ਹੈ। ਨੌਜਵਾਨਾਂ ਦੀ ਮੰਗ ਨੂੰ ਦੇਖਦੇ ਹੋਏ ਇਨ੍ਹਾਂ ਪਤੰਗਾਂ ਦੀ ਵੱਡੀ ਮਾਤਰਾ ਵਿੱਚ ਸਪਲਾਈ ਵੀ ਕੀਤੀ ਜਾ ਰਹੀ ਹੈ। ਪਤੰਗਾਂ ਦੀ ਗੱਲ ਕਰੀਏ ਤਾਂ ਮੂਸੇਵਾਲਾ ਦਾ ‘ਦਿ ਲਾਸਟ ਰਾਈਡ’ ਗੀਤਾਂ ਦੀਆਂ ਪਤੰਗਾਂ ਸਭ ਤੋਂ ਵੱਧ ਵਿਕ ਰਹੀਆਂ ਹਨ।
ਆਪਣੇ ਗਾਇਕ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹਨ
ਪਤੰਗ ਖਰੀਦਣ ਆਏ ਨੌਜਵਾਨਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਦਾ ਚਹੇਤਾ ਗਾਇਕ ਸੀ, ਪਰ ਜਿਸ ਤਰ੍ਹਾਂ ਉਹਦੀ ਹੱਤਿਆ ਕੀਤੀ ਗਈ, ਉਹ ਬਹੁਤ ਦੁਖੀ ਹੈ। ਅਜਿਹੇ ‘ਚ ਅਕਾਸ਼ ‘ਚ ਆਪਣੇ ਚਹੇਤੇ ਗਾਇਕ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ। ਇਸੇ ਲਈ ਉਹ ਇਹ ਪਤੰਗਾਂ ਖਰੀਦ ਰਹੇ ਹਨ।
ਦੁਕਾਨਦਾਰਾਂ ਕੋਲ ਮੂਸੇ ਵਾਲੇ ਦੀ ਪਤੰਗ
ਤੁਹਾਨੂੰ ਦੱਸ ਦੇਈਏ ਕਿ ਨੌਜਵਾਨਾਂ ਵਿੱਚ ਸਿੱਧੂ ਪ੍ਰਤੀ ਪਿਆਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿੰਨਾਂ ਦੁਕਾਨਦਾਰਾਂ ਕੋਲ ਇਹ ਪਤੰਗ ਹੈ, ਹਜ਼ਾਰਾਂ ਪਤੰਗਾਂ ਵਿਕ ਚੁੱਕੀਆਂ ਹਨ। ਇਸ ਦੇ ਬਾਵਜੂਦ ਨੌਜਵਾਨ ਇਨ੍ਹਾਂ ਪਤੰਗਾਂ ਨੂੰ ਖਰੀਦਣ ਲਈ ਪਹੁੰਚ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਵਾਰ 26 ਜਨਵਰੀ ਨੂੰ ਬਸੰਤ ਪੰਚਮੀ ਹੈ। ਅਜਿਹੇ ‘ਚ ਮੇਰਠ ਦੇ ਖੇਰ ਨਗਰ ਬਾਜ਼ਾਰ, ਗੋਲਾ ਕੁਆਂ ਅਤੇ ਹੋਰ ਥਾਵਾਂ ‘ਤੇ ਵੱਡੀ ਮਾਤਰਾ ‘ਚ ਪਤੰਗਾਂ ਦੀ ਵਿਕਰੀ ਹੁੰਦੀ ਹੈ। ਇਨ੍ਹਾਂ ਥਾਵਾਂ ’ਤੇ ਮੂਸੇਵਾਲਾ ਦੀ ਪਤੰਗ ਹੀ ਦੇਖਣ ਨੂੰ ਮਿਲ ਰਹੀ ਹੈ।

Comment here