ਸਿਹਤ-ਖਬਰਾਂ

ਫੇਫੜਿਆਂ ਨੂੰ ਇੰਝ ਬਚਾਓ ਇਨਫੈਕਸ਼ਨ ਤੋਂ..

ਅੱਜ ਕੱਲ ਤਿਉਹਾਰੀ ਤੇ ਵਾਢੀ ਦੇ ਸੀਜਨ ਚ ਫੇਫੜਿਆਂ ਤੇ ਸਾਹ ਦੇ ਰੋਗਾਂ ਦੀ ਸਮੱਸਿਆ ਵਧ ਜਾਂਦੀ ਹੈ। ਖਾਣ ਪੀਣ ਦੀਆਂ ਮਾੜੀਆਂ ਆਦਤਾਂ ਇਸ ਵਿੱਚ ਹੋਰ ਵਾਧਾ ਕਰਦੀਆਂ ਹਨ। ਕੁਝ ਕੁ ਸਾਵਧਾਨੀ ਤੇ ਦੇਸੀ ਢੰਗ ਤਰੀਕਿਆਂ ਨਾਲ ਕਾਫੀ ਹੱਦ ਤੱਕ ਫੇਫੜਿਆਂ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਏਮਜ਼ ਦੇ ਡਾ. ਨਬੀ ਵਲੀ ਦਾ ਕਹਿਣਾ ਹੈ ਕਿ ਜਦੋਂ ਫੇਫੜਿਆਂ ਨੂੰ ਪਰੇਸ਼ਾਨੀ ਹੁੰਦੀ ਹੈ, ਤਾਂ ਉਹ ਕਾਰਬਨ ਡਾਈਆਕਸਾਈਡ ਕੱਢਣ ਅਤੇ ਲੋੜੀਂਦੀ ਆਕਸੀਜਨ ਲੈਣ ਦਾ ਕੰਮ ਨਹੀਂ ਕਰ ਪਾਉਂਦੇ। ਜਿਸ ਕਾਰਨ ਕਈ ਬੀਮਾਰੀਆਂ ਹੋ ਜਾਂਦੀਆਂ ਹਨ। ਅਜਿਹੀ ਸਥਿਤੀ ਵਿਚ ਫ਼ੇਫੜਿਆਂ ਦੀ ਬੀਮਾਰੀ ਦੇ ਬਹੁਤ ਸਾਰੇ ਲੱਛਣ ਪੈਦਾ ਹੁੰਦੇ ਹਨ, ਜਿਵੇਂ ਗੰਭੀਰ ਖੰਘ, ਸਾਹ ਫ਼ੁਲਣਾ, ਬਹੁਤ ਜ਼ਿਆਦਾ ਬਲਗਮ, ਛਾਤੀ ਵਿੱਚ ਦਰਦ ਵਰਗੀਆਂ ਸਮੱਸਿਆਵਾਂ। ਡਾ. ਲਕਸ਼ਮੀਦੱਤ ਸ਼ੁਕਲਾ ਦਾ ਕਹਿਣਾ ਹੈ ਕਿ ਦਮਾ, ਬ੍ਰੌਂਕਾਈਟਸ, ਫ਼ੇਫੜਿਆਂ ਦਾ ਕੈਂਸਰ, ਸਿਸਟੀਕ ਫਾਈਬਰੋਸਿਸ, ਐਲਰਜੀ, ਸੋਓਪਿਡੀ ਵਰਗੀਆਂ ਬੀਮਾਰੀਆਂ ਫ਼ੇਫੜਿਆਂ ਨਾਲ ਸਬੰਧਤ ਹਨ। ਫ਼ੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਸਿਹਤਮੰਦ ਭੋਜਨ ਜ਼ਰੂਰੀ ਹੁੰਦਾ ਹੈ। ਲਸਣ-ਲਸਣ ਫ਼ੇਫੜੇ ਨੂੰ ਘਾਤਕ ਲਾਗ ਤੋਂ ਬਚਾ ਸਕਦਾ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟਸ ਇਨਫੈਕਸ਼ਨ ਨਾਲ ਲੜਨ ਵਿਚ ਮਦਦਗਾਰ ਹੁੰਦੇ ਹਨ। ਇਸ ਦਾ ਸੇਵਨ ਬਲਗਮ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਜੇ ਲਸਣ ਨੂੰ ਖ਼ਾਣ ਤੋਂ ਬਾਅਦ ਖ਼ਾਧਾ ਜਾਵੇ ਤਾਂ ਇਹ ਛਾਤੀ ਨੂੰ ਸਾਫ਼ ਰੱਖਦਾ ਹੈ। ਇਹ ਸਰੀਰ ਦੀ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਂਦਾ ਹੈ।

ਗਾਜਰ-ਗਾਜਰ ਵਿੱਚ ਕਈ ਕਿਸਮਾਂ ਦੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ, ਜੋ ਫ਼ੇਫੜਿਆਂ ਲਈ ਸਿਹਤਮੰਦ ਹੁੰਦੇ ਹਨ। ਗਾਜਰ ਨੂੰ ਕੈਰੋਟਿਨੋਇਡਜ਼ ਦਾ ਸਰਬੋਤਮ ਸਰੋਤ ਮੰਨਿਆ ਜਾਂਦਾ ਹੈ। ਬਹੁਤ ਸਾਰੀਆਂ ਖ਼ੋਜਾਂ ਵਿਚ ਖ਼ੁਲਾਸਾ ਹੋਇਆ ਹੈ ਕਿ ਕੈਰੋਟਿਨੋਇਡ ਫ਼ੇਫੜੇ ਦੇ ਕੈਂਸਰ ਦੇ ਘੱਟ ਹੋਣ ਦੇ ਕਾਰਨਾਂ ਨਾਲ ਜੁੜੇ ਹੋਇਆ ਹੈ। ਗਾਜਰ ਨੂੰ ਕੱਚਾ ਜਾਂ ਉਬਾਲੇ ਜਾਂ ਪਕਾ ਕੇ ਖ਼ਾਧਾ ਜਾ ਸਕਦਾ ਹੈ।

ਅਮਰੂਦ-ਅਮਰੂਦ ਦਾ ਰਸ ਫ਼ੇਫੜਿਆਂ ਵਿਚ ਬਲਗਮ ਨੂੰ ਬਣਨ ਤੋਂ ਰੋਕਦਾ ਹੈ। ਇਹ ਸਾਹ ਦੀ ਨਾਲੀ ਦੇ ਸੰਕਰਮਣ ਨੂੰ ਘਟਾਉਂਦਾ ਹੈ। ਇਸ ਦਾ ਐਂਟੀਵਾਇਰਸ ਗੁਣ ਫ਼ੇਫੜਿਆਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ। ਅਮਰੂਦ ਵਿਚ ਵਿਟਾਮਿਨ-ਸੀ ਦੀ ਭਰਪੂਰ ਮਾਤਰਾ ਹੁੰਦੀ ਹੈ।

ਅਲਸੀ-ਅਲਸੀ ਦੇ ਬੀਜ ਲੰਗ ਟਿਸ਼ੂਆਂ ਦੀ ਰੱਖਿਆ ਵਿੱਚ ਸਹਾਇਤਾ ਕਰਦੇ ਹਨ। ਅਜਿਹੀ ਸਥਿਤੀ ਵਿੱਚ ਫ਼ੇਫੜਿਆਂ ਦੀ ਬਿਹਤਰੀ ਲਈ ਅਲਸੀ ਦੇ ਬੀਜਾਂ ਦਾ ਸੇਵਨ ਇੱਕ ਚੰਗਾ ਵਿਕਲਪ ਹੈ।

ਹਲਦੀ-1 ਗਿਲਾਸ ਪਾਣੀ ਵਿਚ ਅੱਧਾ ਚਮਚ ਹਲਦੀ ਪਾਊਡਰ ਪਾਕੇ ਪੀਣ ਨਾਲ ਫ਼ੇਫੜੇ ਤੰਦਰੁਸਤ ਰਹਿੰਦੇ ਹਨ। ਹਲਦੀ ਵਿਚ ਕਰਕੁਮਿਨ ਨਾਂ ਦਾ ਪਦਾਰਥ ਹੁੰਦਾ ਹੈ, ਜੋ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦੇ ਫ਼ੇਫੜਿਆਂ ਨੂੰ ਹੋਣ ਵਾਲੇ ਘਾਤਕ ਨੁਕਸਾਨ ਤੋਂ ਬਚਾ ਸਕਦਾ ਹੈ।

ਸੇਬ-ਸਾਰੇ ਫ਼ੱਲਾਂ ਵਿਚ ਵਿਟਾਮਿਨ-ਸੀ ਨਾਲ ਭਰਪੂਰ ਮਾਤਰਾ ਵਿਚ ਹੋਣ ਕਰਕੇ ਫ਼ੇਫੜਿਆਂ ਦੀ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ ਅਤੇ ਇਨ੍ਹਾਂ ਵਿਚੋਂ ਇਕ ਸੇਬ ਹੈ। ਇਸ ਵਿਚ ਐਂਟੀਆਕਸੀਡੈਂਟਾਂ ਅਕੇ ਭਰਪੂਰ ਫ਼ਾਈਬਰ ਵੀ ਹੁੰਦੇ ਹਨ।

ਕੱਦੂ-ਮੌਸਮੀ ਖਾਧ ਪਦਾਰਥਾਂ ਵਿਚ ਫ਼ੇਫੜਿਆਂ ਲਈ ਸੱਭ ਤੋਂ ਵਧੀਆ ਹੈ ਕੱਦੂ ਹੈ। ਇਹ ਪੋਟਾਸ਼ੀਅਮ, ਵਿਟਾਮਿਨ-ਸੀ, ਮੈਗਨੀਸ਼ੀਅਮ ਅਤੇ ਵੱਖ-ਵੱਖ ਕੈਰੋਟੀਨੋਇਡਾਂ ਦੇ ਸਰਬੋਤਮ ਸਰੋਤਾਂ ਵਿਚੋਂ ਇਕ ਹੈ।

ਅਦਰਕ-ਅਦਰਕ ਦਾ ਸੇਵਨ ਫ਼ੇਫੜਿਆਂ ਵਿਚ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਰਕੇ ਮਨੁੱਖ ਨੂੰ ਨਿਰੋਗੀ ਬਣਾਉਂਦਾ ਹੈ। ਖ਼ਾਸ ਗੱਲ ਇਹ ਹੈ ਕਿ ਐਂਟੀ-ਇਨਫਲਾਮੇਟਰੀ ਅਤੇ ਕੈਂਸਰ ਰੋਕੂ ਗੁਣ ਫ਼ੇਫੜਿਆਂ ਨੂੰ ਸੁਰੱਖਿਅਤ ਰੱਖਦੇ ਹਨ।

Comment here