ਸਿਆਸਤਖਬਰਾਂਚਲੰਤ ਮਾਮਲੇ

ਫਿਲੀਪੀਨਜ਼ ’ਚ ਹੜ੍ਹ ਨਾਲ 8 ਲੋਕਾਂ ਦੀ ਹੋਈ ਮੌਤ

ਮਨੀਲਾ-ਤਨਯ ਟਾਊਨ ਪੁਲਸ ਦੇ ਪੈਟਰੋਲਮੈਨ ਜੇਸਨ ਬੇਨਿਟੇਜ਼ ਨੇ ਸਿਨਹੂਆ ਨੂੰ ਦੱਸਿਆ ਕਿ ਫਿਲੀਪੀਨਜ਼ ਦੇ ਰਿਜ਼ਲ ਸੂਬੇ ਵਿੱਚ ਇਕ ਯਾਤਰੀ ਕਾਰ ਦੇ ਹੜ੍ਹ ’ਚ ਰੁੜ੍ਹ ਜਾਣ ਕਾਰਨ 5 ਸਾਲਾ ਬੱਚੀ ਸਮੇਤ ਅੱਠ ਯਾਤਰੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਨਹੂਆ ਨੂੰ ਦੱਸਿਆ ਕਿ ਸ਼ਨੀਵਾਰ ਰਾਤ 9 ਵਜੇ ਦੇ ਕਰੀਬ ਜਦੋਂ ਜੀਪਨੀ ਸਵਾਰ ਹੋ ਕੇ 25 ਯਾਤਰੀ ਉੱਤਰ ਵੱਲ ਕਸਬੇ ਤੋਂ ਇੱਕ ਪਿੰਡ ਵੱਲ ਜਾਣ ਲਈ ਨਦੀ ਨੂੰ ਪਾਰ ਕਰ ਰਹੇ ਸਨ , ਉਸ ਵੇਲੇ ਇਹ ਹਾਦਸਾ ਵਾਪਰਿਆ।
ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਤਨਯ ਮਿਊਂਸਪਲ ਡਿਜ਼ਾਸਟਰ ਰਿਡਕਸ਼ਨ ਮੈਨੇਜਮੈਂਟ ਆਫਿਸ ਦੇ ਮੁਖੀ ਨੌਰਬਰਟੋ ਫਰਾਂਸਿਸਕੋ ਮੈਟਿਏਂਜ਼ੋ ਨੇ ਕਿਹਾ ਕਿ ਜੀ ਜੀਪਨੀ ਨਦੀ ਦੇ ਵਿਚਕਾਰ ਫਸ ਗਈ ਅਤੇ ਹੜ੍ਹ ਨਾਲ ਪਾਣੀ ਦੇ ਤੇਜ਼ ਵਹਾਅ ਨਾਲ ਵਹਿ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ’ਚ ਮਰਨ ਵਾਲਿਆਂ ਦੀ ਉਮਰ 60 ਤੋਂ ਵੱਧ ਸੀ ਜਦਕਿ ਇਸ ਵਿੱਚ ਇਕ ਜ਼ਖ਼ਮੀ ਹੈ।

Comment here