ਸਿਆਸਤਖਬਰਾਂ

ਪੰਜਾਬ ਦੀ ਗ੍ਰੋਥ ਹੀ ਭਾਜਪਾ ਦਾ ਮੁੱਖ ਵਿਜ਼ਨ ਹੈ: ਹਰਦੀਪ ਪੁਰੀ

ਨਵੀਂ ਦਿੱਲੀ-ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਫੇਸਬੁੱਕ ‘ਤੇ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਭਾਜਪਾ ਦੇ ਵਿਜ਼ਨ ਦੀ ਗੱਲ ਕਰਦਿਆਂ ਕਿਹਾ ਕਿ ਭਾਜਪਾ ਦਾ ਦਾ ਮੁੱਖ ਵਿਜ਼ਨ ਪੰਜਾਬ ਦੀ ਗ੍ਰੋਥ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਕਦੇ ਸਮਾਂ ਹੁੰਦਾ ਸੀ ਕਿ ਪੰਜਾਬ ਦੇ ਖੇਤ ਰਾਸ਼ਟਰ ਦਾ ਖਜ਼ਾਨਾ ਭਰਨ ਦਾ ਕੰਮ ਕਰਦੇ ਸਨ, ਜੋ ਅੱਜ ਇਨ੍ਹਾਂ ਦੀ ਵਰਤੋਂ ਨਸ਼ੀਲੇ ਪਦਾਰਥਾਂ ਲਈ ਹੋ ਰਹੀ ਹੈ। ਭਾਰਤ ਨੂੰ ਪਹਿਲਾਂ ਸੋਨੇ ਦੀ ਚਿੜੀ ਅਤੇ ਪੰਜਾਬ ਨੂੰ ਹਰੀ ਕ੍ਰਾਂਤੀ ਦਾ ਮੁੱਖ ਕੇਂਦਰ ਕਿਹਾ ਜਾਂਦਾ ਸੀ। ਲੁਧਿਆਣਾਂ ਦੀਆਂ ਮਿੱਲਾਂ ਤੋਂ ਲੈ ਕੇ ਜਲੰਧਰ ਦੇ ਖੇਡ ਦੇ ਸਮਾਨਾਂ ਤੱਕ ਪੰਜਾਬ ਦਾ ਉਦਯੋਗ ਉਹ ਪਾਵਰਹਾਊਸ ਸੀ, ਜਿਸ ਨੇ ਦੇਸ਼ ‘ਚ ਐੱਮ.ਐੱਸ.ਐੱਮ.ਈ. ਲਈ ਲੱਖਾਂ ਨੌਕਰੀਆਂ ਪੈਦਾ ਕੀਤੀਆਂ ਸਨ। ਪਰ ਹੁਣ ਪੰਜਾਬ ਦੀ ਆਰਥਿਕ ਦਸ਼ਾ ਕਾਫੀ ਖਰਾਬ ਹੋ ਚੁੱਕੀ ਹੈ। ਪੰਜਾਬੀ ਜੋ ਦੇਸ਼ ਦਾ ਅੰਨ੍ਹ ਦਾਤਾ ਸੀ ਅੱਜ ਆਪਣੀ ਰੋਜ਼ੀ-ਰੋਟੀ ਪੈਦਾ ਕਰਨ ਲਈ ਕੈਨੇਡਾ ਅਤੇ ਯੂ.ਕੇ. ਜਾ ਰਿਹਾ ਹੈ ਅਤੇ ਇਸ ਤਰ੍ਹਾਂ ਦਰਾਮਦ ‘ਤੇ ਸੂਬੇ ਦੀ ਨਿਰਭਰਤਾ ਵਧ ਗਈ। ਪੰਜਾਬ ਨੇ ਖੇਤੀ ਲਈ ਲੇਬਰ, ਰਸਾਇਣ ,ਖਾਦਾਂ ਅਤੇ ਆਪਣੇ ਕਾਰਖਾਨਿਆਂ ਨੂੰ ਚਲਾਉਣ ਲਈ ਬਿਜਲੀ, ਹੋਰ ਇਨਪੁਟ ਕਾਰਕਾਂ ਦੇ ਨਾਲ ਦਰਾਮਦ ਕੀਤੀ ਅਤੇ ਉਸ ਸਮੇਂ ਤੋਂ ਉਦਾਰੀਕਰਨ ਤੋਂ ਬਾਅਦ ਭਾਰਤ ‘ਚ ਉਦਯੋਗ ਦੀ ਪ੍ਰਕਿਰਤੀ ਬਦਲ ਗਈ। ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਪੰਜਾਬ ਦੀ ਇਸ ਦਸ਼ਾ ਦਾ ਜ਼ਿੰਮੇਵਾਰ ਰਾਜ ਸਰਕਾਰਾਂ ਦੇ ਮਾੜੇ ਪ੍ਰਬੰਧਾਂ ਨੂੰ ਠਹਿਰਾਇਆ ਜਾਣਾ ਚਾਹੀਦਾ ਹੈ। ਭ੍ਰਿਸ਼ਟਾਚਾਰ ਅਤੇ ਭਾਈਚਾਰੇ ਦੀ ਇਸ ਸੰਸਕ੍ਰਿਤੀ ਨੇ ਕਦੇ ਜੀਵੰਤ ਪੰਜਾਬ ਨੂੰ ਵਿਚਾਰਾਂ, ਅਖੰਡਤਾ ਅਤੇ ਇਰਾਦੇ ਤੋਂ ਵਾਂਝੇ ਇਕ ਕਮਜ਼ੋਰ ਖੇਤਰ ‘ਚ ਬਦਲ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਸਮਰਥਨ ਕਰਨ ਲਈ, ਪੀ.ਐੱਮ. ਕਿਸਾਨ ਸਕੀਮ ਅਧੀਨ 23.75 ਲੱਖ ਲਾਭਪਾਤਰੀਆਂ ਨੂੰ ਸਿੱਧੀ ਸਾਲਾਨਾ ਆਮਦਨ ਸਹਾਇਤਾ ਪ੍ਰਾਪਤ ਹੋਈ ਹੈ। ਰਾਵੀ ਦਰਿਆ ‘ਤੇ ਸ਼ਾਹਪੁਰਕੰਡੀ ਡੈਮ ਪ੍ਰੋਜੈਕਟ ਲਈ ਕੇਂਦਰ ਸਰਕਾਰ ਨੇ 485.38 ਕਰੋੜ ਰੁਪਏ ਜਾਰੀ ਕੀਤੇ ਹਨ, ਜਿਸ ਨਾਲ ਪੰਜਾਬ ਦੀ 5,000 ਹੈਕਟੇਅਰ ਜ਼ਮੀਨ ਦੀ ਸਿੰਚਾਈ ਹੋਵੇਗੀ। 37 ਈਨਾਮ ਮੰਡੀਆਂ ਨੂੰ ਕਾਰਜਸ਼ੀਲ ਬਣਾ ਦਿੱਤਾ ਗਿਆ ਹੈ। ਇਸਤੋਂ ਇਲਾਵਾ ਫਾਜ਼ਿਲਕਾ, ਲੁਧਿਆਣਾ ਅਤੇ ਕਪੂਰਥਲਾ ‘ਚ ‘ਮੈਗਾ ਫੂਡ ਪਾਰਕ’ ਬਣਾਉਣ ਲਈ 150 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਖੇਤੀ ਵਿਚ ਪੰਜਾਬ ਦੀ ਹਿੱਸੇਦਾਰੀ ਵਧਾਉਣ ਲਈ ਮੁਕਤਸਰ, ਜਲੰਧਰ ਅਤੇ ਫਿਰੋਜ਼ਪੁਰ ਵਿਖੇ ਐਗਰੋ-ਪ੍ਰੋਸੈਸਿੰਗ ਕਲੱਸਟਰਾਂ ਨੂੰ ਵਿਕਸਤ ਕਰਨ ਲਈ 20 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਪੰਜਾਬ ਦੇ ਲਗਭਗ 40 ਲੱਖ ਪਰਿਵਾਰਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਲਿਆਂਦਾ ਗਿਆ ਹੈ। ਪੰਜਾਬ ‘ਚ ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ ਲਈ 302 ਜਨ ਔਸ਼ਧੀ ਕੇਂਦਰਾਂ ਨੂੰ ਕਾਰਜਸ਼ੀਲ ਬਣਾਇਆ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿਖੇ ਏਮਜ਼ ਬਠਿੰਡਾ ਅਤੇ ਪੀ.ਜੀ.ਆਈ. ਚੰਡੀਗੜ੍ਹ ਦੇ ਸੈਟੇਲਾਈਟ ਸੈਂਟਰ ਦੀ ਸਥਾਪਨਾ ਨਾਲ ਅਤਿ-ਆਧੁਨਿਕ ਮੈਡੀਕਲ ਸਹੂਲਤਾਂ ਪੰਜਾਬ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਹਰਦੀਪ ਪੁਰੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਪੰਜਾਬ ਦੀ ਮੁੜ-ਸੁਰਜੀਤੀ ਦੀ ਸ਼ੁਰੂਆਤ ਹੋਵੇਗੀ।ਮੈਂ ਆਪਣੇ ਸੂਬੇ ਨੂੰ ਮਾਣ ਨਾਲ ਦੇਖਿਆ ਹੈ ਅਤੇ ਪੰਜਾਬ ਨੂੰ ਮਹਾਨ ਬਣਾਉਣ ਵਾਲੇ ਸੁਨਹਿਰੀ ਪਲਾਂ ਨੂੰ ਤਾਜ਼ਾ ਕੀਤਾ ਹੈ।

Comment here