ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ‘ਚ ਧਰਮ ਤਬਦੀਲੀ ‘ਤੇ ਪੰਥਕ ਸਿਆਸਤ ਗਰਮਾਈ

ਅੰਮ੍ਰਿਤਸਰ-ਪੰਜਾਬ ਚ ਧਰਮ ਤਬਦੀਲੀ ਦੇ ਵਧਦੇ ਮਾਮਲਿਆਂ ਤੇ ਪੰਥਕ ਸਿਆਸਤ ਗਰਮਾਈ ਹੋਈ ਹੈ, ਭਾਜਪਾ ਦੇ ਬੁਲਾਰੇ ਆਰ ਪੀ ਸਿੰਘ ਨੇ ਸ਼ਰੋਮਣੀ ਕਮੇਟੀ ਨੂੰ ਮਿਹਣਾ ਮਾਰਿਆ ਸੀ ਕਿ ਜਿਸ ਤਰਾਂ ਲੋਕ ਈਸਾਈ ਬਣ ਰਹੇ ਹਨ, ਇਕ ਦਿਨ ਐਸ ਜੀ ਪੀ ਸੀ ਦੀ ਫੁਲ ਫਾਰਮ ਸ਼ਰੋਮਣੀ ਕਿਰਸਚੀਅਨ ਪਰੰਬਧਕ ਕਮੇਟੀ ਹੋਵੇਗੀ। ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਮ ਜਾਗਰੂਕਤਾ ਲਹਿਰ ਦੀ ਅਰੰਭਤਾ ਕੀਤੀ ਹੈ। ਦਿੱਲੀ ਕਮੇਟੀ ਨੇ ਅੰਮਿ੍ਤਸਰ ਸਥਿਤ ਗੁਰੂ ਤੇਗ ਬਹਾਦਰ ਯਾਤਰੀ ਨਿਵਾਸਲਾਰੈਂਸ ਰੋਡ ਵਿਖੇ ਅਰਦਾਸ ਸਮਾਗਮ ਕਰ ਕੇ ਦਫਤਰ ਦਾ ਉਦਘਾਟਨ ਕੀਤਾ ਇਥੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹੇ ਕਿ ਦੇਸ਼-ਵਿਦੇਸ਼ ਚ ਵੱਸਦੇ ਕਈ ਪੰਥ ਦਰਦੀਆਂ ਨੇ ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਦੇ ਨੌਜਵਾਨਾਂ ਚ ਵੱਧਦੇ ਪਤਿਤਪੁਣੇਨਸ਼ਿਆਂ ਦੀ ਵਰਤੋਂ ਅਤੇ ਕਥਿਤ ਲੋਭ-ਲਾਲਚ ਚ ਫਸ ਕੇ ਧਰਮ ਬਦਲੀ ਦੇ ਮਾਮਲਿਆਂ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਤੇ ਉਹਨਾਂ ਨੂੰ ਇਸ ਮਾਮਲੇ ਚ ਕੋਈ ਪਹਿਲ ਕਰਨ ਦੀ ਅਪੀਲ ਕੀਤੀ ਸੀਸਿੱਖ ਬੁੱਧੀਜੀਵੀਆਂਸੰਤ ਸਮਾਜ ਅਤੇ ਸਿੰਘ ਸਭਾਵਾਂ ਦੀ ਸਾਂਝੀ ਮੀਟਿੰਗ ਦੌਰਾਨ ਧਰਮ ਜਾਗਰੂਕਤਾ ਲਹਿਰ‘ ਚਲਾਉਣ ਸਬੰਧੀ ਸਰਬਸੰਮਤੀ ਬਣੀ ਸੀ ਜਿਸ ਨੂੰ ਅਮਲੀ ਜਾਮਾ ਪਾਉਣ ਲਈ ਦਫ਼ਤਰ ਖੋਲਿ੍ਹਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਚ ਇਸ ਲਹਿਰ ਦੀ ਸਫਲਤਾ ਲਈ ਸੰਤ ਸਮਾਜ ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਅਗਲੇਰੀ ਰੂਪ-ਰੇਖਾ ਤਿਆਰ ਕਰਨ ਦੀ ਜ਼ੁੰਮੇਵਾਰੀ ਟਕਸਾਲੀ ਆਗੂ ਡਾ. ਮਨਜੀਤ ਸਿੰਘ ਭੂਮਾ ਨੂੰ ਸੌਂਪੀ ਗਈ ਹੈ। ਕਾਲਕਾ ਨੇ ਕਿਹਾ ਕਿ ਜੇ ਸ਼ੋ੍ਮਣੀ ਕਮੇਟੀ ਨਾਲ ਮਿਲ ਕੇ ਵੀ ਆਈ ਖੜੋਤ ਨੂੰ ਦੂਰ ਕਰਨ ਦੀ ਲੋੜ ਪਈ ਤਾਂ ਉਸ ਲਈ ਵੀ ਤਿਆਰ ਹਨ

ਗੁਰਦਾਸਪੁਰ ਚ ਤਣਾਅ

ਗੁਰਦਾਸਪੁਰ ਸ਼ਹਿਰ ਚ ਬੀਤੇ ਦਿਨੀਂ ਈਸਾਈ ਮਤ ਦਾ ਪਰਚਾਰ ਕਰਦੀਆਂ ਔਰਤਾਂ ਨੂੰ ਦੂਸਰੇ ਧਰਮ ਦੇ ਕੁਝ ਲੋਕਾਂ ਨੇ ਨਾ ਸਿਰਫ ਰੋਕਿਆ, ਬਲਕੇ ਆਪਣੇ ਧਰਮ ਦ ਨਾਰੇ ਵੀ ਲਵਾਏ ਸਨ, ਇਸ ਮੁਦੇ ਤੇ ਇਲਾਕੇ ਚ ਤਮਆਅ ਦਾ ਮਹੌਲ ਹੈ। ਈਸਾਈ ਭਾਈਚਾਰੇ  ਨੇ ਥਾਣੇ ਦੇ ਸਾਹਮਣੇ ਧਰਨਾ ਲਾਇਆ। ਦੂਜੀ ਧਿਰ ਵਲੋਂ ਵੀ ਓਥੇ ਆ ਕੇ ਰੋਸ ਜਤਾਇਆ ਗਿਆ, ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਪਖਾਂ ਦੀ ਗਲ ਸੁਣ  ਕੇ ਕਾਰਵਾਈ ਕਰਾਂਗੇ।

 

Comment here