ਗੁਰਦਸਪੁਰ-ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜ਼ਿਲ੍ਹਾ ਗੁਰਦਾਸਪੁਰ ‘ਚ ਰੈਲੀ ਨੂੰ ਸੰਬੋਧਨ ਕੀਤਾ,ਜਿਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਨਰਿੰਦਰ ਮੋਦੀ ਵੱਲੋਂ ਕੀਤੇ 9 ਸਾਲਾਂ ‘ਚ ਕੀਤੇ ਕੰਮਾਂ ਦਾ ਵੇਰਵਾ ਦਿੱਤਾ। ਅਮਿਤ ਸ਼ਾਹ ਨੇ ਆਪਣੇ ਸੰਬੋਧਨ ਦੀ ਸ਼ੁਰੂਵਾਤ ‘ਚ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਗੁਰਦਾਸਪੁਰ ਦੀ ਧਰਤੀ ਨੂੰ ਨਮਸਕਾਰ ਕਰ ਕੇ ਆਪਣੀ ਗੱਲ ਦੀ ਸ਼ੁਰੂਆਤ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਧਰਤੀ ਸ੍ਰੀ ਕਰਤਾਪੁਰ ਕਾਰੀਡੋਰ ਅਤੇ ਡੇਰਾ ਬਾਬਾ ਨਾਨਕ ਦੀ ਭੂਮੀ ਹੈ। ਸਿੱਖ ਗੁਰੂਆਂ ਨੇ ਨਾਂ ਸਿਰਫ਼ ਪੰਜਾਬ ‘ਚ ਸਗੋਂ ਦੇਸ਼ ਭਰ ‘ਚ ਦੇਸ਼ ਭਗਤੀ, ਸਮਾਨਤਾ ਅਤੇ ਸਦਭਾਵ ਦਾ ਪਾਠ ਪੜ੍ਹਾਇਆ ਹੈ।
ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ‘ਚ ਅਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਜਦੋਂ ਵੀ ਕੋਈ ਸੰਕਟ ਆਇਆ ਹੈ ਤਾਂ ਪੰਜਾਬ ਨੇ ਪੂਰੇ ਦੇਸ਼ ਦੀ ਹਮੇਸ਼ਾ ਰੱਖਿਆ ਕੀਤੀ ਹੈ। ਸ਼ਾਹ ਨੇ ਕਿਹਾ ਕਿ ਪੰਜਾਬ ਹੀ ਸਿਰਫ਼ ਇਕ ਅਜਿਹਾ ਸੂਬਾ ਹੈ ਜਿਥੇ ਭਾਰਤ ਤਿਰੰਗੇ ਝੰਡੇ ਦੇ ਤਿੰਨੋਂ ਰੰਗ ਦੇਖਣ ਨੂੰ ਮਿਲਦੇ ਹਨ। ਸ਼ਾਹ ਨੇ ਕਿਹਾ ਕਿ ਕੁਰਬਾਨੀ ਦੀ ਭਾਵਨਾ ਚ ਕੇਸਰੀ ਰੰਗ, ਗੁਰੂਆਂ ਦੀ ਸ਼ਾਂਤੀ ਤੇ ਸਦਭਾਵਨਾ ਦੇ ਸੰਦੇਸ਼ ‘ਚ ਸਫ਼ੈਦ ਰੰਗ, ਤੇ ਅੰਨਦਾਤਾ ਕਿਸਾਨ ਜਦੋਂ ਦੇਸ਼ ਦੇ ਗੁਦਾਮਾਂ ਨੂੰ ਭਰ ਦਿੰਦਾ ਹੈ ਤਾਂ ਹਰਾ ਰੰਗ ਦੇਖਣ ਨੂੰ ਮਿਲਦਾ ਹੈ। ਸ਼ਾਹ ਨੇ ਕਿਹਾ ਕਿ ਅੱਤਿਆਚਾਰ ਭਾਵੇਂ ਅੰਗੇਰਾਜ਼ਾਂ ਨੇ ਕੀਤਾ ਹੋਵੇ ਭਾਵੇਂ ਮੁਗਲਾਂ ਨੇ ਪਰ ਪੰਜਾਬੀਆਂ ਨੇ ਜਾਨ ਤੇ ਮੌਤ ਦੀ ਚਿੰਤਾ ਤੋਂ ਬਿਨਾਂ ਉਨ੍ਹਾਂ ਦਾ ਡੱਟ ਕੇ ਸਾਹਮਣਾ ਕੀਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਅੱਜ ਪੰਜਾਬ ‘ਚ ਇਸ ਲਈ ਆਇਆ ਹਾਂ ਕਿ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਏ ਹਨ, ਜਿਸ ਨੂੰ ਲੈ ਕੇ ਮੈਂ ਪੰਜਾਬ ਦਾ ਧੰਨਵਾਦ ਕਰਨ ਚਾਹੁੰਦਾ ਹਾਂ। ਉਨ੍ਹਾਂ ਕਿਹਾ ਦੁਨੀਆ ‘ਚ ਅੱਜ ਭਾਰਤ ਦੀ ਪਛਾਣ ਦੁਨੀਆ ਦੇ ਗਰੋਥ ਇੰਜਨ ਵਰਗੀ ਹੋਈ ਹੈ। ਪ੍ਰਧਾਨ ਮੰਤਰੀ ਨੇ 9 ਸਾਲ ਦੇ ਅੰਦਰ ਗਰੀਬ ਕਲਿਆਨ ਮਾਧਿਅਮ ਨਾਲ 60 ਕਰੋੜ ਗਰੀਬਾਂ ਨੂੰ ਇਕ ਨਵਾਂ ਜੀਵਨ ਦੇਣ ਦਾ ਕੰਮ ਕੀਤਾ ਹੈ। ਹਰ ਗਰੀਬ ਨੂੰ ਘਰ, ਬਾਥਰੂਮ, ਸਿਲੰਡਰ ਤੇ ਦਵਾਈਆਂ ਮੁਫ਼ਤ ਮੋਦੀ ਸਰਕਾਰ ਨੇ ਦਿੱਤੀਆਂ ਹਨ ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 9 ਸਾਲ ‘ਚ ਮੋਦੀ ਸਰਕਾਰ ਨੇ 7 ਆਈਆਈਟੀ, 7 AIIMS, 390 ਤੋਂ ਜ਼ਿਆਦਾ ਯੂਨੀਵਰਸਿਟੀਜ਼ ਬਣਾਈਆਂ ਹਨ। ਹੁਣ ਤੱਕ 700 ਮੈਡੀਕਲ ਕਾਲਜ ਬਣ ਚੁੱਕੇ ਹਨ ਅਤੇ ਹਜ਼ਾਰਾਂ ਨੈਸ਼ਨਲ ਹਾਈਵੇਅ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਅਤੇ ਦੇਸ਼ ਲਈ ਬਹੁਤ ਸਾਰਾ ਕੰਮ ਕਰ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਮਾਨ ਦਿੱਤਾ ਹੈ। ਉਨ੍ਹਾਂ ਕਿ ਬੀਤੇ ਦਿਨੀਂ ਪ੍ਰਧਾਨ ਮੰਤਰੀ ਜੀ-7 ਦੇਸ਼ਾਂ ਦੀਆਂ ਮੀਟਿੰਗਾਂ ‘ਚ ਵੀ ਗਏ ਅਤੇ ਭਾਰਤ ਨੂੰ ਸਨਮਾਨ ਦੇਣ ਦਾ ਕੰਮ ਕੀਤਾ ਹੈ।
ਪ੍ਰਧਾਨ ਮੰਤਰੀ ਪੰਜਾਬ ਤੇ ਦੇਸ਼ ਲਈ ਬਹੁਤ ਕੰਮ ਕਰ ਰਹੇ-ਅਮਿਤ ਸ਼ਾਹ


Comment here