ਅਪਰਾਧਸਿਆਸਤਖਬਰਾਂ

ਪਿਓ ਦਾ ਕਤਲ ਕਾਰਨ ਵਾਲੇ ਪੁੱਤ ਨੂੰ ਹੋਈ ਉਮਰਕੈਦ ਦੀ ਸਜ਼ਾ

ਲੰਡਨ-ਇੱਥੇ ਇਕ ਪੁੱਤ ਵਲੋਂ ਪਿਤਾ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਉੱਤਰੀ ਲੰਡਨ ’ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਪਿਤਾ ਦੇ ਕਤਲ ਦੇ ਦੋਸ਼ ’ਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਡੀਕਨ ਪਾਲ ਸਿੰਘ ਵਿਜ (54) ਨੂੰ ਪਿਛਲੇ ਮਹੀਨੇ ਓਲਟ ਬੇਲੀ ਅਦਾਲਤ ਵਿੱਚ ਸੁਣਵਾਈ ਤੋਂ ਬਾਅਦ ਦੋਸ਼ੀ ਪਾਇਆ ਗਿਆ ਅਤੇ ਸ਼ੁੱਕਰਵਾਰ ਉਸ ਨੂੰ ਅਦਾਲਤ ’ਚ 18 ਸਾਲ ਦੀ ਸਜ਼ਾ ਸੁਣਾਈ ਗਈ। ਜਾਂਚ ਵਿੱਚ ਸ਼ਾਮਲ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਡੀਕਨ ਪਾਲ ਦੇ ਇਸ ਕਾਰੇ ਨੇ ਉਸ ਦੇ ਪਰਿਵਾਰ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੂੰ ਉਸ ਦੇ ਜਾਣ ਦੇ ਗ਼ਮ ਦਾ ਸਾਹਮਣਾ ਕਰਨਾ ਹੋਵੇਗਾ, ਜਦਕਿ ਵਿਜ ਨੂੰ ਜੇਲ੍ਹ ਵਿੱਚ ਆਪਣੀ ਸਜ਼ਾ ਕੱਟਣੀ ਹੋਵੇਗੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅਰਜਨ ਸਿੰਘ ਵਿਜ (86) ਉੱਤਰੀ ਲੰਡਨ ਦੇ ਸਾਊਥਗੇਟ ਵਿੱਚ ਆਪਣੇ ਬੇਟੇ ਨਾਲ ਰਹਿੰਦੇ ਸਨ, ਜਿੱਥੇ 2021 ’ਚ ਹੋਈ ਘਟਨਾ ਤੋਂ ਬਾਅਦ ਪੁਲਸ ਨੂੰ ਬੁਲਾਇਆ ਗਿਆ ਸੀ।
ਪੁਲਸ ਨੇ ਉਸ (ਅਰਜਨ ਸਿੰਘ) ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਸੀ। ਪੁਲਸ ਮੁਤਾਬਕ, ”ਪੋਸਟਮਾਰਟਮ ‘ਚ ਮੌਤ ਦਾ ਕਾਰਨ ਕਿਸੇ ਚੀਜ਼ ਨਾਲ ਸਿਰ ‘ਤੇ ਗੰਭੀਰ ਸੱਟ ਨੂੰ ਦੱਸਿਆ ਗਿਆ ਹੈ।” ‘ਈਵਨਿੰਗ ਸਟੈਂਡਰਡ’ ਅਖਬਾਰ ਮੁਤਾਬਕ ਉਸ ਦਾ ਬੇਟਾ ਨਿਰਵਸਤਰ ਸੀ ਅਤੇ ਸ਼ੈਂਪੇਨ ਦੀਆਂ ਲਗਭਗ 100 ਬੋਤਲਾਂ ਨਾਲ ਘਿਰਿਆ ਹੋਇਆ ਸੀ, ਜਿਸ ਵਿੱਚ ਵੇਵ ਕਲਿਕਕੋਟ ਅਤੇ ਬੋਲਿੰਗਰ ਦੀਆਂ ਖੂਨ ਨਾਲ ਭਰੀਆਂ ਬੋਤਲਾਂ ਵੀ ਸ਼ਾਮਲ ਸਨ। ਪੁਲਸ ਜਾਂਚ ਦੌਰਾਨ ਦੋਸ਼ੀ ਨੇ ਕਤਲ ਤੋਂ ਇਨਕਾਰ ਕੀਤਾ ਪਰ ਜਾਂਚ ਦੇ ਦੂਜੇ ਦਿਨ ਉਸ ਨੇ ਦੋਸ਼ ਕਬੂਲ ਕਰਦਿਆਂ ਕਿਹਾ, ”ਮੈਂ ਆਪਣੇ ਪਿਤਾ ਨੂੰ ਬੋਲਿੰਗਰ ਸ਼ੈਂਪੇਨ ਦੀ ਬੋਤਲ ਸਿਰ ‘ਚ ਮਾਰ ਕੇ ਮਾਰਿਆ ਹੈ।” ਦੋਸ਼ੀ ਨੇ ਕਿਹਾ ਕਿ ਉਸ ਦਾ ਇਰਾਦਾ ਆਪਣੇ ਪਿਤਾ ਨੂੰ ਗੰਭੀਰ ਨੁਕਸਾਨ ਪਹੁੰਚਾਉਣਾ ਨਹੀਂ ਸੀ।

Comment here