ਸਿਆਸਤਖਬਰਾਂਦੁਨੀਆ

ਪਾਕਿ ਸਰਕਾਰ ਦਾ ‘ਸਿੰਗਲ ਨੈਸ਼ਨਲ ਪਾਠਕ੍ਰਮ’ ਵਿਵਾਦਾਂ ’ਚ ਘਿਰਿਆ

ਸਿੱਖਿਆ ਸ਼ਾਸਤਰੀਆਂ ਨੇ ਪਾਠਕ੍ਰਮ ’ਚ ਤਬਦੀਲੀ ਕਰਨ ਕੀਤੀ ਅਪੀਲ
ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੁਆਰਾ ਹਾਲ ਹੀ ਵਿੱਚ ਸਿੰਗਲ ਨੈਸ਼ਨਲ ਪਾਠਕ੍ਰਮ ਸ਼ੁਰੂ ਕੀਤਾ ਗਿਆ। ਹੁਣ ਕਈ ਸਿੱਖਿਆ ਸ਼ਾਸਤਰੀਆਂ ਨੇ ਪਾਕਿਸਤਾਨ ਸਰਕਾਰ ਨੂੰ ਇਮਰਾਨ ਖਾਨ ਦੁਆਰਾ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਸਿੰਗਲ ਨੈਸ਼ਨਲ ਪਾਠਕ੍ਰਮ ਵਿੱਚ ਤਬਦੀਲੀ ਕਰਨ ਦੀ ਅਪੀਲ ਕੀਤੀ ਹੈ। ਦਿ ਨਿਊਜ਼ ਇੰਟਰਨੈਸ਼ਨਲ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਪਾਠਕ੍ਰਮ ਦੀਆਂ ਕੁਝ ਕਿਤਾਬਾਂ ਦੇ ਤੁਰੰਤ ਵਿਸ਼ਲੇਸ਼ਣ ਨੇ ਸਮਾਜ ਵਿੱਚ ਬੀਬੀਆ ਅਤੇ ਕੁੜੀਆਂ ਦੇ ਚਿੱਤਰਣ ਅਤੇ ਗੈਰ-ਧਾਰਮਿਕ ਵਿਸ਼ਿਆਂ ਵਿੱਚ ਬਹੁਗਿਣਤੀ ਧਰਮ ਦੇ ਹਵਾਲਿਆਂ ਬਾਰੇ ਚਿੰਤਾਵਾਂ ਦਾ ਖੁਲਾਸਾ ਕੀਤਾ ਹੈ। ਕੁਝ ਸਿੱਖਿਆ ਸ਼ਾਸਤਰੀਆਂ ਨੇ ਸਰਕਾਰ ਤੋਂ ਪਾਠਕ੍ਰਮ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ। ਦਿ ਨਿਊਜ਼ ਇੰਟਰਨੈਸ਼ਨਲ ਨੇ ਕਿਹਾ ਕਿ ਅਜਿਹੀਆਂ ਚਿੰਤਾਵਾਂ ਦਾ ਜਵਾਬ ਦੇਣ ਦੀ ਬਜਾਏ, ਐਸਐਨਸੀ ਦੀ ਸਮੀਖਿਆ ਦੀ ਮੰਗ ਕਰਨ ਵਾਲਿਆਂ ਨੂੰ ਸਰਕਾਰੀ ਅਧਿਕਾਰੀਆਂ ਨੇ ਇਕਸਾਰ ਸਿੱਖਿਆ ਦਾ ਵਿਰੋਧੀ ਕਰਾਰ ਦਿੱਤਾ ਹੈ। 16 ਅਗਸਤ ਨੂੰ, ਇਮਰਾਨ ਖਾਨ ਨੇ ਪਾਠਕ੍ਰਮ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਨੇ ਇਸ ਨੂੰ ਸਿੱਖਿਆ ਪ੍ਰਣਾਲੀ ਵਿੱਚ ਅਸਮਾਨਤਾ ਨੂੰ ਖ਼ਤਮ ਕਰਨ ਲਈ ਇੱਕ ਮੀਲ ਪੱਥਰ ਕਰਾਰ ਦਿੱਤਾ। ਦਿ ਨਿਊਜ਼ ਇੰਟਰਨੈਸ਼ਨਲ ਦੇ ਅਨੁਸਾਰ, ਇਸ ਲਈ ਸਿੰਗਲ ਨੈਸ਼ਨਲ ਪਾਠਕ੍ਰਮ ਵਿੱਚ ਸਮਾਜ ਦੇ ਸਾਰੇ ਹਿੱਸੇਦਾਰਾਂ ਦੇ ਇਨਪੁਟ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।

Comment here