ਖਬਰਾਂਚਲੰਤ ਮਾਮਲੇਦੁਨੀਆ

ਪਾਕਿ ਪੰਜਾਬ ‘ਚ ਵਿਆਹੁਤਾ ਜੋੜੇ ਦਾ ਗੋਲ਼ੀ ਮਾਰ ਕੇ ਕਤਲ

ਕਸੂਰ-ਪਾਕਿਸਤਾਨ ਵਿਚ ਕਤਲ ਦੇ ਮਾਮਲੇ ਵੱਧ ਰਹੇ ਹਨ। ਹੁਣ ਇਥੋਂ ਦੇ ਪੰਜਾਬ ਸੂਬੇ ‘ਚ ਨਵ-ਵਿਆਹੇ ਜੋੜੇ ਨੂੰ ਗੋਲ਼ੀ ਮਾਰ ਕੇ ਕਤਲ ਕਰ ਦਿੱਤੋ ਹੈ। ਪੁਲਸ ਅਨੁਸਾਰ 30 ਸਾਲਾ ਮੁਹੰਮਦ ਜ਼ੁਲਫਿਕਾਰ ਅਤੇ 23 ਸਾਲਾ ਸ਼ਗੁਫਤਾ ਬੀਬੀ ਨੂੰ ਸ਼ੱਕੀ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਅੰਦਰ ਵੜ ਕੇ ਗੋਲ਼ੀਆਂ ਮਾਰ ਦਿੱਤੀਆਂ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਲਾਹੌਰ ਤੋਂ ਕਰੀਬ 60 ਕਿਲੋਮੀਟਰ ਦੂਰ ਕਸੂਰ ਜ਼ਿਲ੍ਹੇ ਦੇ ਫੂਲਨਗਰ ਦੇ ਰਹਿਣ ਵਾਲੇ ਜ਼ੁਲਫਿਕਾਰ ਨੇ ਕੁਝ ਹਫਤੇ ਪਹਿਲਾਂ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਸ਼ਗੁਫਤਾ ਨਾਲ ਵਿਆਹ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼ਗੁਫਤਾ ਦਾ ਪਰਿਵਾਰ ਉਸ ਦੀ ਪਸੰਦ ਦੇ ਖ਼ਿਲਾਫ਼ ਸੀ ਕਿਉਂਕਿ ਉਹ ਉਸ ਦਾ ਵਿਆਹ ਕਿਸੇ ਰਿਸ਼ਤੇਦਾਰ ਨਾਲ ਕਰਨਾ ਚਾਹੁੰਦੇ ਸਨ। ਕੁਝ ਹਫਤੇ ਪਹਿਲਾਂ ਉਹ ਜ਼ੁਲਫਿਕਾਰ ਨਾਲ ਭੱਜ ਗਈ ਸੀ, ਜਿਸ ਨਾਲ ਉਹ ਪਿਆਰ ਕਰਦੀ ਸੀ ਅਤੇ ਕੋਰਟ ਮੈਰਿਜ ਕਰ ਚੁੱਕੀ ਸੀ।

Comment here