ਇਸਲਾਮਾਬਾਦ-ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਪਾਕਿਸਤਾਨ ਦੀ ਚੋਟੀ ਦੀ ਸਿਵਲ-ਫ਼ੌਜੀ ਲੀਡਰਸ਼ਿਪ ਨੇ ਦੇਸ਼ ’ਚ ਅੱਤਵਾਦ ਪ੍ਰਤੀ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਉਣ ਦਾ ਸੰਕਲਪ ਲਿਆ ਅਤੇ ਹਿੰਸਾ ਦਾ ਸਹਾਰਾ ਲੈਣ ਵਾਲੇ ਕਿਸੇ ਵੀ ਤਰ੍ਹਾਂ ਦੇ ਸੰਗਠਨਾਂ ਨਾਲ ਨਜਿੱਠਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਰਾਸ਼ਟਰੀ ਸੁਰੱਖਿਆ ਕਮੇਟੀ (ਐੱਨ. ਐੱਸ. ਸੀ.) ਦੀ 40ਵੀਂ ਬੈਠਕ ਦੇ ਪਹਿਲੇ ਦੌਰ ਤੋਂ ਬਾਅਦ ਦੂਜੇ ਦੌਰ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਬਿਆਨ ਅਨੁਸਾਰ ਕਮੇਟੀ ਨੂੰ ਹਾਲ ਹੀ ਦੀ ਸੁਰੱਖਿਆ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ’ਚ ਦੇਸ਼, ਖ਼ਾਸ ਤੌਰ ’ਤੇ ਖੈਬਰ-ਪਖਤੂਨਖਵਾ ਅਤੇ ਬਲੋਚਿਸਤਾਨ ਸੂਬਿਆਂ ’ਚ ਅੱਤਵਾਦੀ ਹਮਲਿਆਂ ’ਚ ਵਾਧੇ ਦੀ ਸੂਚਨਾ ਸ਼ਾਮਲ ਹੈ। ਤਹਿਰੀਕ-ਏ-ਤਾਲਿਬਾਨ ਦੇ ਅੱਤਵਾਦੀਆਂ ਵੱਲੋਂ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਦਾ ਜ਼ਿਕਰ ਕਰਦੇ ਹੋਏ ਮੀਟਿੰਗ ’ਚ ਸੰਕਲਪ ਲਿਆ ਗਿਆ ਕਿ ਕਿਸੇ ਵੀ ਦੇਸ਼ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਆਪਣੀ ਧਰਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੀਟਿੰਗ ’ਚ ਸਾਰੇ ਫ਼ੌਜ ਮੁਖੀ, ਮੁੱਖ ਕੈਬਨਿਟ ਮੰਤਰੀਆਂ, ਖੁਫ਼ੀਆ ਏਜੰਸੀਆਂ ਦੇ ਮੁਖੀ ਅਤੇ ਹੋਰ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ।
ਪਾਕਿ ਨੇ ਅੱਤਵਾਦ ਨਾਲ ਨਜਿੱਠਣ ਦਾ ਲਿਆ ਸੰਕਲਪ


Comment here