ਚੰਡੀਗੜ੍ਹ-ਮਸ਼ਹੂਰ ਪਾਕਿਸਤਾਨੀ ਸਟੇਜ ਆਰਟਿਸਟ ਤਾਰਿਕ ਟੈੱਡੀ ਬਾਰੇ ਬੁਰੀ ਖਬਰ ਆਈ ਹੈ। ਆਪਣੀ ਕਾਮੇਡੀ ਟਾਈਮਿੰਗ ਨਾਲ ਸਭ ਨੂੰ ਹਸਾਉਣ ਵਾਲੇ ਮਸ਼ਹੂਰ ਪਾਕਿਸਤਾਨੀ ਸਟੇਜ ਆਰਟਿਸਟ ਤਾਰਿਕ ਟੈੱਡੀ ਦਾ ਦਿਹਾਂਤ ਹੋ ਗਿਆ ਹੈ। ਪਾਕਿਸਤਾਨ ਦੇ ਇਕ ਹਸਪਤਾਲ ’ਚ ਉਨ੍ਹਾਂ ਅੱਜ ਸਾਢੇ 6 ਵਜੇ ਦੇ ਕਰੀਬ ਆਖਰੀ ਸਾਹ ਲਏ।
ਤਾਰਿਕ ਟੈੱਡੀ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਤੇ ਹਸਪਤਾਲ ’ਚ ਜੇਰੇ ਇਲਾਜ ਸਨ। ਟੈੱਡੀ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੇ ਭਰਾ ਵਲੋਂ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਟੈੱਡੀ ਦਾ ਲਿਵਰ ਖ਼ਰਾਬ ਸੀ। ਟੈੱਡੀ ਦਾ ਲਿਵਰ ਟਰਾਂਸਪਲਾਂਟ ਕਰਨ ਦੀ ਗੱਲ ਦੀ ਵੀ ਪੁਸ਼ਟੀ ਹੋਈ ਹੈ, ਜੋ ਉਨ੍ਹਾਂ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਟਰਾਂਸਪਲਾਂਟ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ, ਜਿਸ ਦੇ ਚਲਦਿਆਂ ਟੈੱਡੀ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ।

Comment here