ਸਿਆਸਤਖਬਰਾਂਚਲੰਤ ਮਾਮਲੇ

ਪਾਕਿ ਤੋਂ ਆਜ਼ਾਦੀ ਦਿਵਾਉਣ ਲਈ ਸਿੰਧ ’ਚ ਲੋਕਾਂ ਨੇ ਕੀਤੀ ਨਾਅਰੇਬਾਜ਼ੀ

ਕਰਾਚੀ-ਸਿੰਧੀ ਸੱਭਿਆਚਾਰਕ ਦਿਵਸ ਮਨਾਉਣ ਮੌਕੇ ਸਿੰਧ ਸੂਬੇ ਨੂੰ ਸਿੰਧ ਦੇਸ਼ ਬਣਾਉਣ ਦੀ ਮੰਗ ਨੂੰ ਲੈ ਕੇ ਪਾਕਿਸਤਾਨ ਤੋਂ ਮੁਕਤੀ ਪਾਉਣ ਅਤੇ ਆਜ਼ਾਦੀ ਲਈ ਵੱਡੀ ਗਿਣਤੀ ’ਚ ਲੋਕਾਂ ਨੇ ਨਾਅਰੇ ਲਾਏ। ਜੈ ਸਿੰਧ ਫਰੀਡਮ ਮੂਵਮੈਂਟ ਨੇ ਅੰਦੋਲਨ ਦੀ ਅਗਵਾਈ ਕੀਤੀ। ਇਸ ਮੌਕੇ ਜੈ ਸਿੰਧ ਫਰੀਡਮ ਮੂਵਮੈਂਟ ਦੇ ਕੇਂਦਰੀ ਚੇਅਰਮੈਨ ਸੋਹੇਲ ਅਬਰੋ, ਵਾਈਸ ਚੇਅਰਮੈਨ ਜੁਬੈਰ ਸਿੰਧੀ, ਜਨਰਲ ਸਕੱਤਰ ਗੁਲਾਮ ਹੁਸੈਨ, ਅਮਰ ਅਜ਼ਾਦੀ, ਹਫੀਜ਼ ਦੇ ਜੇਲ੍ਹਾਂ ’ਚ ਬੰਦ ਹੋਣ ਕਾਰਨ ਉਨ੍ਹਾਂ ਦੇ ਸੰਦੇਸ਼ ਪੜ੍ਹ ਕੇ ਸੁਣਾਏ ਗਏ।
ਇਨ੍ਹਾਂ ਨੇਤਾਵਾਂ ਨੇ ਸੰਦੇਸ਼ ਵਿਚ ਕਿਹਾ ਕਿ ਅਸੀਂ ਪਾਕਿਸਤਾਨੀ ਸਰਕਾਰ ਦੇ ਹਰ ਜ਼ੁਲਮ ਦਾ ਮੂੰਹ ਤੋੜ ਜਵਾਬ ਦੇਵਾਂਗੇ ਅਤੇ ਸਿੰਧ ਨੂੰ ਵੱਖਰਾ ਦੇਸ਼ ਐਲਾਨ ਕਰਨ ਤਕ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਦੂਜੇ ਪਾਸੇ ਅਫ਼ਗਾਨਿਸਤਾਨ, ਵਜੀਰੀਸਤਾਨ ਅਤੇ ਗੈਰ ਕਾਨੂੰਨੀ ਪ੍ਰਵਾਸ਼ੀਆਂ ਨੇ ਸਿੰਧੀਆਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਰੱਖਿਆ ਹੈ । ਪਾਕਿਸਤਾਨੀ ਸੈਨਾ ਤੇ ਪਾਕਿਸਤਾਨ ਦੀ ਗੁਪਤਚਰ ਏਜੰਸੀਆਂ ਦੇ ਨਕਾਬਪੋਸ਼ ਅਧਿਕਾਰੀਆਂ ਨੇ ਸਾਡੇ ਰਾਜਨੇਤਾਵਾਂ ਨੂੰ ਅਗਵਾ ਕਰਨ ਦਾ ਕ੍ਰਮ ਵੀ ਤੇਜ਼ ਕਰ ਦਿੱਤਾ ਹੈ, ਪਰ ਅਸੀ ਸਿੰਧ ਦੀ ਆਜ਼ਾਦੀ ਤੱਕ ਪਾਕਿਸਤਾਨੀ ਸੈਨਾ ਨਾਲ ਲੋਹਾ ਲੈਣ ਦੇ ਲਈ ਤਿਆਰ ਹਾਂ।
ਇਨ੍ਹਾਂ ਨੇਤਾਵਾਂ ਨੇ ਭਾਰਤ ਸਮੇਤ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਸਿੰਧ ਦੇ ਲੋਕਾਂ ਦੀ ਸੁਰੱਖਿਆ ਕਰਨ ਅਤੇ ਉਨ੍ਹਾਂ ਨੂੰ ਆਜ਼ਾਦੀ ਦਿਵਾਉਣ ਦੀ ਅਪੀਲ ਕੀਤੀ ਹੈ।

Comment here