ਸਿਆਸਤਖਬਰਾਂਚਲੰਤ ਮਾਮਲੇ

ਪਾਕਿ ’ਚ ਕੈਨੇਡਾ ਦੀ ਕੌਫੀ ਸ਼ਾਪ ਖੁੱਲ੍ਹਣ ’ਤੇ ਲੱਗੀ ਭੀੜ

ਲਾਹੌਰ-ਪਾਕਿਸਤਾਨ ’ਚ ਮੌਜੂਦਾ ਮਹਿੰਗਾਈ ਦਰ 45 ਸਾਲਾਂ ’ਚ ਸਭ ਤੋਂ ਵੱਧ ਹੈ ਤੇ ਰੋਜ਼ਾਨਾ ਵਰਤੋਂ ’ਚ ਆਉਂਦੀਆਂ ਚੀਜ਼ਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ।ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਪਾਕਿਸਤਾਨ ਦੀ ਦੱਸੀ ਜਾ ਰਿਹਾ ਹੈ। ਵੀਡੀਓ ’ਚ ਲਾਹੌਰ ’ਚ ਮਸ਼ਹੂਰ ਕੈਨੇਡੀਅਨ ਕੌਫੀ ਸ਼ਾਪ ਦੇ ਖੁੱਲ੍ਹਣ ’ਤੇ ਲੰਮੀ ਲਾਈਨ ਲੱਗੀ ਦਿਖਾਈ ਦੇ ਰਹੀ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।
ਦਰਅਸਲ ਇਕ ਪਾਸੇ ਜਿਥੇ ਪਾਕਿਸਤਾਨ ’ਚ ਮਹਿੰਗਾਈ ਤੇ ਬੇਰੁਜ਼ਗਾਰੀ ਆਪਣੇ ਸਿਖਰ ’ਤੇ ਹੈ, ਉਥੇ ਦੂਜੇ ਪਾਸੇ ਲੋਕ ਮਹਿੰਗੀ ਕੌਫੀ ਦਾ ਆਨੰਦ ਲੈਣ ਲਈ ਲੰਮੀ ਲਾਈਨ ’ਚ ਖੜ੍ਹੇ ਹਨ। ਇਸ ਵਾਇਰਲ ਵੀਡੀਓ ’ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਲੋਕ ਕੈਨੇਡੀਅਨ ਕੌਫੀ ਸ਼ਾਪ ਦੇ ਨਵੇਂ ਸਟੋਰ ’ਚ ਲੰਮੀ ਲਾਈਨ ਲਗਾ ਕੇ ਕੌਫੀ ਦਾ ਮਜ਼ਾ ਲੈਣਾ ਚਾਹੁੰਦੇ ਹਨ। ਵੀਡੀਓ ’ਚ ਦੇਖਿਆ ਜਾ ਰਿਹਾ ਹੈ ਕਿ ਲੋਕ ਦੁਕਾਨ ਦੇ ਅੰਦਰ ਬੈਠੇ ਹਨ ਤੇ ਵੱਡੀ ਗਿਣਤੀ ’ਚ ਲੋਕ ਸਟੋਰ ਦੇ ਬਾਹਰ ਵੀ ਲਾਈਨ ’ਚ ਖੜ੍ਹੇ ਹਨ। ਦਰਅਸਲ ਕੈਨੇਡਾ ਦੇ ਮਸ਼ਹੂਰ ਕੌਫੀ ਬ੍ਰਾਂਡ ਟਿਮ ਹਾਰਟਨਸ ਨੇ ਪਾਕਿਸਤਾਨ ਦੇ ਲਾਹੌਰ ’ਚ ਦੇਸ਼ ’ਚ ਇਕ ਨਵਾਂ ਤੇ ਆਪਣਾ ਪਹਿਲਾ ਕੌਫੀ ਸਟੋਰ ਖੋਲ੍ਹਿਆ ਹੈ।

Comment here