ਅਪਰਾਧਸਿਆਸਤਖਬਰਾਂਦੁਨੀਆ

ਪਾਕਿਸਤਾਨ ‘ਚ 6 ਮਹੀਨਿਆਂ ‘ਚ 2,000 ਤੋਂ ਵੱਧ ਜਬਰ-ਜ਼ਿਨਾਹ ਦੇ ਮਾਮਲੇ

ਇਸਲਾਮਾਬਾਦ –ਹਰ ਦੇਸ਼ ਔਰਤਾਂ ਦੇ ਹੱਕ ਦੀ ਗੱਲ ਕਰਦਾ ਹੈ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ। ਪਰ  ਪਾਕਿਸਤਾਨ ’ਚ ਹਮੇਸ਼ਾ ਔਰਤਾਂ ਉਪਰ ਜ਼ੁਲਮ ਦੇਖਣ ਨੂੰ ਮਿਲੇ। ਅੱਜ ਦੀ ਗੱਲ ਕਰੀਏ ਤਾਂ ਫ੍ਰਾਈਡੇ ਟਾਈਮਜ਼ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਪਿਛਲੇ ਛੇ ਮਹੀਨਿਆਂ ‘ਚ 2,439 ਔਰਤਾਂ ਨਾਲ ਜਬਰ-ਜ਼ਿਨਾਹ ਕੀਤੇ ਗਏ, 9,529 ਔਰਤਾਂ ਨੂੰ ਅਗਵਾ ਕੀਤਾ ਗਿਆ ਅਤੇ 90 ਹੋਰਾਂ ਨੂੰ ‘ਇੱਜ਼ਤ’ ਦੇ ਨਾਂਅ ‘ਤੇ ਕਤਲ ਕਰ ਦਿੱਤਾ ਗਿਆ। ਸੂਬਾਈ ਪੁਲਸ ਵੱਲੋਂ ਪੰਜਾਬ ਸੂਚਨਾ ਕਮਿਸ਼ਨ ਦੁਆਰਾ ਇਹ ਅੰਤੜੇ ਪੇਸ਼ ਕੀਤੇ ਗਏ ਹਨ। ਜਿਸ ਨਾਲ  ਸੂਬੇ ਵਿੱਚ ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਦੀ ਇੱਕ ਧੁੰਦਲੀ ਤਸਵੀਰ ਪੇਸ਼ ਹੁੰਦੀ ਹੈ। ਅੰਕੜਿਆਂ ਦੇ ਅਨੁਸਾਰ ਜੁਲਾਈ ਤੋਂ ਦਸੰਬਰ 2021 ਤੱਕ ਲਗਭਗ 900 ਬੱਚਿਆਂ ਦਾ ਜਿਨਸੀ ਸ਼ੋਸ਼ਣ ਹੋਇਆ, ਜਦੋਂ ਕਿ ਬਾਲ ਮਜ਼ਦੂਰੀ ਦੇ 204 ਮਾਮਲੇ ਸਾਹਮਣੇ ਆਏ ਅਤੇ ਘੱਟ ਉਮਰ ਦੇ ਵਿਆਹ ਦੇ 12 ਮਾਮਲੇ ਦਰਜ ਕੀਤੇ ਗਏ। ਸੂਬੇ ਦੀ ਰਾਜਧਾਨੀ ਲਾਹੌਰ ਵਿੱਚ ਛੇ ਮਹੀਨਿਆਂ ਦੇ ਸਮੇਂ ਦੌਰਾਨ 2,330 ਔਰਤਾਂ ਨੂੰ ਅਗਵਾ ਕੀਤਾ ਗਿਆ ਅਤੇ ਤਕਰੀਬਨ 400 ਜਬਰ-ਜ਼ਿਨਾਹ ਦੇ ਕੇਸ ਦਰਜ ਕੀਤੇ ਗਏ। ਸ਼ੇਖੂਪੁਰਾ ਅਤੇ ਕਸੂਰ ਵਿੱਚ ਵੀ ਦਿਸ਼ਾ ਕੁਝ ਇਸ ਤਰ੍ਹਾਂ ਹੀ ਹੈ। ਸ਼ੇਖਪੁਰਾ ਵਿੱਚ ਜਬਰ-ਜ਼ਿਨਾਹ ਦੇ 78 ਮਾਮਲੇ ਅਤੇ ਤਸ਼ੱਦਦ ਦੀਆਂ 990 ਰਿਪੋਰਟਾਂ ਦਰਜ ਹਨ, ਜਦੋਂ ਕਿ 423 ਔਰਤਾਂ ਨੂੰ ਅਗਵਾ ਕੀਤਾ ਗਿਆ ਸੀ ਤੇ ਕਸੂਰ ਵਿੱਚ ਪਿਛਲੇ ਛੇ ਮਹੀਨਿਆਂ ਦੌਰਾਨ 1,239 ਔਰਤਾਂ ਨੇ ਤਸ਼ੱਦਦ ਦੀਆਂ ਘਟਨਾਵਾਂ ਦਰਜ ਕਰਾਈਆਂ, ਜਦੋਂ ਕਿ ਹੋਰ 371 ਨੇ ਅਗਵਾ ਅਤੇ 101 ਜਬਰ-ਜ਼ਿਨਾਹ ਦੀਆਂ ਰਿਪੋਰਟਾਂ ਦਿੱਤੀਆਂ। ਗੁਜਰਾਂਵਾਲਾ ਵਿੱਚ ਔਰਤਾਂ ‘ਤੇ ਤਸ਼ੱਦਦ ਦੇ 777, ਅਗਵਾ ਦੇ 309 ਅਤੇ ਜਬਰ-ਜ਼ਿਨਾਹ ਦੇ 78 ਮਾਮਲੇ ਸਾਹਮਣੇ ਆਏ ਹਨ। ਫੈਸਲਾਬਾਦ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ ਔਰਤਾਂ ਅਤੇ ਬੱਚਿਆਂ ‘ਤੇ ਤਸ਼ੱਦਦ ਦੇ 318, ਅਗਵਾ ਦੇ 94 ਅਤੇ ਜਬਰ-ਜ਼ਿਨਾਹ ਦੇ 41 ਮਾਮਲੇ ਸਾਹਮਣੇ ਆਏ ਹਨ। ਕੁਝ ਮਹਿਲਾ ਅਧਿਕਾਰ ਕਾਰਕੁਨਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਵਿੱਚ ਔਰਤਾਂ ਵਿਰੁੱਧ ਅਪਰਾਧ ਘੱਟ ਰਿਪੋਰਟ ਕੀਤੇ ਜਾਂਦੇ ਹਨ,  ਫ੍ਰਾਈਡੇ ਟਾਈਮਜ਼ ਨੇ ਰਿਪੋਰਟ ਦਿੱਤੀ ਹੈ ਕਿ ਇਸਲਾਮਾਬਾਦ ਵਿੱਚ ਪਿਛਲੇ ਜੁਲਾਈ ਵਿੱਚ ਨੂਰ ਮੁਕਦਮ ਦੇ ਕਤਲ ਸਮੇਤ ਕਈ ਉੱਚ-ਪ੍ਰੋਫਾਈਲ ਮਾਮਲਿਆਂ ਨੇ ਦੇਸ਼ ਵਿੱਚ ਔਰਤਾਂ ਵਿਰੁੱਧ ਹਿੰਸਾ ਦੇ ਨਿਰੰਤਰਤਾ ਨੂੰ ਉਜਾਗਰ ਕਰਦੇ ਹੋਏ ਦੇਰ ਤੋਂ ਰਾਸ਼ਟਰੀ ਧਿਆਨ ਖਿੱਚਿਆ ਹੈ।

Comment here