ਅਪਰਾਧਸਿਆਸਤਖਬਰਾਂਦੁਨੀਆ

ਨੇਪਾਲ ਚ ਗੈਰਕਨੂੰਨੀ ਸਰਗਰਮੀਆਂ ਚ ਸ਼ਾਮਲ ਚੀਨੀ ਨਾਗਰਿਕਾਂ ਖਿਲਾਫ ਕਾਰਵਾਈ

ਕਾਠਮੰਡੂ- ਇਮੀਗਰੇਸ਼ਨ ਨਿਯਮਾਂ ਦੀ ਉਲੰਘਣਾ ਅਤੇ  ਗ਼ੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਚੀਨੀ ਨਾਗਰਿਕਾਂ ਦੀਆਂ ਨੇਪਾਲ ਚ ਮੁਸ਼ਕਲਾਂ ਵਧ ਰਹੀਆਂ ਹਨ। ਇਮੀਗਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਮਹਿਕਮੇ ਨੇ ਚੀਨੀ ਨਾਗਰਿਕਾਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਕਮੇ ਦੇ ਸੂਚਨਾ ਅਧਿਕਾਰੀ ਅੰਜਨ ਨੁਪਾਨੇ ਨੇ ਕਿਹਾ ਕਿ ਬਿਜ਼ਨੈੱਸ ਵੀਜ਼ਾ ’ਤੇ ਨੇਪਾਲ ਆਉਣ ਤੋਂ ਬਾਅਦ ਇਥੇ ਗ਼ੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਸ਼ੱਕ ’ਚ ਉਨ੍ਹਾਂ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 22 ਚੀਨੀ ਨਾਗਰਿਕਾਂ ’ਚੋਂ 21 ਦੇ ਕੋਲ ਬਿਜ਼ਨੈੱਸ ਵੀਜ਼ਾ ਸੀ ਅਤੇ ਇਕ ਨਾਗਰਿਕ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਗਈ ਸੀ। ਕੁਝ ਦਿਨ ਪਹਿਲਾਂ ਹਿਰਾਸਤ ’ਚ ਲਏ ਗਏ ਚੀਨੀ ਨਾਗਰਿਕਾਂ ਨੂੰ ਇਸ ਸ਼ਰਤ ’ਤੇ ਰਿਹਾਅ ਕੀਤਾ ਗਿਆ ਹੈ ਕਿ ਉਹ ਲੋੜ ਪੈਣ ’ਤੇ ਮੌਜੂਦ ਹੋਣਗੇ। ਅਤੇ  ਉਸ ਚੀਨੀ ਨਾਗਰਿਕ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਗਈ ਹੈ। ਹੋਰ ਵੀ ਜਾਂਚ ਪੜਤਾਲ ਜਾਰੀ ਹੈ।

Comment here