ਨਵੀਂ ਦਿੱਲੀ-ਕੇਂਦਰੀ ਬਜਟ 2023 ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਡਾਨੀ ਸਮੂਹ ਵਿੱਚ ਐਸਬੀਆਈ ਅਤੇ ਐਲਆਈਸੀ ਦੇ ਨਿਵੇਸ਼ ‘ਤੇ ਉੱਠ ਰਹੇ ਸਵਾਲਾਂ ‘ਤੇ ਕਿਹਾ ਕਿ ‘ਮੈਂ ਯਾਦ ਦਿਵਾਉਣਾ ਚਾਹਾਂਗੀ ਕਿ ਐਸਬੀਆਈ ਅਤੇ ਐਲਆਈਸੀ ਦੋਵਾਂ ਦੇ ਸੀਐਮਡੀ ਦੇ ਵੱਲੋਂ ਵਿਸਥਾਰ ਦੇ ਨਾਲ ਬਿਆਨ ਜਾਰੀ ਕੀਤੇ ਹਨ ਅਤੇ ਇਹ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਬੇਨਕਾਬ ਨਹੀਂ ਕੀਤਾ ਜਾਵੇਗਾ।’ ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਕਿਹਾ ਕਿ ‘ਭਾਰਤੀ ਬੈਂਕਿੰਗ ਸੈਕਟਰ ਅੱਜ ਘੱਟ ਐਨਪੀਏ ਦੇ ਨਾਲ ਆਰਾਮਦਾਇਕ ਪੱਧਰ ‘ਤੇ ਹੈ।’
ਇਸ ਤੋਂ ਇਲਾਵਾ ਬਜਟ 2023 ਤੋਂ ਉਮੀਦ ਕੀਤੇ ਮੁੱਖ ਨਤੀਜਿਆਂ ਬਾਰੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ‘ਮੈਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨਾਲ ਸੈਰ-ਸਪਾਟੇ ਵਿੱਚ ਮਹੱਤਵਪੂਰਨ ਬਦਲਾਅ ਦੇਖਣ ਦੀ ਉਮੀਦ ਕਰਦੀ ਹਾਂ। ਇਹ ਅਰਥਵਿਵਸਥਾ ਨੂੰ ਸਰਗਰਮ ਰੱਖਣ ਦਾ ਵਧੀਆ ਤਰੀਕਾ ਹੋਵੇਗਾ।” ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ‘ਮੈਂ ਪ੍ਰਧਾਨ ਮੰਤਰੀ-ਵਿਕਾਸ ਯੋਜਨਾ ਵਿੱਚ ਇੱਕ ਗਤੀ ਦੇਖ ਰਹੀ ਹਾਂ, ਕਿਉਂਕਿ ਇਸਦਾ ਇੱਕ ਬਹੁਤ ਵੱਡਾ ਬਾਜ਼ਾਰ ਹੈ ਅਤੇ ਇਸ ਦੇ ਸ਼ੁਰੂ ਹੋਣ ਨਾਲ ਅਸੀਂ ਵੱਡੇ ਪੱਧਰ ‘ਤੇ ਪਹੁੰਚ ਕਰ ਸਕਾਂਗੇ।
ਨਿਰਧਾਰਤ ਸੀਮਾ ‘ਚ ਹੈ ਐਸਬੀਆਈ ਅਤੇ ਐਲਆਈਸੀ ‘ਚ ਨਿਵੇਸ਼-ਸੀਤਾਰਮਨ


Comment here