ਅਪਰਾਧਸਿਆਸਤਖਬਰਾਂ

ਨਿਠਾਰੀ ਕਾਂਡ ਦੇ ਦੋਸ਼ੀ ਨੂੰ ਆਖਰੀ ਕੇਸ ਚ ਵੀ ਫਾਂਸੀ ਦੀ ਸਜ਼ਾ

ਨਵੀਂ ਦਿੱਲੀ-ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਨੋਇਡਾ ਦੇ ਬਹੁਚਰਚਿਤ ਨਿਠਾਰੀ ਕਾਂਡ ਦੇ ਆਖ਼ਰੀ ਮਾਮਲੇ ’ਚ ਮੁੱਖ ਦੋਸ਼ੀ ਸੁਰਿੰਦਰ ਕੋਲੀ ਨੂੰ ਫਾਂਸੀ ਦਾ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ’ਚ ਸੀਬੀਆਈ ਕੋਰਟ ਨੇ ਹੋਰ ਮੁਲਜ਼ਮ ਮਨਿੰਦਰ ਸਿੰਘ ਪੰਧੇਰ ਨੂੰ ਵੀ ਦੇਰ ਵਪਾਰ ਦੇ ਮਾਮੇਲ ’ਚ ਦੋਸ਼ੀ ਕਰਾਰ ਪਾਏ ਜਾਣ ’ਤੇ 7 ਸਾਲਾਂ ਦੀ ਸਜ਼ਾ ਸੁਣਾਈ ਹੈ। ਇਹ ਦੋਵੇਂ ਦੋਸ਼ੀ ਪਹਿਲਾਂ ਤੋਂ ਕਈ ਮਾਮਲਿਆਂ ’ਚ ਡਾਸਨਾ ਜੇਲ੍ਹ ’ਚ ਸਜ਼ਾ ਕੱਟ ਰਹੇ ਹਨ। ਸੁਰਿੰਦਰ ਕੋਹਲੀ ਨੂੰ ਪਹਿਲਾਂ 13 ਮਾਮਲਿਆਂ ’ਚ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਸੀਬੀਆਈ ਕੋਰਟ ਨੇ ਤਾਜ਼ਾ ਫ਼ੈਸਲੇ ਤੋਂ ਬਾਅਦ ਉਸ ਨੂੰ 14 ਵਾਰ ਫਾਂਸੀ ਦੀ ਸਜ਼ਾ ਸੁਣਾਈ।  ਯਾਦ ਰਹੇ ਨਿਠਾਰੀ ਪਿੰਡ ਦੇ ਕੋਠੀ ਨੰਬਰ ਡੀ-5 ’ਚ ਰਹਿਣ ਵਾਲੇ ਮਨਿੰਦਰ ਸਿੰਘ ਨੇ 7 ਮਈ 2006 ਨੂੰ ਨਿਠਾਰੀ ਦੀ ਇਕ ਮਹਿਲਾ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਬੁਲਾਇਆ ਸੀ। ਇਸ ਤੋਂ ਬਾਅਦ ਮਹਿਲਾ ਘਰ ਵਾਪਸ ਨਹੀਂ ਗਈ ਸੀ। ਕੁੜੀ ਦੇ ਪਿਤਾ ਨੇ ਨੋਇਡਾ ਦੇ ਸੈਕਟਰ 20 ’ਚ ਗੁਮਸ਼ੁਦਗੀ ਦਾ ਕੇਸ ਦਰਜ ਕਰਵਾਇਆ ਸੀ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ 29 ਦਸੰਬਰ 2006 ਨੂੰ ਮਨਿੰਦਰ ਸਿੰਘ ਪੰਧੇਰ ਦੀ ਕੋਠੀ ਦੇ ਪਿੱਛੇ ਨਾਲੇ ’ਚ ਪੁਲਿਸ ਨੂੰ 19 ਬੱਚਿਆਂ ਤੇ ਔਰਤਾਂ ਦੇ ਮਨੁੱਖੀ ਕੰਕਾਲ ਮਿਲੇ ਸਨ। ਮੰਨਿਆ ਜਾਂਦਾ ਹੈ ਕਿ ਇੱਥੋਂ ਮਨੁੱਖੀ ਅੰਗਾਂ ਦੇ ਪੈਕੇਟ ਮਿਲੇ ਸਨ, ਨਾਲ ਹੀ ਕੰਕਾਲਾਂ ਨੂੰ ਨਾਲ਼ੇ ’ਚ ਸੁੱਟ ਦਿੱਤਾ ਗਿਆ ਸੀ। ਡੀ-5 ਕੋਠੀ ’ਚ ਉਨ੍ਹਾਂ ਦਾ ਨੌਕਰ ਸੁਰਿੰਦਰ ਕੋਹਲੀ ਵੀ ਰਹਿ ਰਿਹਾ ਸੀ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਸਾਰੀਆਂ ਹੱਤਿਆਵਾਂ ਨੂੰ ਇਨ੍ਹਾਂ ਦੋਵਾਂ ਨੇ ਹੀ ਮਿਲ ਕੇ ਅੰਜਾਮ ਦਿੱਤਾ। ਇਹ ਮਾਮਲਾ ਨਸ਼ਰ ਹੋਣ ਤੇ ਸਾਰੇ ਦੇਸ਼ ਵਿੱਚ ਹਾਹਾਕਾਰ ਮਚ ਗਈ ਸੀ।

Comment here