ਮੈਲਬੌਰਨ-ਨਿਊਜ ਪੋਰਟਲ ਨਿਊਜਹੱਬ ਦੀ ਖ਼ਬਰ ਮੁਤਾਬਕ ਨਿਊਜ਼ੀਲੈਂਡ ਦੇ ਅਣਪਛਾਤੇ ਹਮਲਾਵਰਾਂ ਨੇ ਭਾਰਤੀ ਮੂਲ ਦੇ ਇਕ ਵਪਾਰੀ ਦੇ ਗੈਸ ਸਟੇਸ਼ਨ ’ਤੇ ਹਮਲਾ ਕੀਤਾ, ਜੋ ਇਸ ਦੇਸ਼ ਵਿਚ ਛੋਟੇ ਕਾਰੋਬਾਰੀਆਂ ਦੇ ਵਿਰੁੱਧ ਹਿੰਸਾ ਦੀ ਇਕ ਹੋਰ ਘਟਨਾ ਹੈ। ਇਕ ਪੁਲਸ ਬਿਆਨ ਮੁਤਾਬਕ ਵੀਰਵਾਰ ਨੂੰ ਤੜਕੇ ਆਕਲੈਂਡ ਵਿਚ ਚੋਰ ਕਾਰ ਤੋਂ ਕੌਰੀਲੈਂਡਸ ਰੋਡ ’ਤੇ ਕੰਨਾ ਸ਼ਰਮਾ ਦੇ ਗੈਸ ਸਟੇਸ਼ਨ ’ਤੇ ਪਹੁੰਚੇ। ਖ਼ਬਰ ਮੁਤਾਬਕ 2 ਵੱਜ ਕੇ 20 ਮਿੰਟ ’ਤੇ ਕਾਰ ਨੇ ਤਿੰਨ ਵਾਰ ਇਸ ਗੈਸ ਸਟੇਸ਼ਨ ਵਿਚ ਟੱਕਰ ਮਾਰੀ ਅਤੇ ਗ੍ਰਿਲ ਅਤੇ ਸਾਹਮਣੇ ਦੇ ਸ਼ੀਸ਼ੇ ਤੋੜ ਦਿੱਤੇ। ਖ਼ਬਰ ਮੁਤਾਬਕ ਤਿੰਨ ਚੋਰਾਂ ਨੇ ਸਿਗਰਟ ਅਤੇ ਕਈ ਹੋਰ ਚੀਜ਼ਾਂ ਚੋਰੀ ਕਰ ਲਈਆਂ। ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਦੁਕਾਨ ’ਤੇ ਇਹ ਤੀਸਰਾ ਹਮਲਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਤੀਸਰੀ ਵਾਰ ਹੈ ਕਿ ਇਸ ਤਰ੍ਹਾਂ ਹਮਲਾ ਕੀਤਾ ਗਿਆ ਹੈ। ਮੈਂ ਬਰਬਾਦ ਹੋ ਗਿਆ ਹਾਂ। ਮੇਰਾ ਪਰਿਵਾਰ ਬਰਬਾਦ ਹੋ ਗਿਆ ਹੈ। ਇਹ ਭਰੋਸਾ ਕਰਨਾ ਮੁਸ਼ਕਲ ਹੈ ਕਿ ਨਿਊਜ਼ੀਲੈਂਡ ਵਰਗੀ ਥਾਂ ’ਤੇ ਅਜਿਹਾ ਹੋ ਸਕਦਾ ਹੈ। ਪਿਛਲੇ ਸਾਲ ਨਵੰਬਰ ‘ਚ ਸੈਂਡਰਿੰਗਮ ‘ਚ ਇਕ ਡੇਅਰੀ ਦੀ ਦੁਕਾਨ ‘ਤੇ ਕੰਮ ਕਰਨ ਵਾਲੇ 34 ਸਾਲਾ ਜਨਕ ਪਟੇਲ ਦਾ ਕਤਲ ਕਰ ਦਿੱਤਾ ਗਿਆ ਸੀ। ਹਾਲ ਹੀ ਵਿੱਚ ਨਿਊਜ਼ੀਲੈਂਡ ਵਿੱਚ ਛੋਟੇ ਕਾਰੋਬਾਰੀਆਂ ਵਿਰੁੱਧ ਹਿੰਸਾ ਦੇ ਮਾਮਲੇ ਵਧੇ ਹਨ।

Comment here