ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ੇੜੀ ਪੁੱਤ ਨੇ ਕੀਤਾ ਮਾਂ ਨਾਲ ਕੁਕਰਮ!!!

ਪਠਾਨਕੋਟ- ਬੱਸ ਪੰਜਾਬ ਦੇ ਨਾਮ ਇਹੀ ਕਲੰਕ ਲੱਗਣਾ ਬਾਕੀ ਸੀ, ਕਿ ਨਸ਼ੇ ਚ ਧੁੱਤ ਹੋਏ ਪੁੱਤ ਨੇ ਮਾਂ ਦੀ ਹੀ ਪੱਤ ਰੋਲ਼ ਦਿੱਤੀ। ਪਠਾਨਕੋਟ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਹੈ। ਪਿੰਡ ਫੂਲ ਪਿਆਰਾ ਦੀ ਪੀੜਤ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਹੀ ਨਸ਼ੇੜੀ ਪੁੱਤ ਨੇ ਨਸ਼ੇ ਦੀ ਹਾਲਤ ਵਿੱਚ ਇਹ ਕਾਰਾ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤ ਮਾਂ ਨੇ ਮੁਲਜ਼ਮ ਪੁੱਤਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਗ੍ਰਿਫਤਾਰੀ ਵੇਲੇ ਵੀ ਮੁਲਜ਼ਮ ਨਸ਼ੇ ਚ ਸੀ, ਉਸ ਨੂੰ ਆਪਣੇ ਆਪ ਦੀ ਕੋਈ ਹੋਸ਼ ਨਹੀਂ ਸੀ। ਡੀਐਸਪੀ ਨੇ ਦੱਸਿਆ ਕਿ ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਮੁਲਜ਼ਮ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੋਰ ਪੁੱਛ-ਗਿੱਛ ਹੋ ਰਹੀ ਹੈ। ਘਟਨਾ ਨਸ਼ਰ ਹੁੰਦਿਆਂ ਹੀ ਸਾਰੇ ਇਲਾਕੇ ਚ ਸੁੰਨ ਪੱਸਰ ਗਈ ਹੈ।

Comment here