ਸਿਆਸਤਖਬਰਾਂਦੁਨੀਆ

ਨਵੇਂ ਸਾਲ ਦੌਰਾਨ ਭਾਰਤ-ਚੀਨ ਸਰਹੱਦ ‘ਤੇ ਮਠਿਆਈਆਂ ਦਾ ਆਦਾਨ ਪ੍ਰਦਾਨ

ਲੱਦਾਖ-ਨਵੇਂ ਸਾਲ 2022 ਦਾ ਸਵਾਗਤ ਕਰਦੇ ਹੋਏ ਭਾਰਤੀ ਤੇ ਚੀਨੀ ਫ਼ੌਜੀਆਂ ਨੇ ਪੂਰਬੀ ਲੱਦਾਖ ਸਮੇਤ ਅਸਲ ਕੰਟਰੋਲ ਲਾਈਨ (ਐੱਲ. ਏ. ਸੀ.) ਦੇ ਨਾਲ ਕਈ ਸਰਹੱਦੀ ਚੌਕੀਆਂ ‘ਤੇ ਮਠਿਆਈਆਂ ਤੇ ਸ਼ੁਭਕਾਮਨਾਵਾਂ ਦਾ ਆਦਾਨ-ਪ੍ਰਦਾਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਲੱਦਾਖ਼ ‘ਚ ਟਕਰਾਅ ਵਾਲੇ ਕਈ ਬਿੰਦੂਆਂ ‘ਤੇ 18 ਮਹੀਨੇ ਤੋਂ ਵੱਧ ਦੇ ਲੰਬੇ ਅੜਿੱਕੇ ਵਿਚਾਲੇ ਦੋਵੇਂ ਪੱਖਾਂ ਨੇ ਇਕ ਦੂਜੇ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
ਪੈਂਗੋਂਗ ਝੀਲ ਖੇਤਰਾਂ ‘ਚ ਹਿੰਸਕ ਝੜਪ ਦੇ ਬਾਅਦ ਪੰਜ ਮਈ, 2020 ਨੂੰ ਭਾਰਤੀ ਤੇ ਚੀਨੀ ਫ਼ੌਜੀਆਂ ਦਰਮਿਆਨ ਪੂਰਬੀ ਲੱਦਾਖ ਸਰਹੱਦੀ ਅੜਿੱਕਾ ਸ਼ੁਰੂ ਹੋ ਗਿਆ ਸੀ। ਫੌਜੀ ਤੇ ਡਿਪਲੋਮੈਟਿਕ ਵਾਰਤਾ ਦੇ ਜ਼ਰੀਏ ਦੋਵੇਂ ਪੱਖਾਂ ਨੇ ਪਿਛਲੇ ਸਾਲ ਪੈਂਗੋਂਗ ਝੀਲ ਦੇ ਉੱਤਰ ਤੇ ਦੱਖਣੀ ਕਿਨਾਰੇ ਤੇ ਗੋਗਰਾ ਖੇਤਰ ਤੋਂ ਫ਼ੌਜੀਆਂ ਦੇ ਪਿੱਛੇ ਹੱਟਣ ਦੀ ਪ੍ਰਕਿਰਿਆ ਪੂਰੀ ਕੀਤੀ ਸੀ।

Comment here