ਸਿਆਸਤਖਬਰਾਂਚਲੰਤ ਮਾਮਲੇ

ਧਰਮ ਪਰਿਵਰਤਨ ਕਰਨ ਬਣਨ ਵਾਲਿਆਂ ਦਾ ਰਾਖਵਾਂਕਰਨ ਸਵੀਕਾਰ ਨਹੀਂ-ਵਿਹਿਪ

ਨਵੀਂ ਦਿੱਲੀ-ਵਿਹਿਪ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਉਹ ਧਰਮ ਪਰਿਵਰਤਨ ਕਰ ਕੇ ਈਸਾਈ ਜਾਂ ਇਸਲਾਮ ਬਣਨ ਵਾਲਿਆਂ ਨੂੰ ਰਾਖਵਾਂਕਰਨ ਦਿੱਤੇ ਜਾਣ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗੀ। ਆਲੋਕ ਕੁਮਾਰ ਨੇ ਕਿਹਾ ਕਿ ਸੰਵਿਧਾਨ ’ਚ ਰਾਖਵੇਂਕਰਨ ਦੀ ਵਿਵਸਥਾ ਜਿਵੇਂ ਕੀਤੀ ਗਈ ਹੈ, ਉਸੇ ਤਰ੍ਹਾਂ ਹੀ ਰਹਿਣੀ ਚਾਹੀਦੀ ਹੈ। ਜਿਨ੍ਹਾਂ ਜਾਤਾਂ ਨੂੰ ਅਛੂਤ ਸਮਝ ਕੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ, ਰਾਖਵੇਂਕਰਨ ਦੀ ਵਿਵਸਥਾ ਉਨ੍ਹਾਂ ਪ੍ਰਤੀ ਸਮਾਜ ਦਾ ਪ੍ਰਾਸਚਿਤ ਹੈ।
ਰਾਖਵਾਂਕਰਨ ਸਿਰਫ਼ ਉਨ੍ਹਾਂ ਜਾਤੀਆਂ ਲਈ ਹੈ ਜਿਨ੍ਹਾਂ ਨੂੰ 1931 ’ਚ ਅਛੂਤ ਵਜੋਂ ਤਹਿ ਕੀਤਾ ਗਿਆ ਹੈ। ਆਲੋਕ ਕੁਮਾਰ ਨੇ ਕਿਹਾ ਕਿ ਸਮਾਜ ’ਚ ਹੇਠਲੀਆਂ ਅਨੁਸੂਚਿਤ ਜਾਤੀਆਂ ’ਚ ਛੂਤ-ਛਾਤ ਦੀ ਭੈੜੀ ਪ੍ਰਥਾ ਨੂੰ ਰੋਕਣ ਲਈ ਦੇਸ਼ ’ਚ ਰਾਖਵੇਂਕਰਨ ਦਾ ਸੰਕਲਪ ਪ੍ਰਵਾਨ ਕੀਤਾ ਗਿਆ ਸੀ ਅਤੇ ਧਰਮ ਪਰਿਵਰਤਨ ਕਰਨ ਵਾਲੀਆਂ ਜਾਤੀਆਂ ਨੂੰ ਰਾਖਵਾਂਕਰਨ ਦੇਣ ਨਾਲ ਇਹ ਮਕਸਦ ਖਤਮ ਹੋ ਜਾਵੇਗਾ। ਇਸ ਲਈ ਰਾਖਵਾਂਕਰਨ ’ਚ ਕਿਸੇ ਬਦਲਾਅ ਦੀ ਕੋਈ ਗੁੰਜਾਇਸ਼ ਜਾਂ ਲੋੜ ਨਹੀਂ ਹੈ। ਗ੍ਰੇਟਰ ਨੋਇਡਾ ਦੀ ਗੌਤਮ ਬੁੱਧ ਯੂਨੀਵਰਸਿਟੀ ’ਚ 2 ਦਿਨਾਂ ਤੱਕ ਰਾਖਵਾਂਕਰਨ ਅਤੇ ਧਰਮ ਪਰਿਵਰਤਨ ਦੇ ਵਿਸ਼ੇ ’ਤੇ ਵਿਚਾਰ ਮੰਥਨ ਦੀ ਜਾਣਕਾਰੀ ਦਿੰਦੇ ਹੋਏ ਆਲੋਕ ਨੇ ਕਿਹਾ ਕਿ ਬੈਠਕ ’ਚ ਇਹ ਸਵੀਕਾਰ ਕੀਤਾ ਗਿਆ ਕਿ 40.7 ਫੀਸਦੀ ਤੋਂ ਜ਼ਿਆਦਾ ਈਸਾਈ ਅਤੇ ਮੁਸਲਮਾਨ ਹੋਰ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਦੇ ਅਧੀਨ ਆਉਂਦੇ ਹਨ। ਘੱਟ ਗਿਣਤੀਆਂ ਨੂੰ ਮਿਲਣ ਵਾਲੇ ਲਾਭ ਪਹਿਲੇ ਹੀ ਮਿਲ ਰਹੇ ਹਨ।

Comment here