ਅਪਰਾਧਸਿਆਸਤਖਬਰਾਂ

ਦਲਿਤ ਔਰਤਾਂ ਨਾਲ ਵਧੀਕੀ ਦੇ ਮਾਮਲੇ ‘ਚ ਮਜੀਠੀਆ ਖਿਲਾਫ ਕਾਰਵਾਈ ਦੀ ਉੱਠੀ ਮੰਗ

ਮੋਗਾ-ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਇਸ਼ਾਰੇ ਉੱਪਰ ਦਲਿਤ ਔਰਤਾਂ ਤੇ ਵਿਦਿਆਰਥਣ ਤੇ ਮਜੀਠੀਏ ਦੇ ਲੱਠਮਾਰਾਂ ਵਲੋਂ ਕੀਤੀ ਧੱਕੇਸ਼ਾਹੀ ਸੰਬੰਧੀ ਥਾਣਾ ਕਰਤਾਰਪੁਰ ਵਿਖੇ ਦਰਜ ਮੁਕੱਦਮੇ ਵਿੱਚ ਬਿਕਰਮ ਸਿੰਘ ਮਜੀਠੀਏ ਨੂੰ ਨਾਮਜ਼ਦ ਕਰਵਾਉਣ ਅਤੇ ਉਹਨਾਂ ਸਭਨਾਂ ਦੀ ਗਿ੍ਰਫ਼ਤਾਰੀ ਲਈ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਸੂਬੇ ਭਰ ਵਿੱਚ ਸੰਘਰਸ਼ ਕੀਤਾ। ਇਸ ਗੁੰਡਾਗਰਦੀ ਵਿਰੁੱਧ ਮੁਹਿੰਮ ਚਲਾਉਣ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿੱਚ ਧਰਨੇ ਮੁਜ਼ਾਹਰੇ ਕੀਤੇ ਜਾਣਗੇ। ਇਸ ਸੰਬੰਧੀ ਯੂਨੀਅਨ ਵਲੋਂ ਆਪਣੀ ਸੂਬਾ ਪੱਧਰੀ ਧਰਨੇ ਦਿੱਤੇ ਗਏ। ਇਸ ਦੌਰਾਨ ਸਥਾਨਕ ਲੋਕਾਂ ਨੇ ਦੱਸਿਆ ਕਿ ਮਾਮਲਾ ਪਿੰਡ ਦਿਆਲਪੁਰ ਵਿਖੇ ਦਲਿਤ ਔਰਤਾਂ ਤੇ ਨੌਜਵਾਨ ਲੜਕੀ ਨਾਲ ਵਧੀਕੀ ਕਰਨ ਦੇ ਸੰਬੰਧੀ ਹੈ ਜਿਸ ਵਿਚ ਅਕਾਲੀ ਆਗੂ ਬਿਕਰਮ ਮਜੀਠੀਆ ਦਾ ਨਾਮ ਵੀ ਸ਼ਾਮਿਲ ਹੈ ਪਰ ਉਸ ਦੀ ਪਹੁੰਚ ਦੇ ਚਲਦਿਆਂ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ।ਧਰਨਾਕਾਰੀਆਂ ਨੇ ਮੰਗ ਕੀਤੀ ਕਿ ਐੱਸ ਸੀ, ਐੱਸ ਟੀ ਅੱਤਿਆਚਾਰ ਰੋਕੂ ਕਾਨੂੰਨ ਅਤੇ ਹੋਰ ਧਾਰਾਵਾਂ ਤਹਿਤ ਕੇਸ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਾਮਜ਼ਦ ਕਰਵਾਉਣ ਅਤੇ ਸਭਨਾਂ ਨੂੰ ਤੁਰੰਤ ਗਿਰਫ਼ਤਾਰ ਕਰਨ ਦੀ ਮੰਗ ਨੂੰ ਲੈਕੇ ਪੰਜਾਬ ਭਰ ‘ਚ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਮੰਗਾ ਸਿੰਘ ਵੈਰੋਕੇ ਜ਼ਿਲ੍ਹਾ ਆਗੂ ਜ਼ਿਲ੍ਹਾ ਆਗੂ ਜਗਤਾਰ ਸਿੰਘ ਤਾਰੀ ਰਾਮਾ ਨੇ ਕਿਹਾ ਕਿ ਯੂਨੀਅਨ ਨੇ ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲੜ ਰਹੀਆਂ ਸਾਰੀਆਂ ਪਾਰਟੀਆਂ ਤੇ ਉਮੀਦਵਾਰਾਂ ਨੂੰ ਲੈਂਡ ਸੀਲਿੰਗ ਐਕਟ ਤੋਂ ਵਾਧੂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਵਿੱਚ ਵੰਡਾਉਣ, ਪੰਚਾਇਤੀ ਜ਼ਮੀਨਾਂ ਚੋਂ ਦਲਿਤਾਂ ਨੂੰ ਰਾਖਵੇਂ ਤੀਜੇ ਹਿੱਸੇ ਦਾ ਹੱਕ ਪੱਕੇ ਤੌਰ ਉੱਤੇ ਦੇਣ। ਜ਼ਮੀਨਾਂ ਦੇ ਮਾਲਕੀ ਹੱਕ ਦੇਣ, ਰਿਹਾਇਸ਼ੀ ਪਲਾਟ, ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ,ਦਿਹਾੜੀ 1000 ਰੂਪਏ ਕਰਨ ‘ਤੇ ਲਗਾਤਾਰ ਰੁਜ਼ਗਾਰ ਦੇਣ,ਸਰਕਾਰੀ ਸਹਿਕਾਰੀ ਤੇ ਗੈਰ ਸਰਕਾਰੀ ਕਰਜ਼ਾ ਮੁਆਫ਼ੀ ਅਤੇ ਸਮਾਜਿਕ ਜ਼ਬਰ ਦੇ ਖਾਤਮੇ ਵਰਗੇ ਲੋਕਾਂ ਦੇ ਬੁਨਿਆਦੀ ਮੁੱਦਿਆਂ ਨੂੰ ਹੱਲ ਕਰਨ।
ਇਸ ਮੌਕੇ ਯੂਨੀਅਨ ਦੀ ਅਗਵਾਈ ਹੇਠ ਪੇਂਡੂ ਮਜ਼ਦੂਰਾਂ ਵਲੋਂ ਪੇਂਡੂ ਖੇਤਰ ਵਿੱਚ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਵਿਧਾਇਕ ਬਲਕਾਰ ਸਿੰਘ, ਇੰਦਰਜੀਤ ਕੌਰ ਮਾਨ ਸਮੇਤ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਵੀ ਸਵਾਲ ਪੁੱਛੇ ਗਏ। ਉਨ੍ਹਾਂ ਦੱਸਿਆ ਕਿ ਮਿਤੀ 7 ਮਈ 2023 ਨੂੰ ਕਰਤਾਰਪੁਰ ਨੇੜਲੇ ਪਿੰਡ ਦਿਆਲਪੁਰ ਵਿਖੇ ਵੋਟਾਂ ਮੰਗਣ ਗਏ ਅਕਾਲੀ ਆਗੂ ਤੇ ਸਾਬਕਾ ਵਜ਼ੀਰ ਬਿਕਰਮ ਸਿੰਘ ਮਜੀਠੀਆ ਨੂੰ ਪੇਂਡੂ ਮਜ਼ਦੂਰ ਆਗੂ ਔਰਤਾਂ ਤੇ ਨੌਜਵਾਨ ਲੜਕੀ ਵਲੋਂ ਸਵਾਲ ਕੀਤੇ ਗਏ ਸਨ। ਲੇਕਿਨ ਉਸ ਵਲੋਂ ਜਵਾਬ ਦੇਣ ਦੀ ਥਾਂ ਬੁਖਲਾਹਟ ਵਿੱਚ ਆ ਕੇ ਆਪਣੇ ਉੱਚ ਜਾਤੀ ਤੇ ਰਸੂਖ਼ ਦੇ ਘੁਮੰਡ ‘ਚ ਕੀਤੇ ਇਸ਼ਾਰਾ ਉਪਰੰਤ ਉਸਦੇ ਲੱਠਮਾਰਾਂ ਵਲੋਂ ਔਰਤਾਂ ਤੇ ਲੜਕੀ ਨੂੰ ਜਨਤਕ ਤੌਰ ਉੱਤੇ ਜ਼ਲੀਲ ਕਰਨ ਕਰਦਿਆਂ ਉਹਨਾਂ ਨਾਲ ਹੱਥੋਪਾਈ ਕੀਤੀ ਗਈ ਅਤੇ ਅਪਸ਼ਬਦ ਵੀ ਬੋਲੇ ਗਏ। ਪੁਲਿਸ ਵਲੋਂ ਸਿਆਸੀ ਦਬਾਅ ਹੇਠ ਮਜੀਠੀਏ ਨੂੰ ਬਚਾਉਣ ਖ਼ਾਤਰ ਜਾਣਬੁੱਝ ਕੇ ਨਾਮਜ਼ਦ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਲੜਨ ਵਾਲੀਆਂ ਸਾਰੀਆਂ ਪਾਰਟੀਆਂ ਤੇ ਉਮੀਦਵਾਰਾਂ ਦੀਆਂ ਨੀਤੀਆਂ ਤੇ ਨੀਅਤ ਕਾਰਪੋਰੇਟ ਪੱਖੀ ਅਤੇ ਮਿਹਨਤੀ ਲੋਕਾਂ ਵਿਰੋਧੀ ਸੀ। ਜਿਸ ਦੇ ਖਿਲਾਫ਼ ਸੰਘਰਸ਼ ਨੂੰ ਤੇਜ਼ ਕਰਨ ਤੋਂ ਬਿਨਾਂ ਕੋਈ ਹੋਰ ਰਸਤਾ ਨਹੀਂ ਬਚਦਾ। ਇਸ ਲਈ ਸਾਨੂ ਬਣਦਾ ਹੱਕ ਦਿੱਤਾ ਜਾਵੇ।

Comment here