ਹਤਾਏ-ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ ਏ.ਐੱਫ.ਏ.ਡੀ. ਨੇ ਕਿਹਾ ਕਿ ਤੁਰਕੀ ਦੇ ਹਤਾਏ ਸੂਬੇ ’ਚ ਸੋਮਵਾਰ ਨੂੰ 6.3 ਤੀਬਰਤਾ ਦੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਏਜੰਸੀ ਏ.ਐੱਫ.ਏ.ਡੀ. ਨੇ ਕਿਹਾ ਕਿ 6.3 ਤੀਬਰਤਾ ਦਾ ਭੂਚਾਲ ਹਤਾਏ ਸੂਬੇ ਦੇ ਡੇਫਨੇ ਸ਼ਹਿਰ ਦੇ ਆਲੇ-ਦੁਆਲੇ ਕੇਂਦ੍ਰਿਤ ਸੀ। ਭੂਚਾਲ ਕਾਰਨ ਕੁਝ ਨੁਕਸਾਨੀਆਂ ਗਈਆਂ ਇਮਾਰਤਾਂ ਢਹਿ ਗਈਆਂ ਪਰ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਖ਼ਬਰ ਨਹੀਂ ਹੈ। ਤੁਰਕੀ ਦੀ ਸਰਕਾਰੀ ‘ਅਨਾਦੋਲੂ’ ਏਜੰਸੀ ਨੇ ਕਿਹਾ ਕਿ ਸੀਰੀਆ, ਜਾਰਡਨ, ਇਜ਼ਰਾਈਲ ਅਤੇ ਮਿਸਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ਵਿਚ 7.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿਚ ਲਗਭਗ 45,000 ਲੋਕ ਮਾਰੇ ਗਏ ਸਨ।
ਤੁਰਕੀ ’ਚ ਫਿਰ ਲੱਗੇ ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ


Comment here