ਅਪਰਾਧਸਿਆਸਤਖਬਰਾਂ

ਜੰਮੂ ਬੰਬ ਧਮਾਕਿਆਂ ‘ਚ 7 ਲੋਕ ਜ਼ਖ਼ਮੀ

ਜੰਮੂ-ਇਥੋਂ ਦੇ ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ (ਜੰਮੂ) ਨੇ ਦੱਸਿਆ ਕਿ ਜੰਮੂ ‘ਚ ਸ਼ਨੀਵਾਰ ਨੂੰ 15 ਮਿੰਟਾਂ ਅੰਦਰ ਹੋਏ 2 ਬੰਬ ਧਮਾਕਿਆਂ ‘ਚ 7 ਲੋਕ ਜ਼ਖ਼ਮੀ ਹੋ ਗਏ। ਹਸਪਤਾਲ ਸੂਤਰਾਂ ਨੇ ਹਾਲਾਂਕਿ ਕਿਹਾ ਕਿ ਛਰਰੇ ਲੱਗਣ ਨਾਲ 7 ਲੋਕਾਂ ਨੂੰ ਦਾਖ਼ਲ ਕਰਵਾਇਆ ਗਿਆ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਇਕ ਅਧਿਕਾਰੀ ਨੇ ਕਿਹਾ ਕਿ ਪਹਿਲਾ ਧਮਾਕਾ ਸਵੇਰੇ ਕਰੀਬ 10.45 ਵਜੇ ਹੋਇਆ। ਉਸ ਤੋਂ ਬਾਅਦ ਇਕ ਹੋਰ ਧਮਾਕਾ ਹੋਇਆ। ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਇਕ ਚਸ਼ਮਦੀਦ ਜਸਵਿੰਦਰ ਸਿੰਘ ਨੇ ਕਿਹਾ ਕਿ ਪਹਿਲਾ ਧਮਾਕਾ ਇਕ ਵਾਹਨ ‘ਚ ਹੋਇਆ, ਜਿਸ ਨੂੰ ਮੁਰੰਮਤ ਲਈ ਵਰਕਸ਼ਾਪ ਭੇਜਿਆ ਗਿਆ ਸੀ। ਮੋਟਰ ਸਪੇਅਰਜ਼ ਪਾਰਟਸ ਐਸੋਸੀਏਸ਼ਨ ਦੇ ਮੁਖੀ ਸਿੰਘ ਨੇ ਕਿਹਾ ਕਿ 15 ਮਿੰਟ ਬਾਅਦ, ਨੇੜੇ ਇਕ ਹੋਰ ਧਮਾਕਾ ਹੋਇਆ, ਜਿਸ ਨਾਲ ਨੁਕਸਾਨੇ ਹਿੱਸਿਆਂ ਅਤੇ ਕੂੜੇ ਨਾਲ ਖੇਤਰ ਭਰ ਗਿਆ।

Comment here