ਸਿਹਤ-ਖਬਰਾਂਖਬਰਾਂਦੁਨੀਆ

ਜਹਾਜ਼ ’ਚ ਭਾਰਤੀ ਬ੍ਰਿਟਿਸ਼ ਡਾਕਟਰ ਨੇ ਵਿਅਕਤੀ ਦੀ ਬਚਾਈ ਜਾਨ

ਲੰਡਨ-ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ ਲੰਡਨ ਤੋਂ ਬੈਂਗਲੁਰੂ ਜਾ ਰਹੇ ਜਹਾਜ਼ ’ਚ ਭਾਰਤੀ ਮੂਲ ਦੇ ਇਕ ਬ੍ਰਿਟਿਸ਼ ਡਾਕਟਰ ਨੇ ਪੰਜ ਘੰਟੇ ਤਕ ਜੂਝਦੇ ਹੋਏ ਇਕ ਯਾਤਰੀ ਦੀ ਜਾਨ ਬਚਾਈ। ਬਰਮਿੰਘਮ ਦੇ ਕੁਈਨ ਐਲਿਜ਼ਾਬੇਥ ਹਸਪਤਾਲ ’ਚ ਕੰਮ ਕਰਨ ਵਾਲੇ ਡਾਕਟਰ ਵਿਸ਼ਵਰਾਜ ਵੇਮਾਲਾ (48) ਆਪਣੀ ਮਾਂ ਨਾਲ ਭਾਰਤ ਜਾ ਰਹੇ ਸਨ, ਤਾਂ ਇਕ ਸਾਥੀ ਯਾਤਰੀ ਨੂੰ ਦਿਲ ਦਾ ਦੌਰਾ ਪੈ ਗਿਆ। ਇਹ ਘਟਨਾ ਨਵੰਬਰ ਮਹੀਨੇ ਦੀ ਹੈ। ਡਾਕਟਰ ਵੇਮਾਲਾ ਨੇ ਇਸ ਬਾਰੇ ਕਿਹਾ, ‘‘ਜ਼ਾਹਿਰ ਹੈ ਕਿ ਮੇਰੀ ਡਾਕਟਰੀ ਸਿਖਲਾਈ ਦੌਰਾਨ ਇਹ ਕੁਝ ਅਜਿਹਾ ਸੀ, ਜਿਸ ਨਾਲ ਮੈਨੂੰ ਨਜਿੱਠਣ ਦਾ ਤਜਰਬਾ ਸੀ ਪਰ ਹਵਾ ’ਚ 40,000 ਫੁੱਟ ਦੀ ਉਚਾਈ ’ਤੇ ਅਜਿਹਾ ਤਜਰਬਾ ਮੈਨੂੰ ਜ਼ਿੰਦਗੀ ਭਰ ਯਾਦ ਰਹੇਗਾ।’‘ ਸਪੀਡ ਮਾਨੀਟਰਿੰਗ ਡਿਵਾਈਸ ਤੇ ਬਲੱਡ ਪ੍ਰੈਸ਼ਰ ਮਾਨੀਟਰਿੰਗ ਮਸ਼ੀਨ ਸਮੇਤ ਜਹਾਜ਼ ’ਚ ਮੁਹੱਈਆ ਮੈਡੀਕਲ ਸਬੰਧੀ ਉਪਕਰਨਾਂ ਦੀ ਸਪਲਾਈ ਦੀ ਸਹਾਇਤਾ ਨਾਲ ਡਾ. ਵੇਮਾਲਾ ਨੇ ਇਹ ਕੰਮ ਕੀਤਾ।

Comment here