ਅਪਰਾਧਸਿਆਸਤਖਬਰਾਂ

ਜਨਰਲ ਬਾਜਵਾ ਕਰਾਉਣਾ ਚਾਹੁੰਦੇ ਸਨ ਮੇਰੀ ਹੱਤਿਆ : ਇਮਰਾਨ

ਲਾਹੌਰ-ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਚੇਅਰਮੈਨ ਇਮਰਾਨ ਖਾਨ ਨੇ ਲਾਹੌਰ ‘ਚ ਇਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਇਹ ਹੈਰਾਨ ਕਰਨ ਵਾਲਾ ਦੋਸ਼ ਲਗਾਇਆ। ਖ਼ਾਨ ਨੇ ਸੇਵਾਮੁਕਤ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ‘ਤੇ ਤਾਜ਼ਾ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਸਾਬਕਾ ਜਨਰਲ ਉਨ੍ਹਾਂ ਦੀ ਹੱਤਿਆ ਕਰਵਾ ਕੇ ਦੇਸ਼ ‘ਚ ਐਮਰਜੈਂਸੀ ਦਾ ਐਲਾਨ ਕਰਨਾ ਚਾਹੁੰਦੇ ਸਨ।  ਖਾਨ ਦੇ ਬਾਜਵਾ ਨਾਲ ਰਿਸ਼ਤੇ ਉਦੋਂ ਤੋਂ ਤਣਾਅਪੂਰਨ ਹੋ ਗਏ ਸਨ, ਜਦੋਂ ਤੋਂ ਉਨ੍ਹਾਂ ਨੂੰ ਅਪ੍ਰੈਲ ਵਿਚ ਬੇਭਰੋਸਗੀ ਮਤਾ ਰਾਹੀਂ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ।ਦੇਸ਼ ਵਿੱਚ ਜਲਦੀ ਚੋਣਾਂ ਕਰਵਾਉਣ ਨੂੰ ਲੈ ਕੇ ਸਰਕਾਰ ‘ਤੇ ਦਬਾਅ ਬਣਾਉਣ ਦੇ ਉਦੇਸ਼ ਨਾਲ ਲਾਹੌਰ ਤੋਂ 150 ਕਿਲੋਮੀਟਰ ਦੂਰ ਵਜ਼ੀਰਾਬਾਦ ਵਿੱਚ 3 ਨਵੰਬਰ ਨੂੰ ਦੋ ਬੰਦੂਕਧਾਰੀਆਂ ਨੇ ਇੱਕ ਮਾਰਚ ਦੌਰਾਨ ਇਮਰਾਨ ਅਤੇ ਹੋਰਾਂ ਉੱਤੇ ਇੱਕ ਕੰਟੇਨਰ ਟਰੱਕ ਉੱਤੇ ਖੜ੍ਹੇ ਕਈ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਉਸ ਦੇ ਸੱਜੀ ਪੈਰ ਵਿੱਚ ਗੋਲੀ ਲੱਗੀ। ‘ਡਾਨ’ ਅਖ਼ਬਾਰ ਨੇ ਆਪਣੀ ਰਿਪੋਰਟ ‘ਚ ਚੈਨਲ ਦੇ ਲਾਹੌਰ ਬਿਊਰੋ ਚੀਫ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਖਾਨ ਨੇ ਕਿਹਾ ਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਬਾਜਵਾ ‘ਤੇ ਦੋਸ਼ ਲਗਾਉਣੇ ਬੰਦ ਕਰਨ ਲਈ ਕਿਹਾ ਕਿਉਂਕਿ ਉਹ ਸੇਵਾਮੁਕਤ ਹੋ ਚੁੱਕੇ ਹਨ, ਪਰ ਉਹ ‘ਜਨਰਲ ਬਾਜਵਾ’ ਦੇ ਅਪਰਾਧਾਂ ‘ਤੇ ਚੁੱਪ ਨਹੀਂ ਰਹਿ ਸਕੇ।
ਰਿਪੋਰਟ ਦੇ ਅਨੁਸਾਰ ਖਾਨ ਨੇ ਦਾਅਵਾ ਕੀਤਾ ਕਿ ਬਾਜਵਾ “ਮੈਨੂੰ ਮਰਵਾਉਣਾ ਚਾਹੁੰਦਾ ਸੀ”। ਖਾਨ ਦਾ ਇਹ ਇੰਟਰਵਿਊ ਹੁਣ ਤੱਕ ਚੈਨਲ ਨੇ ਪ੍ਰਸਾਰਿਤ ਨਹੀਂ ਕੀਤਾ ਹੈ। ਖਾਨ ਨੇ ਪਹਿਲਾਂ ਵੀ ਬਵਾਜਾ ‘ਤੇ ਦੋਸ਼ ਲਗਾਏ ਹਨ। ਸਾਬਕਾ ਫੌਜ ਮੁਖੀ ਹੁਣ ਖਾਨ ਦਾ ਮੁੱਖ ਨਿਸ਼ਾਨਾ ਹੈ, ਕਿਉਂਕਿ ਉਹ ਉਸ ਨੂੰ ਸਰਕਾਰ ਵਿੱਚ ਆਪਣੀਆਂ ਸਾਰੀਆਂ ਅਸਫਲਤਾਵਾਂ ਦਾ ਇੱਕੋ ਇੱਕ ਕਾਰਨ ਮੰਨਦਾ ਹੈ। ਬਰਖਾਸਤ ਪ੍ਰਧਾਨ ਮੰਤਰੀ ਨੇ ਇਹ ਵੀ ਦੋਸ਼ ਲਾਇਆ ਕਿ ਸੇਵਾਮੁਕਤ ਜਨਰਲ ਨੇ ਅਮਰੀਕੀ ਸਾਜ਼ਿਸ਼ ਦੇ ਹਿੱਸੇ ਵਜੋਂ ਉਨ੍ਹਾਂ ਦੀ ਸਰਕਾਰ ਨੂੰ ਡੇਗ ਦਿੱਤਾ। ਪਿਛਲੇ ਮਹੀਨੇ ਖਾਨ ਨੇ ਬਾਜਵਾ ‘ਤੇ ਆਪਣੀ ਸਰਕਾਰ ਨੂੰ “ਧੋਖਾ ਦੇਣ” ਦਾ ਦੋਸ਼ ਲਗਾਇਆ ਸੀ ਅਤੇ ਕਿਹਾ ਸੀ ਕਿ ਉਸਨੇ 2019 ਵਿੱਚ ਤਤਕਾਲੀ ਸੈਨਾ ਮੁਖੀ (ਬਾਜਵਾ) ਦਾ ਕਾਰਜਕਾਲ ਵਧਾ ਕੇ “ਵੱਡੀ ਗ਼ਲਤੀ” ਕੀਤੀ ਸੀ।
ਜਨਰਲ ਬਾਜਵਾ (61) ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੁਆਰਾ 2019 ਵਿੱਚ ਤਿੰਨ ਸਾਲ ਦਾ ਵਾਧਾ ਦਿੱਤੇ ਜਾਣ ਤੋਂ ਬਾਅਦ ਪਿਛਲੇ ਸਾਲ 29 ਨਵੰਬਰ ਨੂੰ ਸੇਵਾਮੁਕਤ ਹੋ ਗਏ ਸਨ। ਖਾਨ ਹੁਣ ਪਾਕਿਸਤਾਨੀ ਫ਼ੌਜ ਦੇ ਕੱਟੜ ਆਲੋਚਕ ਬਣ ਗਏ ਹਨ। ਪਾਕਿਸਤਾਨ ਲਗਭਗ 75 ਸਾਲ ਪਹਿਲਾਂ ਹੋਂਦ ਵਿੱਚ ਆਇਆ ਸੀ ਅਤੇ ਇਸਦੀ ਤਾਕਤਵਰ ਫ਼ੌਜ ਨੇ ਰਾਜ ਪਲਟੇ ਰਾਹੀਂ ਅੱਧੇ ਤੋਂ ਵੱਧ ਸਮੇਂ ਤੱਕ ਦੇਸ਼ ‘ਤੇ ਰਾਜ ਕੀਤਾ ਹੈ। ਦੇਸ਼ ਵਿੱਚ ਫੌਜ ਨੇ ਹੁਣ ਤੱਕ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮਾਮਲਿਆਂ ਵਿੱਚ ਹਮੇਸ਼ਾ ਆਪਣੀ ਤਾਕਤ ਦੀ ਵਰਤੋਂ ਕੀਤੀ ਹੈ। ਪਾਕਿਸਤਾਨੀ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਖਾਨ ਇਕਲੌਤੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੂੰ ਸੰਸਦ ਵਿਚ ਬੇਭਰੋਸਗੀ ਮਤੇ ਰਾਹੀਂ ਅਹੁਦੇ ਤੋਂ ਹਟਾਇਆ ਗਿਆ ਹੈ। ਖਾਨ ਨੇ ਦੋਸ਼ ਲਗਾਇਆ ਸੀ ਕਿ ਰੂਸ, ਚੀਨ ਅਤੇ ਅਫਗਾਨਿਸਤਾਨ ‘ਤੇ ਉਨ੍ਹਾਂ ਦੀ ਸੁਤੰਤਰ ਵਿਦੇਸ਼ ਨੀਤੀ ਕਾਰਨ ਹੀ ਅਮਰੀਕਾ ਦੀ ਅਗਵਾਈ ਵਿਚ ਰਚੀ ਗਈ ਸਾਚਿਸ਼ ਦੇ ਤਹਿਤ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ।

Comment here