ਅਜਬ ਗਜਬਖਬਰਾਂ

ਚੰਦ ਤੇ ਪਲਾਟ ਖਰੀਦ ਕੇ ਮਾਪਿਆਂ ਨੂੰ ਦਿੱਤਾ ਤੋਹਫਾ

ਕੁਸ਼ੀਨਗਰ—ਹਾਲ ਹੀ ਵਿੱਚ ਯੂਪੀ ਦੇ ਕੁਸ਼ੀਨਗਰ ਜ਼ਿਲ੍ਹੇ ’ਚ ਇਕ 23 ਸਾਲਾ ਨੌਜਵਾਨ ਵੱਲੋਂ ਆਪਣੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਵਿਆਹ ਦੀ 26ਵੀਂ ਵਰ੍ਹੇਗੰਢ ’ਤੇ ਤੋਹਫ਼ੇ ਦੇ  ਤੌਰ ਤੇ ਚੰਦਰਮਾ ’ਤੇ ਜ਼ਮੀਨ ਦੇਣ ਦੀ ਖਬਰ ਸਾਹਮਣੇ ਆਈ ਹੈ। ਤਮਕੁਹੀ ਵਾਸੀ ਸੱਤਿਅਮ ਸਮਰਾਟ ਨੇ ਚੰਦਰਮਾ ’ਤੇ ਜ਼ਮੀਨ ਖਰੀਦੀ ਹੈ। ਇਹ ਜ਼ਮੀਨ ਖਰੀਦ ਕੇ ਉਹ ਟਾਮ ਕਰੂਜ਼, ਜੌਨ ਟ੍ਰਾਵੋਲਟਾ, ਜਿੰਮੀ ਕਾਰਟਰ, ਸ਼ਾਹਰੁਖ ਖਾਨ ਅਤੇ ਸੁਸ਼ਾਂਤ ਸਿੰਘ ਰਾਜਪੂਤ ਵਰਗੀਆਂ ਸ਼ਖਸੀਅਤਾਂ ਦੀ ਸ਼੍ਰੇਣੀ ’ਚ ਆ ਗਏ ਹਨ। ਦਰਅਸਲ 23 ਸਾਲਾ ਸੱਤਿਅਮ ਦਿੱਲੀ ਯੂਨੀਵਰਸਿਟੀ ਵਿਚ ਗਰੈਜੂਏਟ ਆਖ਼ਰੀ ਸਾਲ ਦਾ ਵਿਦਿਆਰਥੀ ਹੈ। ਪੜ੍ਹਾਈ ਦੇ ਨਾਲ-ਨਾਲ ਉਹ ਪੇਸ਼ੇਵਰ ਗਾਇਕ ਵੀ ਹੈ ਅਤੇ ਆਪਣੇ ਬੈਂਡ ਨਾਲ ਵੱਖ-ਵੱਖ ਸ਼ਹਿਰਾਂ ’ਚ ਪੇਸ਼ਕਾਰੀ ਦਿੰਦੇ ਹਨ। ਆਪਣੀ ਕਮਾਈ ਤੋਂ ਉਨ੍ਹਾਂ ਨੇ ਕੁਝ ਰਕਮ ਇਕੱਠੀ ਕੀਤੀ ਸੀ। ਉਸ ਨੇ ਇਸ ਸਾਲ ਪਿਤਾ ਵਿਨੋਦ ਸਰਾਫ ਅਤੇ ਮਾਤਾ ਲਕਸ਼ਮੀ ਵਰਮਾ ਦੇ ਵਿਆਹ ਦੀ ਵਰ੍ਹੇਗੰਢ ’ਤੇ ਸੱਤਿਅਮ ਨੇ ਕੁਝ ਅਨੋਖਾ ਤੋਹਫ਼ਾ ਦੇਣ ਦੀ ਸੋਚੀ। ਇਸ ਦੌਰਾਨ ਇੰਟਰਨੈੱਟ ’ਤੇ ਸਰਚ ਦੌਰਾਨ ਉਨ੍ਹਾਂ ਨੂੰ ਕਈ ਨਾਮੀ ਹਸਤੀਆਂ ਨੇ ਚੰਦਰਮਾ ’ਤੇ ਜ਼ਮੀਨ ਖਰੀਦੀ ਹੈ, ਬਾਰੇ ਪਤਾ ਲੱਗਾ ਅਤੇ ਉਸਨੇ ਇਹ ਤੋਹਫ਼ਾ ਆਪਣੇ ਮਾਤਾ-ਪਿਤਾ ਨੂੰ ਦੇਣ ਦਾ ਮਨ ਬਣਾਇਆ।  ਗੂਗਲ ’ਤੇ  ਹੋਰ ਸਰਚ ਕਰਨ ’ਤੇ ਉਸਨੂੰ ਪਤਾ ਲੱਗਾ ਕਿ ਇੰਟਰਨੈਸ਼ਨਲ ਲੂਨਰ ਲੈਂਡਸ ਰਜਿਸਟਰੀ ਨਾਮੀ ਅਮਰੀਕੀ ਸੰਸਖਾ ਚੰਦਰਮਾ ’ਤੇ ਜ਼ਮੀਨ ਵੇਚਦੀ ਹੈ। ਉਹ ਸੰਸਥਾ ਦੀ ਵੈੱਬਸਾਈਟ ’ਤੇ ਗਏ ਅਤੇ ਦੱਸੇ ਗਏ ਬਦਲਾਂ ਮੁਤਾਬਕ ਇਕ ਏਕੜ ਜ਼ਮੀਨ ਖਰੀਦਣ ਦੀ ਇੱਛਾ ਜਤਾਈ। ਸੰਸਥਾ ਨੇ ਆਨਲਾਈਨ ਉਨ੍ਹਾਂ ਦੀ ਬੇਨਤੀ ਮਨਜ਼ੂਰ ਕੀਤਾ ਅਤੇ ਰਕਮ ਜਮਾਂ ਕਰਨ ਨੂੰ ਕਿਹਾ। ਰਕਮ ਜਮਾਂ ਕਰਨ ਤੋਂ ਲੈ ਕੇ ਰਜਿਸਟਰੀ ਦੇ ਪੇਪਰ ਘਰ ਤੱਕ ਪਾਰਸਲ ਤੋਂ ਪਹੁੰਚਣ ’ਚ ਢਾਈ ਮਹੀਨੇ ਦਾ ਸਮਾਂ ਲੱਗਾ। ਇਕ ਹਫ਼ਤੇ ਪਹਿਲਾਂ ਕਾਗਜ਼ ਮਿਲਣ ਤੋਂ ਬਾਅਦ ਸੱਤਿਅਮ ਨੇ ਕੰਪਨੀ ਦੀਆਂ ਸ਼ਰਤਾਂ ਮੁਤਾਬਕ ਪੇਪਰ ’ਤੇ ਖਰਚ ਹੋਏ 14 ਹਜ਼ਾਰ ਰੁਪਏ ਹੋਰ ਜਮਾਂ ਕਰਵਾ ਦਿੱਤੇ।

Comment here