ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਚੀਨ ਪੈਸੇ ਲੈ ਕੇ ਪਾਕਿ ਨੂੰ ਨਹੀਂ ਦੇ ਰਿਹਾ ਮਿਜ਼ਾਈਲਾਂ ਦੇ ਪੁਰਜ਼ੇ

ਇਸਲਾਮਾਬਾਦ-ਚੀਨ ਨੇ 5 ਸਾਲ ਪਹਿਲਾਂ ਪਾਕਿਸਤਾਨ ਵਲੋਂ ਖਰੀਦੀਆਂ ਗਈਆਂ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਲਈ ਸਪੇਅਰਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਪਾਕਿਸਤਾਨ ਦੀ ਹਵਾਈ ਰੱਖਿਆ ਪ੍ਰਣਾਲੀ ਦੀ ਹਾਲਤ ਵਿਗੜਦੀ ਜਾ ਰਹੀ ਹੈ। ਕਿਸੇ ਵੀ ਹਥਿਆਰ ਪ੍ਰਣਾਲੀ ਨੂੰ ਚਾਲੂ ਰੱਖਣ ਲਈ ਉਸ ਦੇ ਲਈ ਲੋੜੀਂਦੀ ਮਾਤਰਾ ਵਿਚ ਸਪੇਅਰਪਾਰਟ ਦਾ ਹੋਣਾ ਜ਼ਰੂਰੀ ਹੈ ਪਰ ਭੁਗਤਾਨ ਲੈਣ ਦੇ ਬਾਵਜੂਦ ਚੀਨ ਇਨ੍ਹਾਂ ਦੀ ਸਪਲਾਈ ਨਹੀਂ ਕਰ ਰਿਹਾ।
ਚੀਨ ਦੇ ਸਦਮੇ ਨੇ ਇਸ ਦੀ ਸਪਲਾਈ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।ਵੈਬਸਾਈਟ ਦੀਫੇਸਾ ਆਨਲਾਈਨ ਦੀ ਰਿਪੋਰਟ ਮੁਤਾਬਕ, ਜੇਕਰ ਚੀਨ ਹਵਾਈ ਰੱਖਿਆ ਲਈ ਲੋੜੀਂਦੇ ਪੁਰਜ਼ੇ ਮੁਹੱਈਆ ਕਰਵਾਉਂਦਾ ਰਿਹਾ ਤਾਂ ਪਾਕਿਸਤਾਨ ਲਈ ਆਪਣੀ ਹਵਾਈ ਸੁਰੱਖਿਆ ਨੂੰ ਬਣਾਈ ਰੱਖਣਾ ਮੁਸ਼ਕਲ ਹੋ ਜਾਵੇਗਾ। ਦਰਅਸਲ, ਚੀਨ ਨੇ ਸਾਲ 2017 ਵਿੱਚ ਪਾਕਿਸਤਾਨ ਨੂੰ ਐਚਕਿਊ -16 (ਐਲਵਾਈ-80) ਦਰਮਿਆਨੀ ਦੂਰੀ ਦੀਆਂ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਸਪਲਾਈ ਕੀਤੀ ਸੀ। ਇਹ ਪਾਕਿਸਤਾਨ ਲਈ ਬਹੁਤ ਮਹੱਤਵਪੂਰਨ ਹਥਿਆਰ ਪ੍ਰਣਾਲੀ ਹੈ। ਜੇਕਰ ਇਸ ਮਿਜ਼ਾਈਲ ਸਿਸਟਮ ਦੇ ਫੀਚਰਸ ਤੇ ਨਜ਼ਰ ਮਾਰੀ ਜਾਵੇ ਤਾਂ ੍ਹਥ-16 ਨੂੰ ਵਰਟੀਕਲ ਲਾਂਚ ਸਿਸਟਮ ਨਾਲ ਲੈਸ ਕੀਤਾ ਗਿਆ ਹੈ।
ਇਹ ਉਸਨੂੰ 360 ਡਿਗਰੀ ਕਵਰੇਜ ਕਰਨ ਅਤੇ ਗੁੰਝਲਦਾਰ ਭੂਗੋਲਿਕ ਸਥਿਤੀ ਵਿੱਚ ਵੀ ਕੰਮ ਕਰਨ ਦੀ ਤਾਕਤ ਦਿੰਦਾ ਹੈ। ਰਿਪੋਰਟ ਮੁਤਾਬਕ ਚੀਨੀ ਸਿਸਟਮ ਚ 477 ਖਾਮੀਆਂ ਪਾਈਆਂ ਗਈਆਂ ਹਨ। ਇਸ ਨਾਲ ਪਾਕਿਸਤਾਨ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਆਪਣੇ ਹਵਾਈ ਖੇਤਰ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਪਰ ਉਸ ਦੀਆਂ ਕੋਸ਼ਿਸ਼ਾਂ ਵਿਅਰਥ ਸਾਬਤ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਮਈ-ਜੂਨ 2021 ਵਿੱਚ, ਚੀਨੀ ਕੰਪਨੀ ਨੇ ਹਵਾਈ ਰੱਖਿਆ ਪ੍ਰਣਾਲੀ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਪਾਕਿਸਤਾਨ ਵਿੱਚ ਤਕਨੀਕੀ ਮਾਹਰਾਂ ਦੀ ਇੱਕ ਟੀਮ ਤਾਇਨਾਤ ਕੀਤੀ ਸੀ।
ਚੀਨ ਦਾ ਇਹ ਕਦਮ ਵੀ ਫਜ਼ੂਲ ਸਾਬਤ ਹੋਇਆ ਅਤੇ ਵਿਆਪਕ ਕਮੀਆਂ ਨੂੰ ਦੂਰ ਨਹੀਂ ਕੀਤਾ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਇਸ ਸਿਸਟਮ ਦੀਆਂ ਖਾਮੀਆਂ ਬਹੁਤ ਜ਼ਿਆਦਾ ਹਨ ਅਤੇ ਇਸੇ ਲਈ ਇਸ ਨੂੰ ਦੂਰ ਨਹੀਂ ਕੀਤਾ ਜਾ ਸਕਿਆ। ਅਕਤੂਬਰ ਵਿਚ ਚੀਨੀ ਇੰਜੀਨੀਅਰਾਂ ਦੀ ਦੂਜੀ ਟੀਮ ਵੀ ਪਾਕਿਸਤਾਨ ਗਈ ਸੀ ਪਰ ਉਹ ਵੀ ਇਸ ਨੂੰ ਠੀਕ ਨਹੀਂ ਕਰ ਸਕੇ। ਪਾਕਿਸਤਾਨ ਚੀਨ ਦੇ ਕਰਜ਼ੇ ਹੇਠ ਹੈ ਅਤੇ ਇਸੇ ਲਈ ਉਹ ਚਾਹੇ ਤਾਂ ਵੀ ਅਜਗਰ ‘ਤੇ ਦਬਾਅ ਨਹੀਂ ਪਾ ਪਾ ਰਿਹਾ। ਪਾਕਿਸਤਾਨ 6 ਹੋਰ ਐੱਚ ਕਿਊ-16 ਖਰੀਦਣਾ ਚਾਹੁੰਦਾ ਹੈ, ਹਾਲਾਂਕਿ ਉਸ ਦੀ ਹਾਲਤ ਖਸਤਾ ਹੈ। ਸਿਸਟਮ ਨੂੰ 15 ਤੋਂ 1 ਕਿਲੋਮੀਟਰ ਦੀ ਉਚਾਈ ‘ਤੇ ਆਪਣੇ ਟੀਚੇ ਦੀ ਪਛਾਣ ਕਰਨ ਅਤੇ ਨਸ਼ਟ ਕਰਨ ਲਈ ਤਿਆਰ ਕੀਤਾ ਗਿਆ ਹੈ। ਟੀਚੇ ਨੂੰ ਨਸ਼ਟ ਕਰਨ ਲਈ ਇਸ ਪ੍ਰਣਾਲੀ ਦੀ ਵੱਧ ਤੋਂ ਵੱਧ ਸਮਰੱਥਾ ੪੦ ਕਿਲੋਮੀਟਰ ਹੈ।

Comment here