ਸਿਆਸਤਖਬਰਾਂਦੁਨੀਆ

ਚੀਨ ਨੇ ਰੂਸ ਨਾਲ ਜਲ ਸੈਨਾ ਅਭਿਆਸ ਲਈ ਭੇਜੇ ਜੰਗੀ ਬੇੜੇ

ਬੀਜਿੰਗ-ਇਥੋਂ ਦੀ ਸਮਾਚਾਰ ਏਜੰਸੀ ‘ਸ਼ਿਨਹੂਆ’ ਦੀ ਖ਼ਬਰ ਮੁਤਾਬਕ ਚੀਨ ਨੇ ਕਿਹਾ ਕਿ ਉਸ ਨੇ ਰੂਸ ਦੀ ਜਲ ਸੈਨਾ ਨਾਲ ਸੰਯੁਕਤ ਅਭਿਆਸ ਕਰਨ ਲਈ ਜੰਗੀ ਬੇੜੇ ਰਵਾਨਾ ਕੀਤੇ ਹਨ। ਚੀਨ ਦੇ ਇਸ ਕਦਮ ਨਾਲ ਸੰਕੇਤ ਮਿਲਦਾ ਹੈ ਕਿ ਯੂਕ੍ਰੇਨ ਖ਼ਿਲਾਫ਼ ਮਾਸਕੋ ਦੇ ਹਮਲੇ ਨੂੰ ਬੀਜਿੰਗ ਦਾ ਸਮਰਥਨ ਲਗਾਤਾਰ ਜਾਰੀ ਹੈ। ਚੀਨ ਦਾਅਵਾ ਕਰਦਾ ਹੈ ਕਿ ਉਹ ਸੰਘਰਸ਼ ਵਿੱਚ ਨਿਰਪੱਖ ਹੈ ਪਰ ਉਸ ਨੇ ਅਮਰੀਕਾ ਅਤੇ ਉਸਦੇ ਸਹਿਯੋਗੀਆਂ ‘ਤੇ ਰੂਸ ਨੂੰ ਉਕਸਾਉਣ ਦਾ ਦੋਸ਼ ਲਗਾਇਆ ਹੈ ਅਤੇ ਚੀਨ ਨੇ ਰੂਸ ਨਾਲ ਮਜ਼ਬੂਤ ​​ਆਰਥਿਕ, ਕੂਟਨੀਤਕ ਅਤੇ ਵਪਾਰਕ ਸਬੰਧ ਬਣਾਏ ਰੱਖੇ ਹਨ। ਖ਼ਬਰ ਮੁਤਾਬਕ ਯੁੱਧ ਅਭਿਆਸ ‘ਚ 10 ਤੋਂ ਜ਼ਿਆਦਾ ਜੰਗੀ ਜਹਾਜ਼ ਅਤੇ 30 ਤੋਂ ਜ਼ਿਆਦਾ ਜਹਾਜ਼ ਹਿੱਸਾ ਲੈਣਗੇ। ਮੰਤਰਾਲੇ ਅਤੇ ‘ਸ਼ਿਨਹੂਆ’ ਨੇ ਇਸ ਸਬੰਧ ਵਿਚ ਕੋਈ ਵੇਰਵਾ ਨਹੀਂ ਦਿੱਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਅਭਿਆਸ ਆਉਣ ਵਾਲੇ ਦਿਨਾਂ ਵਿਚ ਜਾਪਾਨ ਸਾਗਰ ਦੇ ਇਕ ਹਿੱਸੇ ਵਿਚ ਹੋਵੇਗਾ।

Comment here