ਬੀਜਿੰਗ-ਮੀਡੀਆ ਦੀ ਰਿਪੋਰਟ ਅਨੁਸਾਰ ਚੀਨ ਨੇ ਬੁੱਧਵਾਰ ਨੂੰ ਆਪਣੇ ਨਵੇਂ ਠੋਸ ਪ੍ਰੋਪੇਲੈਂਟ ਰਾਕੇਟ ਨਾਲ ਛੇ ਨਵੇਂ ਉਪਗ੍ਰਹਿ ਪੁਲਾੜ ਵਿੱਚ ਸਫਲਤਾਪੂਰਵਕ ਲਾਂਚ ਕੀਤੇ। ਨਵੇਂ ਰਾਕੇਟ ਜੈੱਡ.ਕੇ.ਵਨ.ਏ. ਨੇ ਉੱਤਰ-ਪੱਛਮੀ ਚੀਨ ਦੇ ਜਿਉਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਆਪਣੀ ਪਹਿਲੀ ਉਡਾਣ ਭਰੀ, ਜਿਸ ਨੂੰ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਸ਼ਕਤੀਸ਼ਾਲੀ ਠੋਸ-ਪ੍ਰੋਪੇਲੈਂਟ ਰਾਕੇਟ ਕਿਹਾ ਜਾਂਦਾ ਹੈ।
ਇਸ ਰਾਹੀਂ ਲਾਂਚ ਕੀਤੇ ਗਏ ਉਪਗ੍ਰਹਿਆਂ ਵਿੱਚ ਇੱਕ ਨਵੀਂ ਪੁਲਾੜ ਤਕਨਾਲੋਜੀ ਟੈਸਟ ਸੈਟੇਲਾਈਟ ਅਤੇ ਵਾਯੂਮੰਡਲ ਦੀ ਘਣਤਾ ਦੀ ਜਾਂਚ ਨਾਲ ਸਬੰਧਤ ਇੱਕ ਟੈਸਟ ਸੈਟੇਲਾਈਟ ਸ਼ਾਮਲ ਹੈ।
ਸਰਕਾਰੀ ਅਖਬਾਰ ਚਾਈਨਾ ਡੇਲੀ ਨੇ ਦੱਸਿਆ ਕਿ 30 ਮੀਟਰ ਲੰਬੇ ਅਤੇ 2.65 ਚੌੜੇ ਰਾਕੇਟ ਨੇ ਛੇ ਸੈਟੇਲਾਈਟਾਂ ਨੂੰ ਪਹਿਲਾਂ ਤੋਂ ਨਿਰਧਾਰਤ ਆਰਬਿਟ ਵਿੱਚ ਰੱਖਿਆ।

Comment here