ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਚੀਨ ਤੋਂ ਕਰਜ਼ਈ ਕੰਬੋਡੀਆ ਕੰਗਾਲੀ ਦੇ ਰਾਹ

ਕੋਲੰਬੋ-ਥਾਈਲੈਂਡ ਦੀ ਖਾੜੀ ਦੇ ਕਿਨਾਰੇ ਵਸੇ ਕੰਬੋਡੀਆ ਨੂੰ ਚੀਨ ਨੇ ਭਾਰੀ ਮਾਤਰਾ ‘ਚ ਕਰਜ਼ ਦਿੱਤਾ ਹੈ। ਹੁਣ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਚੀਨ ਦਾ ਕਰਜ਼ ਚੁਕਾਉਣ ਲਈ ਕੰਬੋਡੀਆ ਨੂੰ ਰੀਮ ਨੇਵਲ ਬੇਸ ਨੂੰ ਲੀਜ਼ ‘ਤੇ ਦੇਣਾ ਪਿਆ ਹੈ। ਸਾਲ 2010 ਤੱਕ ਰੀਮ ਨੇਵਲ ਬੇਸ ਅਮਰੀਕਾ ਅਤੇ ਕੰਬੋਡੀਆ ਦਾ ਸੰਯੁਕਤ ਜਲ ਸੈਨਿਕ ਅੱਡਾ ਹੋਇਆ ਕਰਦਾ ਸੀ। ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਨਾ ਸਿਰਫ਼ ਏਸ਼ੀਆ ਸਗੋਂ ਪੂਰੀ ਦੁਨੀਆ ਲਈ ਖਤਰਨਾਕ ਬਣਦੀਆਂ ਜਾ ਰਹੀਆਂ ਹਨ।
ਪਰ ਚੀਨ ਨੂੰ ਦੇਣ ਦੀ ਜਲਦੀ ‘ਚ ਕੰਬੋਡੀਆਈ ਸਰਕਾਰ ਨੇ ਇਸ ਜਲ ਸੈਨਾ ਅੱਡੇ ‘ਤੇ ਬਣਵਾਈਆਂ ਗਈਆਂ ਅਮਰੀਕਾ ਦੀਆਂ ਦੋ ਬਿਲਡਿੰਗਾਂ ਨੂੰ ਵੀ ਨਸ਼ਟ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਪਿਛਲੇ ਸਾਲ ਜਦੋਂ ਅਮਰੀਕਾ ਡਿਫੈਂਸ ਅਤਾਸ਼ੇ ਕਰਨਲ ਮਾਰਕਸ ਐੱਮ ਫੇਰਾਰਾ ਨੇ ਰੀਮ ਨੇਵਲ ਬੇਸ ਦਾ ਦੌਰਾ ਕਰਕੇ ਸਥਿਤੀ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਇਸ ਦੀ ਆਗਿਆ ਨਹੀਂ ਦਿੱਤੀ ਗਈ। ਹਾਲ ਦੇ ਸੈਟੇਲਾਈਟ ਇਮੇਜ਼ ਤੋਂ ਖੁਲਾਸਾ ਹੋਇਆ ਹੈ ਕਿ ਚੀਨ ਨੇ ਇਸ ਇਲਾਕੇ ‘ਚ ਵੱਡੇ ਪੈਮਾਨੇ ‘ਤੇ ਇੰਫਰਾਸਟਰਕਚਰ ਦਾ ਨਿਰਮਾਣ ਕੀਤਾ ਹੈ। ਇੰਨਾ ਹੀ ਨਹੀਂ ਇਸ ਨੇਵਲ ਬੇਸ ਦੇ ਆਲੇ-ਦੁਆਲੇ ‘ਚ ਚੀਨੀ ਪ੍ਰਾਈਵੇਟ ਕੰਪਨੀਆਂ ਨੇ ਕਈ ਰਿਸਾਰਟ ਅਤੇ ਹੋਟਲਸ ਦਾ ਨਿਰਮਾਣ ਵੀ ਕੀਤਾ ਹੈ।
ਨਿਕੱਏ ਏਸ਼ੀਆ ਦੀ ਰਿਪੋਰਟ ਅਨੁਸਾਰ ਕੰਬੋਡੀਆਈ ਪ੍ਰਧਾਨ ਮੰਤਰੀ ਹੁਨ ਸੇਨ ਨੇ ਚੀਨੀ ਨਿਵੇਸ਼ ਲਈ ਰੈੱਡ ਕਾਰਪੇਟ ਵਿਛਾਇਆ ਹੋਇਆ ਹੈ। ਇਸ ਕਾਰਨ ਵੱਡੇ ਪੈਮਾਨੇ ‘ਤੇ ਚੀਨੀ ਕੰਪਨੀਆਂ ਰਣਨੀਤਿਕ ਰੂਪ ਨਾਲ ਮਹੱਤਵਪੂਰਨ ਥਾਵਾਂ ‘ਤੇ ਬੁਨਿਆਦੀ ਢਾਂਚਿਆਂ ਦਾ ਨਿਰਮਾਣ ਕਰ ਰਹੀਆਂ ਹੈ। ਰੀਮ ਨੇਵਲ ਬੇਸ ਦੇ ਕੋਲ ਸਥਿਤ ਸਿਹਾਨੋਕਫਿਲੇ ਨਾਂ ਦੀ ਥਾਂ ਤਾਂ ਚੀਨੀ ਕਾਲੋਨੀ ਬਣ ਗਈ ਹੈ। ਇਥੇ ਚੀਨੀ ਕੌਸੀਨੋ ਅਤੇ ਹੋਟਲਾਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਇਕ ਸਥਾਨਕ ਪੱਤਰਕਾਰ ਨੇ ਦੱਸਿਆ ਕਿ ਸ਼ਹਿਰ ‘ਚ ਚੀਨੀ ਨਿਵਾਸੀਆਂ ਦੀ ਗਿਣਤੀ ਅਚਾਨਕ ਕਾਫ਼ੀ ਵਧ ਗਈ ਹੈ। ਇਹ ਲੋਕ ਨੇਵਲ ਬੇਸ ਦੇ ਨਿਰਮਾਣ ‘ਚ ਸ਼ਾਮਲ ਹਨ। ਚੀਨ ਦੀ ਮੰਡਾਰਿਨ ਭਾਸ਼ਾ ਹੁਣ ਸ਼ਹਿਰ ‘ਚ ਆਮ ਗੱਲ ਹੋ ਗਈ ਹੈ। ਸਿਹਾਨੋਕਵਿਲੇ ‘ਚ ਇਕ ਰੈਸਟੋਰੈਂਟ ਹੈ, ਜਿਥੇ ਹਰ ਕਰਮਚਾਰੀ ਅਤੇ ਗਾਹਕ ਚੀਨੀ ਹੀ ਪਤਾ ਲੱਗਦੇ ਹਨ। ਇੰਨਾ ਹੀ ਨਹੀਂ, ਸੜਕਾਂ ਵੀ ਚੀਨੀ ਭਾਸ਼ਾ ‘ਚ ਲਿਖੇ ਸੰਕੇਤਾਂ ਨਾਲ ਭਰੀਆਂ ਹੋਈਆਂ ਹਨ।

Comment here