ਸਿਆਸਤਖਬਰਾਂਦੁਨੀਆ

ਚੀਨ ਟ੍ਰਾਈਕਾ ਬੈਠਕ ਦੀ ਮੇਜ਼ਬਾਨੀ ’ਚ ਪਾਕਿਸਤਾਨ ਦਾ ਕਰੇਗਾ ਸਮਰਥਨ

ਬੀਜਿੰਗ-ਮੀਡੀਆ ਦੀ ਖਬਰ ਮੁਤਾਬਕ ਅਮਰੀਕਾ, ਚੀਨ ਅਤੇ ਰੂਸ ਦੇ ਡਿਪਲੋਮੈਟ ਇਸਲਾਮਾਬਾਦ ’ਚ ਪਾਕਿਸਤਾਨ ਦੇ ਗੁਆਂਢੀ ਅਫਗਾਨਿਸਤਾਨ ਦੇ ਹਾਲਾਤ ’ਤੇ ਚਰਚਾ ਕਰਨਗੇ। ਪਾਕਿਸਤਾਨ ਦੀ ਮੇਜ਼ਬਾਨੀ ’ਚ ਹੋ ਰਹੀ ਇਸ ਟ੍ਰੋਈਕਾ ਪਲੱਸ ਕਾਨਫਰੰਸ ’ਚ ਚਾਰੋਂ ਦੇਸ਼ਾਂ ਦੇ ਵਿਸ਼ੇਸ਼ ਪ੍ਰਤੀਨਿਧੀ ਹਿੱਸਾ ਲੈਣਗੇ। ਇਹ ਪੁੱਛੇ ਜਾਣ ’ਤੇ ਕਿ ਕੀ ਚੀਨ ਬੈਠਕ ’ਚ ਹਿੱਸਾ ਲਵੇਗਾ, ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੇਨਬਿਨ ਨੇ ਕਿਹਾ, ‘ਚੀਨ ਟ੍ਰਾਈਕਾ ਬੈਠਕ ਦੀ ਮੇਜ਼ਬਾਨੀ ’ਚ ਪਾਕਿਸਤਾਨ ਦਾ ਸਮਰਥਨ ਕਰਦਾ ਹੈ।’
ਉਨ੍ਹਾਂ ਨੇ ਕਿਹਾ ‘‘ਅਸੀਂ ਵਿਸ਼ਵ ਸਹਿਮਤੀ ਬਣਾਉਣ ਲਈ ਅਫਗਾਨਿਸਤਾਨ ਵਿੱਚ ਸਥਿਰਤਾ ਲਈ ਅਨੁਕੂਲ ਸਾਰੇ ਯਤਨਾਂ ਦਾ ਸਮਰਥਨ ਕਰਦੇ ਹਾਂ।’’ ਵਾਂਗ ਨੇ ਕਿਹਾ ਕਿ ਚੀਨ ਅਫਗਾਨਿਸਤਾਨ ’ਤੇ ਭਾਰਤ ਦੁਆਰਾ ਆਯੋਜਿਤ ਸੁਰੱਖਿਆ ਵਾਰਤਾ ਵਿੱਚ ‘‘ਪ੍ਰੋਗਰਾਮ ਦੇ ਸਮਾਂ ਸਬੰਧੀ ਕਾਰਨਾਂ” ਦੇ ਕਾਰਨ ਹਿੱਸਾ ਨਹੀਂ ਲਵੇਗਾ। ਉਨ੍ਹਾਂ ਕਿਹਾ ਕਿ ਚੀਨ ਨੇ ਭਾਰਤ ਨੂੰ ਸੂਚਿਤ ਕਰ ਦਿੱਤਾ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਨਵੀਂ ਦਿੱਲੀ ਵਿੱਚ ਅੱਠ ਦੇਸ਼ਾਂ ਦੀ ਗੱਲਬਾਤ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਈਰਾਨ, ਕਜ਼ਾਕਿਸਤਾਨ, ਕਿਰਗਿਜ਼ ਗਣਰਾਜ, ਰੂਸ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

Comment here