ਸ਼੍ਰੀਨਗਰ-ਇਥੋਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ‘ਚ ਅੱਤਵਾਦ ਦੇ ਵਿੱਤ ਪੋਸ਼ਣ ਨਾਲ ਜੁੜੇ ਮਾਮਲੇ ‘ਚ ਕਈ ਥਾਂਵਾਂ ‘ਤੇ ਸਟੇਟ ਜਾਂਚ ਏਜੰਸੀ ਐੱਸ.ਆਈ.ਏ. ਨੇ ਛਾਪੇਮਾਰੀ ਕੀਤੀ। ਉਨ੍ਹਾਂ ਦੱਸਿਆ ਕਿ ਐੱਸ.ਆਈ.ਏ. ਦੇ ਅਧਿਕਾਰੀਆਂ ਨੇ ਸ਼੍ਰੀਨਗਰ ਦੇ ਪਰਿਮਪੁਰਾ, ਜਵਾਹਰ ਨਗਰ, ਨਾਟੀਪੁਰ, ਚਨਾਪੁਰਾ, ਬੁਲਬੁਲ ਬਾਗ਼ ਅਤੇ ਕਮਰਵਾਰੀ ਇਲਾਕਿਆਂ ‘ਚ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇ ਅੱਤਵਾਦ ਦੇ ਵਿੱਤ ਪੋਸ਼ਣ ਨਾਲ ਜੁੜੇ ਮਾਮਲੇ ਦੀ ਜਾਂਚ ਦੇ ਸਿਲਸਿਲੇ ‘ਚ ਮਾਰੇ ਗਏ।
Comment here