ਖਬਰਾਂਖੇਡ ਖਿਡਾਰੀ

ਗੁਰਜੀਤ ਕੌਰ ਦੇ ਪਿੰਡ ਮਿਆਦੀ ਕਲਾਂ ਚ ਜਸ਼ਨ ਦਾ ਮਹੌਲ

ਅੰਮ੍ਰਿਤਸਰ- ਟੋਕੀਓ ਓਲੰਪਿਕਸ ਵਿੱਚ ਆਸਟਰੇਲੀਆ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਸੈਮੀਫਾਈਨਲ ਵਿੱਚ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਜਗ੍ਹਾ ਬਣਾਈ ਹੈ। ਇਸ ਮੈਚ ਵਿੱਚ ਭਾਰਤ ਨੇ ਡਰੈਗ ਫਲਿੱਕਰ ਗੁਰਜੀਤ ਕੌਰ ਦੇ ਗੋਲ ਨਾਲ ਆਸਟਰੇਲੀਆ ਨੂੰ 1-0 ਨਾਲ ਹਰਾਇਆ। ਸੋਮਵਾਰ ਨੂੰ ਹੋਏ ਮੈਚ ਦੇ 22 ਵੇਂ ਮਿੰਟ ਵਿੱਚ ਗੁਰਜੀਤ ਨੇ ਪੈਨਲਟੀ ਕਾਰਨਰ ਤੋਂ ਇਹ ਮਹੱਤਵਪੂਰਨ ਗੋਲ ਕੀਤਾ। ਇਸ ਤੋਂ ਬਾਅਦ ਭਾਰਤੀ ਟੀਮ ਨੇ ਟੀਚਾ ਬਚਾਉਣ ਵਿੱਚ ਆਪਣਾ ਪੂਰਾ ਜ਼ੋਰ ਲਗਾਇਆ, ਜਿਸ ਵਿੱਚ ਇਹ ਸਫਲ ਵੀ ਰਹੀ। ਅੰਮ੍ਰਿਤਸਰ ਦੇ ਪਿੰਡ ਮਿਆਦੀ ਕਲਾਂ ਦੇ ਇੱਕ ਕਿਸਾਨ ਪਰਿਵਾਰ ਦੀ 25 ਸਾਲਾ ਗੁਰਜੀਤ ਕੌਰ ਦੇ ਪਰਿਵਾਰ ਦਾ ਹਾਕੀ ਨਾਲ ਕੋਈ ਲੈਣਾਦੇਣਾ ਨਹੀਂ ਸੀ। ਉਸ ਦੇ ਪਿਤਾ ਸਤਨਾਮ ਸਿੰਘ ਲਈ ਆਪਣੀ ਧੀ ਦੀ ਸਿੱਖਿਆ ਸਰਬਉੱਚ ਸੀ। ਗੁਰਜੀਤ ਤੇ ਉਸ ਦੀ ਭੈਣ ਪ੍ਰਦੀਪ ਕੌਰ ਨੇ ਆਪਣੀ ਮੁਢਲੀ ਸਿੱਖਿਆ ਪਿੰਡ ਦੇ ਨੇੜੇ ਇੱਕ ਨਿੱਜੀ ਸਕੂਲ ਤੋਂ ਲਈ। ਇਸ ਤੋਂ ਬਾਅਦ ਉਹ ਤਰਨਤਾਰਨ ਦੇ ਕੈਰੋਂ ਪਿੰਡ ਦੇ ਇੱਕ ਬੋਰਡਿੰਗ ਸਕੂਲ ਵਿੱਚ ਪੜ੍ਹਨ ਗਈ। ਇੱਥੋਂ ਹੀ ਉਸ ਦੀ ਹਾਕੀ ਦੇ ਸ਼ੌਕ ਦੀ ਸ਼ੁਰੂਆਤ ਹੋਈ। ਉਹ ਲੜਕੀਆਂ ਨੂੰ ਹਾਕੀ ਖੇਡਦੇ ਵੇਖ ਕੇ ਬਹੁਤ ਪ੍ਰਭਾਵਿਤ ਹੋਈ ਤੇ ਉਸ ਨੇ ਇਸ ਖੇਡ ਵਿੱਚ ਆਪਣਾ ਹੱਥ ਅਜ਼ਮਾਉਣ ਦਾ ਫੈਸਲਾ ਕੀਤਾ। ਦੋਵੇਂ ਭੈਣਾਂ ਨੇ ਜਲਦੀ ਹੀ ਖੇਡ ਵਿੱਚ ਮੁਹਾਰਤ ਹਾਸਲ ਕਰ ਲਈ ਤੇ ਸਕਾਲਰਸ਼ਿਪ ਵੀ ਪ੍ਰਾਪਤ ਕਰ ਲਈ। ਇਸ ਨਾਲ ਉਸ ਨੂੰ ਮੁਫਤ ਸਕੂਲਿੰਗ ਤੇ ਬੋਰਡਿੰਗ ਮਿਲੀ। ਇਸ ਤੋਂ ਬਾਅਦ ਗੁਰਜੀਤ ਕੌਰ ਨੇ ਲਾਇਲਪੁਰ ਖਾਲਸਾ ਕਾਲਜਜਲੰਧਰ ਤੋਂ ਗ੍ਰੈਜੂਏਸ਼ਨ ਕੀਤੀ। ਉਸ ਨੇ ਜਲਦੀ ਹੀ ਉਸ ਤੋਂ ਬਾਅਦ ਰਾਸ਼ਟਰੀ ਪੱਧਰ ਤੇ ਖੇਡਣਾ ਸ਼ੁਰੂ ਕਰ ਦਿੱਤਾ। 2014 ਵਿੱਚਉਸ ਨੂੰ ਭਾਰਤੀ ਕੈਂਪ ਵਿੱਚ ਬੁਲਾਇਆ ਗਿਆ ਸੀ। ਜਿਸ ਤੋਂ ਬਾਅਦ ਚਲ ਸੋ ਚਲ। ਅੱਜ ਉਸ ਦੀ ਪ੍ਰਾਪਤੀ ਤੇ ਪਿੰਡ ਚ ਜਸ਼ਨ ਮਨਾਇਆ ਜਾ ਰਿਹਾ ਹੈ। 

Comment here