ਸਾਹਿਤਕ ਸੱਥਬਾਲ ਵਰੇਸਵਿਸ਼ੇਸ਼ ਲੇਖ

ਕ੍ਰਿਸਮਿਸ ਤੇ ਬਣੋ ਬੱਚਿਆਂ ਦੇ ਸੀਕਰੇਟ ਸੈਂਟਾ

ਕ੍ਰਿਸਮਿਸ ਦਾ ਤਿਉਹਾਰ ਆ ਗਿਆ ਹੈ। ਹਰ ਉਮਰ ਦੇ ਲੋਕ ਇਸ ਦਿਨ ਦਾ ਇੰਤਜ਼ਾਰ ਕਰਦੇ ਹਨ। ਪਰ ਬੱਚਿਆਂ ਵਿਚ ਇਸ ਦਿਨ ਨੂੰ ਲੈ ਕੇ ਖਾਸ ਚਾਅ ਹੁੰਦਾ ਹੈ। ਬੱਚੇ ਸੈਂਟਾ ਦੇ ਤੋਹਫ਼ਿਆਂ ਦੇ ਚਾਅ ਵਿਚ ਕ੍ਰਿਸਮਿਸ ਨੂੰ ਬੇਸਬਰੀ ਨਾਲ ਉਡੀਕਦੇ ਹਨ। ਬੇਸ਼ੱਕ ਮਾਪੇ ਆਪਣੇ ਬੱਚਿਆਂ ਨੂੰ ਕਿੰਨੇ ਹੀ ਤੋਹਫ਼ੇ ਦੇਣ ਪਰ ਬੱਚੇ ਲਈ ਸੈਂਟਾ ਦਾ ਸੀਕਰੇਟ ਗਿਫ਼ਟ ਖਾਸ ਮਹੱਤਵ ਰੱਖਦਾ ਹੈ। ਬੱਚਿਆਂ ਦਾ ਮਨ ਪਾਣੀ ਵਾਂਗ ਸਾਫ਼ ਹੁੰਦਾ ਹੈ, ਉਹ ਸੈਂਟਾ ਨੂੰ ਸਚਮੁੱਚ ਦਾ ਕੋਈ ਅਜੂਬਾ ਸਮਝਣ ਲਗਦੇ ਹਨ ਜੋ ਹਰ ਸਾਲ ਤੋਹਫੇ ਦੇ ਕੇ ਗਾਇਬ ਹੋ ਜਾਂਦਾ ਹੈ। ਤਾਂ ਕੀ ਤੁਸੀਂ ਨਹੀਂ ਚਾਹੁੰਦੇ ਕਿ ਕਦੇ ਤੁਸੀਂ ਵੀ ਬੱਚਿਆਂ ਦੇ ਸੀਕਰੇਟ ਸੈਂਟਾ ਬਣੋ ਤੇ ਖ਼ੁਸ਼ੀਆਂ ਪ੍ਰਾਪਤ ਕਰੋ। ਜੇਕਰ ਤੁਹਾਡਾ ਮਨ ਵੀ ਸੈਂਟਾ ਬਣਕੇ ਪਿਆਰ ਵੰਡਣ ਦਾ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਗਿਫ਼ਟ ਦੇ ਸਕਦੇ ਹੋ –
ਕ੍ਰਿਸਮਸ ਸਟੋਕਿੰਗਜ਼
ਇਹ ਇਕ ਛੋਟੇ ਤੋਹਫ਼ਿਆਂ ਦਾ ਬੰਡਲ ਹੈ ਜਿਸਨੂੰ ਭਰਨ ਵਿਚ ਬੱਚੇ ਬਹੁਤ ਖੁਸ਼ੀ ਹਾਸਿਲ ਕਰਦੇ ਹਨ। ਇਸਨੂੰ ਬੱਚੇ ਅਕਸਰ ਹੀ ਆਪਣੇ ਬਿਸਤਰੇ ਦੇ ਉੱਤੇ ਜਾਂ ਲਿਵਿੰਗ ਰੂਮ ਵਿਚ ਲਟਕਾਉਂਦੇ ਹਨ। ਜੇਕਰ ਤੁਸੀਂ ਵੀ ਬੱਚਿਆਂ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ ਤਾਂ ਇਸਨੂੰ ਛੋਟੇ ਖਿਲੌਣਿਆ, ਚਾਕਲੇਟ, ਕਲਰ ਅਤੇ ਕ੍ਰਾਫਟ ਦੇ ਸਾਮਾਨ ਨਾਲ ਭਰ ਸਕਦੇ ਹੋ।
ਜ਼ਰੂਰਤਮੰਦਾਂ ਨੂੰ ਤੋਹਫੇ ਦਿਉ
ਤੁਹਾਡੀ ਖ਼ੁਸ਼ੀ ਉਦੋਂ ਹੋਰ ਵੀ ਵਧਦੀ ਹੈ ਜਦ ਤੁਸੀਂ ਕਿਸੇ ਜ਼ਰੂਰਤਮੰਦ ਦੀ ਸਹਾਇਤਾ ਕਰਦੇ ਹੋ। ਇਸ ਲਈ ਇਸ ਵਾਰ ਕਿਸੇ ਅਨਾਥ ਆਸ਼ਰਮ ਜਾਂ ਕਿਸੇ ਵੀ ਅਜਿਹੀ ਥਾਂ ਤੇ ਵਸਦੇ ਬੱਚਿਆਂ ਨੂੰ ਤੋਹਫੇ ਵੰਡੋ ਜਿਨ੍ਹਾਂ ਨੂੰ ਤੋਹਫੇ ਵੰਡਣ ਸੈਂਟਾ ਕਦੇ ਨਹੀਂ ਆਉਂਦੇ। ਤੁਸੀਂ ਅਜਿਹੇ ਬੱਚਿਆਂ ਨੂੰ ਕਿਤਾਬਾਂ, ਸਟੇਸ਼ਨਰੀ ਦਾ ਸਾਮਾਨ ਅਤੇ ਚਾਕਲੇਟ ਤੋਹਫੇ ਵਜੋਂ ਦੇ ਸਕਦੇ ਹੋ।
ਪਿਆਰ ਵੰਡੋ
ਕ੍ਰਿਸਮਿਸ ਪਿਆਰ ਨੂੰ ਵੰਡਣ ਦਾ ਤਿਉਹਾਰ ਹੈ। ਪਿਆਰ ਕਦੇ ਵੀ ਉਮਰ ਦੇਖ ਨਹੀਂ ਵੰਡਿਆ ਜਾਂਦਾ। ਇਸ ਲਈ ਇਸ ਵਾਰ ਕ੍ਰਿਸਮਿਸ ਦੇ ਤੋਹਫ਼ੇ ਵੱਡਿਆਂ ਨੂੰ ਵੀ ਵੰਡੇ ਜਾ ਸਕਦੇ ਹਨ। ਘਰ ਦੇ ਬਜ਼ੁਰਗਾਂ ਨੂੰ ਉਹਨਾਂ ਦੀ ਪਸੰਦ ਦੀ ਜਾਂ ਜ਼ਰੂਰਤ ਦੀ ਕੋਈ ਚੀਜ਼ ਤੋਹਫ਼ੇ ਵਜੋਂ ਦਿੱਤੀ ਜਾ ਸਕਦੀ ਹੈ। ਵੱਡਿਆਂ ਨੂੰ ਅਜਿਹੇ ਤੋਹਫ਼ੇ ਬਹੁਤ ਹੀ ਖ਼ੁਸ਼ੀ ਦੇਣਗੇ।

Comment here