ਸਿਆਸਤਖਬਰਾਂ

ਕੈਪਟਨ ਦੀ ਸਰਗਰਮੀ ਨਾਲ ਪੰਜਾਬ ਰਾਸ਼ਟਰਪਤੀ ਰਾਜ ਵੱਲ ਵਧ ਰਿਹੈ?

ਕੈਪਟਨ ਆਪਣੀ ਵੱਖਰੀ ਪਾਰਟੀ ਬਣਾਉਣਗੇ

ਹਮਨਾਮ ਫੁੱਟਬਾਲਰ ਪੱਤਰਕਾਰਾਂ ਤੋਂ ਪ੍ਰੇਸ਼ਾਨ!!

ਪਟਿਆਲਾ-ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਨੂੰ ਛੱਡਣ ਦੇ ਬਿਆਨ ਨੇ ਪੰਜਾਬ ਦੇ ਕਾਂਗਰਸੀਆਂ ’ਚ ਚਿੰਤਾ ਪੈਦਾ ਕਰ ਦਿੱਤੀ ਹੈ। ਕੈਪਟਨ ਆਪਣੇ ਕਰੀਬੀਆਂ ਨਾਲ ਸਲਾਹ ਮਸ਼ਵਰਾ ਕਰ ਰਹੇ ਨੇ, ਅਗਲੇ ਪੰਦਰਾਂ ਦਿਨਾਂ ਚ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਕਈ ਸੀਨੀਅਰ ਕਾਂਗਰਸੀ ਆਗੂ ਇਸ  ਨੂੰ ਚੰਨੀ ਸਰਕਾਰ ਲਈ ਵੀ ਖ਼ਤਰੇ ਦਾ ਸ਼ੱਕ ਵਜੋੰ ਦੇਖ ਰਹੇ ਹਨ। ਇਨ੍ਹਾਂ ਆਗੂਆਂ ਦਾ ਮੰਨਣਾ ਹੈ ਕਿ ਜੇ ਕੈਪਟਨ ਵਖਰੀ ਪਾਰਟੀ ਬਣਾਉਂਦੇ ਨੇ, ਤਾਂ ਉਹਨਾਂ ਦੇ ਕਰੀਬੀ ਦੋ ਦਰਜਨ ਵਿਧਾਇਕ ਉਹਨਾਂ ਨਾਲ ਜਾ ਸਕਦੇ ਹਨ , ਜੇਕਰ ਅਜਿਹੀ ਨੌਬਤ ਆਉਂਦੀ ਹੈ ਤਾਂ ਪੰਜਾਬ ’ਚ ਸਰਕਾਰ ਦੇ ਡਿੱਗਣ ਅਤੇ ਰਾਸ਼ਟਰਪਤੀ ਰਾਜ ਲੱਗਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਕੈਪਟਨ ਆਪਣੀ ਜ਼ਲਾਲਤ ਦਾ ਬਦਲਾ ਪੰਜਾਬ ਸਰਕਾਰ ਡੇਗ ਕੇ ਲੈਣਗੇ।

ਹਮਨਾਮ ਫੁੱਟਬਾਲਰ ਪੱਤਰਕਾਰਾਂ ਤੋਂ ਪ੍ਰੇਸ਼ਾਨ!!

ਪੰਜਾਬ  ਸਿਆਸਤ ਵਿੱਚ ਉਥਲ -ਪੁਥਲ ਦੇ ਨਾਲ -ਨਾਲ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਵੱਡਾ ਭੰਬਲਭੂਸਾ ਪੈਦਾ ਹੋ ਗਿਆ ਹੈ। ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਬਜਾਏ ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ ਅਮਰਿੰਦਰ ਸਿੰਘ ਨੂੰ ਟੈਗ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਇਸ ਸਭ ਦਾ ਪ੍ਰਭਾਵ ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ ‘ਤੇ ਪਿਆ ਹੈ, ਜੋ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਗੋਲਕੀਪਰ ਅਮਰਿੰਦਰ ਸਿੰਘ  ਨੇ ਟਵੀਟ ਕੀਤਾ ਕਿ, ‘ਪਿਆਰੇ ਨਿਊਜ਼ ਮੀਡੀਆ ਅਤੇ ਪੱਤਰਕਾਰੋ, ਮੈਂ ਅਮਰਿੰਦਰ ਸਿੰਘ ਹਾਂ, ਭਾਰਤੀ ਫੁੱਟਬਾਲ ਟੀਮ ਦਾ ਗੋਲਕੀਪਰ ਹਾਂ ਨਾ ਕਿ ਪੰਜਾਬ ਦਾ ਸਾਬਕਾ ਮੁੱਖ ਮੰਤਰੀ। ਕਿਰਪਾ ਕਰਕੇ ਮੈਨੂੰ ਟੈਗ ਕਰਨਾ ਬੰਦ ਕਰੋ। ‘ ਉਨ੍ਹਾਂ ਦੇ ਟਵੀਟ ਤੋਂ ਬਾਅਦ, ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਵਾਬ ਦਿੱਤਾ ਅਤੇ ਲਿਖਿਆ, ‘ਮੇਰੀ ਹਮਦਰਦੀ ਤੁਹਾਡੇ ਨਾਲ ਹੈ, ਨੌਜਵਾਨ ਦੋਸਤੋ। ਅਗਲੇ ਮੈਚ ਲਈ ਸਭ ਨੂੰ ਸ਼ੁਭਕਾਮਨਾਵਾਂ। ਗੋਲਕੀਪਰ ਅਮਰਿੰਦਰ ਸਿੰਘ ਦੇ ਟਵਿੱਟਰ ਅਕਾਊਟ ਦਾ ਨਾਂ  ‘Amrinder Singh’  ਹੈ ਜਦਕਿ ਸਾਬਕਾ ਮੁੱਖ ਮੰਤਰੀ ਦੇ ਖਾਤੇ ਦਾ ਨਾਂ ‘Capt.Amrinder Singh’ ਹੈ। ਉਨ੍ਹਾਂ ਦੇ ਦੋਵੇਂ ਅਕਾਊਂਟ ਟਵਿੱਟਰ ਦੁਆਰਾ ਤਸਦੀਕ ਕੀਤੇ ਗਏ ਹਨ।  ਲੋਕ ਗਲਤੀ ਨਾਲ ਗੋਲਕੀਪਰ ਅਮਰਿੰਦਰ ਨੂੰ ਕੈਪਟਨ ਅਮਰਿੰਦਰ ਸਮਝ ਕੇ ਟੈਗ ਕਰਦੇ ਰਹੇ।

Comment here