ਸਿਆਸਤਖਬਰਾਂਦੁਨੀਆ

ਕਾਬੁਲ ’ਚ ਬਿਜਲੀ ਸੰਕਟ ਮੰਡਰਾਇਆ, ਸਥਿਤੀ ਵਿਗੜਨ ਦੇ ਆਸਾਰ

ਕਾਬੁਲ-ਦੇਸ਼ ਦੀ ਰਾਜਧਾਨੀ ਕਾਬੁਲ ਨਵੇਂ ਤਾਲਿਬਾਨ ਸ਼ਾਸਕਾਂ ਵਲੋਂ ਮੱਧ ਏਸ਼ੀਆਈ ਬਿਜਲੀ ਸਪਲਾਈਕਰਤਾ ਦੇ ਬਕਾਏ ਦਾ ਭੁਗਤਾਨ ਨਾ ਕਰਨ ਕਾਰਨ ਹਨੇਰੇ ਵਿਚ ਡੁੱਬ ਸਕਦੀ ਹੈ। ਇਕ ਰਿਪੋਰਟ ਮੁਤਾਬਕ ਦਾਊਦ ਨੂਰਜਈ, ਜਿਨ੍ਹਾਂ ਨੇ ਦੇਸ਼ ਦੇ ਸੂਬੇ ਬਿਜਲੀ ਅਥਾਰਿਟੀ ਦਿ ਅਫ਼ਗਾਨਿਸਤਾਨ ਬ੍ਰੇਸ਼ਨਾ ਸ਼ੇਰਕਟ (ਡੀ. ਏ. ਬੀ. ਐੱਸ.) ਦੇ ਮੁੱਖ ਕਾਰਜਕਾਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਨੇ ਚਿਤਾਵਨੀ ਦਿੱਤੀ ਕਿ ਸਥਿਤੀ ਮਨੁੱਖੀ ਬਿਪਦਾ ਦਾ ਕਾਰਨ ਬਣ ਸਕਦੀ ਹੈ। 15 ਅਗਸਤ ਨੂੰ ਤਾਲਿਬਾਨ ਦੇ ਕਬਜ਼ੇ ਦੇ ਲਗਭਗ 2 ਹਫ਼ਤੇ ਬਾਅਦ ਨੂਰਜਈ ਨੇ ਅਸਤੀਫਾ ਦੇ ਦਿੱਤਾ ਸੀ। ਨੂਰਜਈ ਨੇ ਕਿਹਾ ਕਿ ਬਿਜਲੀ ਦੀ ਕਮੀ ਨਾਲ ਸਥਿਤੀ ਦੇਸ਼ਭਰ ਵਿਚ ਵਿਗੜੇਗੀ, ਖਾਸ ਤੌਰ ’ਤੇ ਕਾਬੁਲ ਵਿਚ ਬਲੈਕਆਊਟ ਹੋਵੇਗਾ। ਇਸ ਸਾਲ ਦੇ ਸੋਕੇ ਨਾਲ ਵੀ ਘਰੇਲੂ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਅਫ਼ਗਾਨਿਸਤਾਨ ਵਿਚ ਰਾਸ਼ਟਰੀ ਬਿਜਲੀ ਗ੍ਰਿਡ ਦੀ ਕਮੀ ਹੈ ਅਤੇ ਉਹ ਲਗਭਗ ਪੂਰੀ ਤਰ੍ਹਾਂ ਨਾਲ ਉਜਬੇਕਿਸਤਾਨ, ਤਾਜਿਕਿਸਤਾਨ ਅਤੇ ਤੁਰਕਮੇਨਿਸਤਾਨ ਵਰਗੇ ਗੁਆਂਢੀ ਦੇਸ਼ਾਂ ਤੋਂ ਦਰਾਮਦ ਬਿਜਲੀ ’ਤੇ ਨਿਰਭਰ ਹੈ। ਇਨ੍ਹਾਂ ਦੇਸ਼ਾਂ ਤੋਂ ਲੋੜ ਦੀ ਲਗਭਗ ਅੱਧੀ ਬਿਜਲੀ ਦਰਾਮਦ ਕੀਤੀ ਜਾਂਦੀ ਹੈ।

Comment here