ਸਿੰਗਾਪੁਰ-ਸਿੰਗਾਪੁਰ ਜਾਣ ਵਾਲੀ ਫਲਾਈਟ ‘ਚ 32 ਯਾਤਰੀ ਸਵਾਰ ਨਾ ਹੋ ਸਕੇ, ਜਿਸ ਨੇ ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਾਤ 7.55 ‘ਤੇ ਰਵਾਨਾ ਹੋਣਾ ਸੀ। ਬਜਟ ਏਅਰਲਾਈਨ ‘ਸਕੂਟ’ ਨੇ ਅੰਮ੍ਰਿਤਸਰ ਤੋਂ ਸਿੰਗਾਪੁਰ ਆਉਣ ਵਾਲੀ ਫਲਾਈਟ ਦੇ ਸਮਾਂ ‘ਚ ਬਦਲਾਅ ਕਰਨ ਦੀ ਵਜ੍ਹਾ ਨਾਲ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਮੁਆਫੀ ਮੰਗੀ ਹੈ। ਫਲਾਈਟ ਦੇ ਸਮੇਂ ‘ਚ ਬਦਲਾਅ ਕਾਰਨ ਕੁਝ ਯਾਤਰੀ ਫਲਾਈਟ ‘ਚ ਸਵਾਰ ਨਹੀਂ ਹੋ ਸਕੇ।
‘ਸਕੂਟ’ ਦੇ ਬੁਲਾਰੇ ਨੇ ਕਿਹਾ ਕਿ ਖ਼ਰਾਬ ਮੌਸਮ ਕਾਰਨ 18 ਜਨਵਰੀ ਤੋਂ ਫਲਾਈਟ ਦਾ ਸਮਾਂ ਬਦਲ ਕੇ ਸ਼ਾਮ 3:45 ਕਰ ਦਿੱਤਾ ਗਿਆ। ਸਿੰਗਾਪੁਰ ਏਅਰਲਾਈਨ ਦੀ ਸਹਾਇਕ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ‘ਸਕੂਟ’ ਅਸੁਵਿਧਾ ਲਈ ਮੁਆਫ਼ੀ ਮੰਗਦਾ ਹੈ। ਇਸ ਸਮੇਂ, ਅਸੀਂ ਪ੍ਰਭਾਵਿਤ ਗਾਹਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹਾਂ। ਹਵਾਈ ਅੱਡੇ ‘ਤੇ 263 ਯਾਤਰੀ ਸਮੇਂ ‘ਤੇ ਪਹੁੰਚ ਗਏ ਅਤੇ ਫਲਾਈਟ ‘ਚ ਸਵਾਰ ਹੋ ਗਏ ਸਨ। ਅੰਮ੍ਰਿਤਸਰ ਹਵਾਈ ਅੱਡੇ ਦੇ ਡਾਇਰੈਕਟਰ ਵੀਕੇ ਸੇਠ ਨੇ ਕਿਹਾ ਕਿ ਸਾਰੇ ਬੁਕਿੰਗ ਏਜੰਟਾਂ ਨੂੰ ਸਮੇਂ ਸਿਰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਇਸ ਨੂੰ ਆਪਣੇ ਗਾਹਕਾਂ ਤੱਕ ਪਹੁੰਚਾ ਦਿੱਤਾ ਸੀ, ਪਰ ਇਕ ਏਜੰਟ ਆਪਣੇ ਗਾਹਕਾਂ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਅਤੇ ਕਾਰਨ ਉਸ ਨੂੰ ਹੀ ਪਤਾ ਹੋਵੇਗਾ।
ਏਅਰਲਾਈਨ ਨੇ ਯਾਤਰੀਆਂ ਨੂੰ ਛੱਡ ਕੇ ਰਵਾਨਾ ਹੋਈ ‘ਸਕੂਟ’ ਲਈ ਮੰਗੀ ਮੁਆਫੀ


Comment here