ਸ਼੍ਰੀਨਗਰ-ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜੰਮੂ ਕਸ਼ਮੀਰ ਪੁਲਸ ਅਤੇ ਫ਼ੌਜ ਨੇ ਪਾਕਿਸਤਾਨ ’ਚ ਬੈਠੇ ਅੱਤਵਾਦੀ ਆਕਾਵਾਂ ਵਲੋਂ ਉੜੀ ਨੂੰ ਦਹਿਲਾਉਣ ਦੀ ਸਾਜ਼ਿਸ਼ ਨੂੰ ਸ਼ਨੀਵਾਰ ਨਾਕਾਮ ਕਰ ਦਿੱਤਾ। ਜਵਾਨਾਂ ਨੇ ਉੜੀ ਦੇ ਹਥਲੰਗਾ ਸੈਕਟਰ ’ਚ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਇਕ ਵੱਡਾ ਭੰਡਾਰ ਬਰਾਮਦ ਕੀਤਾ। ਅਧਿਕਾਰੀ ਨੇ ਦੱਸਿਆ ਕਿ ਉੜੀ ’ਚ ਸਾਂਝੀ ਤਲਾਸ਼ੀ ਦੌਰਾਨ ਪੁਲਸ ਅਤੇ ਫ਼ੌਜ ਦੇ ਜਵਾਨਾਂ ਨੇ 8 ਏ. ਕੇ. 74 ਰਾਈਫਲਾਂ, ਏ.ਕੇ. 74 ਦੇ 24 ਮੈਗਜ਼ੀਨ, 12 ਚੀਨੀ ਪਿਸਤੌਲ, 24 ਮੈਗਜ਼ੀਨ, 9 ਚੀਨੀ ਗ੍ਰੇਨੇਡ, 5 ਪਾਕਿ ਗ੍ਰੇਨੇਡ, 5 ਕਣਕ ਦੀਆਂ ਬੋਰੀਆਂ, 81 ਪਾਕਿ ਗੁਬਾਰੇ, ਏ.ਕੇ. ਰਾਈਫਲਾਂ ਦੇ 560 ਰੌਂਦ ਅਤੇ ਪਿਸਤੌਲ ਦੇ 244 ਰੌਂਦ ਬਰਾਮਦ ਕੀਤੇ। ਇਸ ਸਬੰਧੀ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Comment here