ਅਜਬ ਗਜਬਦੁਨੀਆਵਿਸ਼ੇਸ਼ ਲੇਖ

ਇਨਸਾਨਾਂ ਨੂੰ ਸਿਗਨਲ ਭੇਜ ਰਹੇ ਏਲੀਅਨ

ਵਾਸ਼ਿੰਗਟਨ-ਕਿਹਾ ਜਾ ਰਿਹਾ ਹੈ ਕਿ 2023 ਉਹ ਸਾਲ ਹੈ ਜਦੋਂ ਆਖਿਰਕਾਰ ਏਲੀਅਨ ਧਰਤੀ ’ਤੇ ਉਤਰਨਗੇ। ਲੰਡਨ, ਲਾਸ ਵੇਗਾਸ ਅਤੇ ਬ੍ਰਾਜ਼ੀਲ ਵਿੱਚ ਵੱਖ-ਵੱਖ ਲੋਕਾਂ ਨੇ ਯੂਐਫਓ ਦੇਖੇ ਜਾਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਇਨ੍ਹਾਂ ਦਾਅਵਿਆਂ ਵਿੱਚ ਕਿੰਨੀ ਸੱਚਾਈ ਹੈ, ਇਹ ਕਹਿਣਾ ਮੁਸ਼ਕਿਲ ਹੈ। ਅਜੇ ਤੱਕ ਦੁਨੀਆ ਵਿੱਚ ਏਲੀਅਨ ਨਾਲ ਸਬੰਧਿਤ ਕਿਸੇ ਵੀ ਦਾਅਵੇ ਦੀ ਪੁਸ਼ਟੀ ਨਹੀਂ ਹੋਈ ਹੈ। ਪਰ ‘ਯੂਐਫਓ ਹੰਟਰ’ ਮੈਟ ਵੇਲਜ਼ ਦਾ ਕਹਿਣਾ ਹੈ ਕਿ ’ਏਲੀਅਨ ਸਾਨੂੰ ਸੰਦੇਸ਼ ਭੇਜ ਰਹੇ ਹਨ’।
ਡੇਲੀਸਟਾਰ ਦੀ ਖਬਰ ਮੁਤਾਬਕ ਵੇਲਸ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਅਸੀਂ ਆਪਣੀ ਸੋਚ ਤੋਂ ਪਹਿਲਾਂ ਏਲੀਅਨਜ਼ ਨੂੰ ਬਹੁਤ ਪਹਿਲਾਂ ਹੀ ਧਰਤੀ’ ਵਲ ਆਉਦੇ ਦੇਖ ਸਕਦੇ ਹਾਂ।’ ਲਾਸ ਵੇਗਾਸ, ਪੈਰਿਸ, ਬ੍ਰਾਜ਼ੀਲ, ਚਿਲੀ ਅਤੇ ਜਾਪਾਨ ਦੇ ਆਈਫਲ ਟਾਵਰ ਦੇ ਅਸਮਾਨ ਵਿੱਚ ਕੁਝ ‘ਅਸਾਧਾਰਨ ਵਰਤਾਰੇ’ ਦੇਖੇ ਗਏ ਹਨ। ਮੈਟ ਇਸ ਬਾਰੇ ਕਹਿੰਦਾ ਹੈ, ‘ਇਹ ਵਰਤਾਰੇ ਲਗਾਤਾਰ ਦੁਨੀਆ ਦੀਆਂ ਕੁਝ ਮਸ਼ਹੂਰ ਥਾਵਾਂ ’ਤੇ ਦੇਖੇ ਅਤੇ ਰਿਪੋਰਟ ਕੀਤੇ ਜਾ ਰਹੇ ਹਨ।
ਵੱਡੀ ਗਿਣਤੀ ਵਿੱਚ ਯੂਐਫਓ ਹੰਟਿੰਗ ਗਰੁੱਪ, ਜਿਹਨਾਂ ਦਾ ਇੱਕ-ਦੂਸਰੇ ਦਾ ਕੋਈ ਸਬੰਧ ਨਹੀਂ ਹੈ, ਉਹ ਇੱਕ ਵੀ ਗੱਲ ਦੀ ਰਿਪੋਰਟ ਕਰ ਰਹੇ ਹਨ।’ ਮੈਟ ਦੇ ਕੋਲ ਆਪਣੇ ਦਾਅਵਿਆਂ ਦੇ ਸਮਰਥਨ ਵਿੱਚ ਕੋਈ ਵੀ ਵਿਗਿਆਨਕ ਸਬੂਤ ਨਹੀਂ ਹੈ। ਪਰ ਉਹ ਇਕੱਲੇ ਨਹੀਂ ਹਨ ਜੋ ਇਸ ਤਰ੍ਹਾਂ ਦੇ ਦਾਅਵੇ ਕਰ ਰਹੇ ਹਨ। ਇਥੋਸ ਸਾਲੋਮੇ ਨੇ ਕਿਹਾ ਕਿ ਏਲੀਅਨਜ ਅਮਰੀਕਾ ਦੇ ਟਾਪ-ਸੀਕ੍ਰਰੇਟ ਏਰੀਆ 51 ਏਅਰ ਬੇਸ ’ਤੇ ਸਥਿਤ ਇੱਕ ਅੰਡਰਗ੍ਰਾਉਂਡ ਪੋਰਟਲ ਤੋਂ ਬਾਹਰ ਆ ਸਕਦੇ ਹਨ। 36 ਸਾਲਾ ਐਥੋਸ ਸਲੋਮੇ ਨੂੰ ‘ਅੱਜ ਦਾ ਨੋਸਟ੍ਰਾਡੇਮਸ’ ਅਰਥਾਤ ਜੋਤਸ਼ੀ ਕਿਹਾ ਜਾਂਦਾ ਹੈ। ਸਲੋਮੇ ਦੀਆਂ ਕਈ ਭਵਿੱਖਬਾਣੀਆਂ ਵੀ ਸੱਚ ਸਾਬਤ ਹੋਈਆਂ ਹਨ। ਕੋਰੋਨਾ ਮਹਾਮਾਰੀ ਹੋਵੇ ਜਾਂ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-99 ਦਾ ਦਿਹਾਂਤ, ਉਹ ਪਹਿਲਾਂ ਹੀ ਕਈ ਗਲੋਬਲ ਘਟਨਾਵਾਂ ਬਾਰੇ ਦੱਸ ਚੁੱਕੇ ਹਨ। ਐਥੋਸ ਸਲੋਮੇ ਦੁਆਰਾ ਯੂਕਰੇਨ ਯੁੱਧ ਦੀ ਭਵਿੱਖਬਾਣੀ ਵੀ ਕੀਤੀ ਗਈ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਜੂਨ ਵਿੱਚ ਘੋਸ਼ਣਾ ਕੀਤੀ ਸੀ ਕਿ ਉਹ ਯੂਐਫਓ ਉੱਤੇ ਆਪਣਾ ਪਹਿਲਾ ਅਧਿਐਨ ਸ਼ੁਰੂ ਕਰ ਰਹੇ ਹਨ।
ਜੇਕਰ ਕਿਤੇ ਏਲੀਅਨਜ਼ ਮਿਲ ਵੀ ਗਏ ਤਾਂ ਫਿਰ ਅਸੀਂ ਕੀ ਕਰਾਂਗੇ?
ਸਟੀਵਨ ਡਿਕ ਖਗੋਲ ਵਿਗਿਆਨੀ ਹਨ ਅਤੇ ਵਿਗਿਆਨ ਦੇ ਇਤਿਹਾਸਕਾਰ ਹਨ। ਉਹ ਨਾਸਾ ਵਿੱਚ ਮੁੱਖ ਇਤਿਹਾਸਕਾਰ ਰਹਿ ਚੁੱਕੇ ਹਨ। ਅੰਤਰਰਾਸ਼ਟਰੀ ਐਸਟ੍ਰੋਨਾਮਿਕਲ ਦੀ ਯੂਨੀਅਨ ਨੇ ਉਨ੍ਹਾਂ ਦੇ ਨਾਮ ’ਤੇ ਇੱਕ ਗ੍ਰਹਿ ਦਾ ਨਾਮ 6544 ਸਟੀਵਨਡਿਕ ਦਿੱਤਾ ਹੈ। ਦੂਜੇ ਖਗੋਲ ਵਿਗਿਆਨੀਆਂ ਵਾਂਗ ਸਟੀਵਨ ਨੂੰ ਵੀ ਯਕੀਨ ਹੈ ਕਿ ਧਰਤੀ ਤੋਂ ਪਰੇ ਕਿਤੇ ਜੀਵਨ ਹੈ ਪਰ ਉਨ੍ਹਾਂ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਇਸ ਦਾ ਪਤਾ ਲੱਗਣ ਤੋਂ ਬਾਅਦ ਕੀ ਹੋਵੇਗਾ? ਉਹ ਕਹਿੰਦੇ ਹਨ, ‘‘ਮੈਨੂੰ ਜਿੰਨਾ ਪਤਾ ਹੈ, ਨਾ ਤਾਂ ਅਮਰੀਕਾ ਸਰਕਾਰ ਕੋਲ ਅਤੇ ਨਾ ਕਿਸੇ ਹੋਰ ਕੋਲ ਇਸ ਦੀ ਕੋਈ ਯੋਜਨਾ ਹੈ ਕਿ ਜੇਕਰ ਕਿਤੇ ਏਲੀਅਨਜ਼ ਮਿਲ ਜਾਂਦੇ ਹਨ ਤਾਂ ਇਸ ਦਾ ਕੀ ਅਸਰ ਹੋਵੇਗਾ।’’
ਸਟੀਵਨ ਡਿਕ ਕਈ ਸਾਲਾਂ ਤੱਕ ਨਾਸਾ ਸਪੌਂਸਰ ਏਲੀਅਨ ਲਾਈਫ ਪ੍ਰਿਪਰੇਸ਼ਨ ਪ੍ਰੋਗਰਾਮ ਦਾ ਹਿੱਸਾ ਰਹਿ ਚੁੱਕੇ ਹਨ।ਉਹ ਕਹਿੰਦੇ ਹਨ ਕਿ ਦੂਜੇ ਗ੍ਰਹਿਆਂ ਤੋਂ ਆਉਣ ਵਾਲੀਆਂ ਚੀਜ਼ਾਂ ਨੂੰ ਲੈ ਕੇ ਕੁਝ ਨਿਯਮ ਤਾਂ ਹਨ ਪਰ ਇਹ ਲੰਬੇ ਸਮੇਂ ਲਈ ਨਹੀਂ ਬਣਾਏ ਗਏ ਹਨ।ਪਰ ਕੀ ਅਜਿਹਾ ਵੀ ਹੋ ਸਕਦਾ ਹੈ ਜਿਹੜੇ ਏਲੀਅਨਜ਼ ਦੀ ਤਲਾਸ਼ ਅਸੀਂ ਕਰ ਰਹੇ ਹਾਂ, ਉਹ ਸਾਨੂੰ ਲੱਭ ਰਹੇ ਹੋਣ ਅਤੇ ਸਾਨੂੰ ਮਿਲਣ ਧਰਤੀ ’ਤੇ ਆ ਜਾਣ? ਅਤੇ ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਅਸੀਂ ਏਲੀਅਨਜ਼ ਨਾਲ ਗੱਲ ਕਿਵੇਂ ਕਰਾਂਗੇ?’’ ਸਟੀਵਨ ਕਹਿੰਦੇ ਹਨ, ‘‘ਇਹ ਗੰਭੀਰ ਚਰਚਾ ਦਾ ਵਿਸ਼ਾ ਹੈ। ਮੈਨੂੰ ਲੱਗਦਾ ਹੈ ਕਿ ਫਿਲਮ ਅਰਾਈਵਲ ਵਿੱਚ ਇਸ ਗੱਲ ਨੂੰ ਬਿਹਤਰ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਵਿੱਚ ਕੁਝ ਏਲੀਅਨਜ਼ ਇਨਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਤੁਹਾਨੂੰ ਅਜਿਹੀ ਭਾਸ਼ਾ ਚਾਹੀਦੀ ਹੈ ਜਿਸ ਬਾਰੇ ਪੂਰੇ ਬ੍ਰਹਿਮੰਡ ਵਿੱਚ ਸਮਝ ਹੋਵੇ।’’
ਉਹ ਕਹਿੰਦੇ ਹਨ ਕਿ ਸਾਨੂੰ ਅਜੇ ਤੱਕ ਨਹੀਂ ਪਤਾ ਹੈ ਕਿ ਜਿਨ੍ਹਾਂ ਨੂੰ ਅਸੀਂ ਖੋਜ ਰਹੇ ਹਾਂ, ਉਹ ਕਿਹੋ ਜਿਹੇ ਹਨ ਅਤੇ ਉਨ੍ਹਾਂ ਦੀ ਸਾਡੇ ਨਾਲ ਮਿਲ ਕੇ ਕੀ ਪ੍ਰਤੀਕਿਰਿਆ ਹੋਵੇਗੀ?
ਸਟੀਵਨ ਅਨੁਸਾਰ, ‘‘ਅਸੀਂ ਇਹ ਮੰਨ ਕੇ ਨਹੀਂ ਚੱਲ ਸਕਦੇ ਕਿ ਏਲੀਅਨਜ਼ ਚੰਗੇ ਹੀ ਹੋਣਗੇ। ਮਾਈਕ੍ਰੋਬ ਦੇ ਪੱਧਰ ’ਤੇ ਵੀ ਦੇਖਿਆ ਜਾਵੇ ਤਾਂ ਇਹ ਸੰਭਵ ਹੈ ਕਿ ਦੂਜੇ ਗ੍ਰਹਿ ਤੋਂ ਆਇਆ ਬੈਕਟੀਰੀਆ ਇੱਥੇ ਲਾਗ ਫੈਲਾ ਸਕਦਾ ਹੈ। ਸਾਨੂੰ ਨਹੀਂ ਪਤਾ ਕਿ ਏਲੀਅਨਜ਼ ਦਾ ਦੁਨੀਆਂ ਵਿੱਚ ਪਰਉਪਕਾਰ ਦਾ ਸਿਧਾਂਤ ਹੈ ਵੀ ਜਾਂ ਨਹੀਂ, ਕੀ ਇਨਸਾਨਾਂ ਦੇ ਪ੍ਰਤੀ ਉਨ੍ਹਾਂ ਦਾ ਰਵੱਈਆ ਠੀਕ ਰਹੇਗਾ। ਅਸੀਂ ਉਨ੍ਹਾਂ ਦੇ ਨਾਲ ਕਿਸ ਤਰ੍ਹਾਂ ਦਾ ਵਤੀਰਾ ਕਰਾਂਗੇ? ਅਤੇ ਦੁਨੀਆ ਵੱਲੋਂ ਉਨ੍ਹਾਂ ਨਾਲ ਗੱਲ ਕੌਣ ਕਰੇਗਾ, ਸੰਯੁਕਤ ਰਾਸ਼ਟਰ ਜਾਂ ਫਿਰ ਕੋਈ ਹੋਰ?’’
ਉਹ ਕਹਿੰਦੇ ਹਨ, ‘‘ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਕੋਈ ਯੋਜਨਾ ਹੋਣੀ ਚਾਹੀਦੀ ਹੈ, ਸਾਨੂੰ ਨਹੀਂ ਪਤਾ ਕਿ ਕੀ ਕਰਨਾ ਚਾਹੀਦਾ ਹੈ, ਪਰ ਜੇ ਇਸ ਬਾਰੇ ਪਹਿਲਾਂ ਸੋਚਿਆ ਜਾਵੇ ਤਾਂ ਬਿਹਤਰ ਹੋਵੇਗਾ।’’

Comment here