ਅਪਰਾਧਸਿਆਸਤਖਬਰਾਂ

ਆਸਾਰਾਮ ਨੂੰ ਬਲਾਤਕਾਰ ਦੇ ਮਾਮਲੇ ‘ਚ ਉਮਰ ਕੈਦ

ਗਾਂਧੀਨਗਰ-ਆਸਾਰਾਮ ਬਾਪੂ ਨੂੰ ਇੱਕ ਮਹਿਲਾ ਸ਼ਰਧਾਲੂ ਨਾਲ ਬਲਾਤਕਾਰ ਕਰਨ ਦੇ ਜੁਰਮ ਵਿੱਚ ਗੁਜਰਾਤ ਦੇ ਗਾਂਧੀਨਗਰ ਦੀ ਸੈਸ਼ਨ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੈਸ਼ਨ ਕੋਰਟ ਦੇ ਜੱਜ ਡੀਕੇ ਸੋਨੀ ਨੇ ਸੋਮਵਾਰ ਨੂੰ ਆਸਾਰਾਮ ਨੂੰ ਸਾਲ 2013 ‘ਚ ਦਰਜ ਹੋਏ ਇਸ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਪਾਇਆ, ਜਦਕਿ ਆਸਾਰਾਮ ਦੀ ਪਤਨੀ ਸਮੇਤ 6 ਹੋਰਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ।
ਇਸਤਗਾਸਾ ਪੱਖ ਨੇ ਗੁਜਰਾਤ ਅਦਾਲਤ ਨੂੰ ਦੱਸਿਆ ਕਿ ਆਸਾਰਾਮ ਇੱਕ “ਆਦਤਨ ਅਪਰਾਧੀ” ਹੈ ਅਤੇ ਉਸ ਲਈ ਉਮਰ ਕੈਦ ਦੀ ਮੰਗ ਕੀਤੀ। ਇਸਤਗਾਸਾ ਪੱਖ ਨੇ ਮੰਗਲਵਾਰ ਨੂੰ ਗਾਂਧੀਨਗਰ ਦੀ ਇੱਕ ਅਦਾਲਤ ਵਿੱਚ ਦਾਅਵਾ ਕੀਤਾ ਕਿ 2013 ਵਿੱਚ ਇੱਕ ਸਾਬਕਾ ਮਹਿਲਾ ਸ਼ਰਧਾਲੂ ਦੁਆਰਾ ਦਾਇਰ ਕੀਤੇ ਗਏ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਆਸਾਰਾਮ ਬਾਪੂ ਇੱਕ “ਆਦਤਨ ਅਪਰਾਧੀ” ਹੈ। ਇਸ ਮਾਮਲੇ ਵਿੱਚ ਆਸਾਰਾਮ ਨੂੰ ਉਮਰ ਕੈਦ ਅਤੇ ਭਾਰੀ ਜੁਰਮਾਨਾ ਲਾਉਣ ਦੀ ਮੰਗ ਕੀਤੀ ਗਈ ਸੀ। ਸੈਸ਼ਨ ਕੋਰਟ ਦੇ ਜੱਜ ਡੀਕੇ ਸੋਨੀ ਨੇ ਸਜ਼ਾ ‘ਤੇ ਦਲੀਲਾਂ ਸੁਣੀਆਂ ਅਤੇ ਅੰਤਿਮ ਫੈਸਲਾ 3.30 ਵਜੇ ਤੱਕ ਸੁਰੱਖਿਅਤ ਰੱਖ ਲਿਆ ਸੀ। ਸੋਮਵਾਰ ਨੂੰ ਸਰਕਾਰੀ ਵਕੀਲ ਆਰ.ਸੀ. ਕੋਡੇਕਰ ਨੇ ਕਿਹਾ ਕਿ “ਅਦਾਲਤ ਨੇ ਇਸਤਗਾਸਾ ਦੇ ਮਾਮਲੇ ਨੂੰ ਸਵੀਕਾਰ ਕਰ ਲਿਆ ਅਤੇ ਆਸਾਰਾਮ ਨੂੰ ਭਾਰਤੀ ਦੰਡਾਵਲੀ ਦੀ ਧਾਰਾ 376 (2) (ਸੀ), 377 (ਗ਼ੈਰ-ਕੁਦਰਤੀ ਸੈਕਸ) ਅਤੇ ਗ਼ੈਰ-ਕਾਨੂੰਨੀ ਤੌਰ ’ਤੇ ਬੰਧਕ ਬਣਾਉਣ ਨਾਲ ਜੁੜੀ ਧਾਰਾ ’ਚ ਦੋਸ਼ੀ ਠਹਿਰਾਇਆ।”
ਆਪਣੇ ਕਾਰਨਾਮਿਆਂ ਦੇ ਕਾਰਨ ਵਿਵਾਦਿਤ ਬਾਪੂ ਆਸਾਰਾਮ ਇਸ ਸਮੇਂ ਜਬਰ-ਜਨਾਹ ਦੇ ਇੱਕ ਹੋਰ ਮਾਮਲੇ ਦੇ ਵਿੱਚ ਰਾਜਸਥਾਨ ਦੀ ਜੋਧਪੁਰ ਜੇਲ੍ਹਦੀ ਜੇਲ੍ਹ ਦੇ ਵਿੱਚ ਬੰਦ ਹੈ। ਅਕਤੂਬਰ 2013 ਦੇ ਵਿੱਚ ਸੂਰਤ ਦੀ ਇੱਕ ਔਰਤ ਨੇ ਆਸਾਰਾਮ ਬਾਪੂ ਅਤੇ 7 ਹੋਰ ਲੋਕਾਂ ਦੇ ਖਿਲਾਫ ਜਬਰ ਜਨਾਹ ਅਤੇ ਨਾਜਾਇਜ਼ ਤੌਰ ’ਤੇ ਨਜ਼ਰਬੰਦ ਰੱਖਣ ਦਾ ਇਲਜ਼ਾਮ ਲਾਉਂਦਿਆਂ ਮਾਮਲਾ ਦਰਜ ਕਰਵਾਇਆ ਸੀ। ਇਸ ਮੁਕੱਦਮੇ ਦੀ ਸੁਣਵਾਈ ਦੇ ਦੌਰਾਨ ਇੱਕ ਮੁਲਜ਼ਮ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਦੇ ਵਿੱਚ ਜੁਲਾਈ 2014 ਦੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਦੱਸ ਦਈਏ ਕਿ ਗੁਜਰਾਤ ਦੇ ਅਹਿਮਦਾਬਾਦ ਦੇ ਚਾਂਦਖੇੜਾ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਐੱਫ. ਆਈ. ਆਰ. ਮੁਤਾਬਕ ਆਸਾਰਾਮ ਬਾਪੂ ਨੇ ਸਾਲ 2001 ਤੋਂ 2006 ਦੇ ਵਿਚਾਲੇ ਔਰਤ ਦੇ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ। ਜਦੋਂ ਉਹ ਸ਼ਹਿਰ ਦੇ ਬਾਹਰੀ ਇਲਾਕੇ ਦੇ ਵਿੱਚ ਸਥਿਤ ਉਸ ਦੇ ਆਸ਼ਰਮ ਦੇ ਵਿੱਚ ਰਹਿੰਦੀ ਸੀ।

Comment here