ਅਜਬ ਗਜਬਖਬਰਾਂਚਲੰਤ ਮਾਮਲੇ

ਆਸਾਮ ਦੇ ਮੋਰੀਗਾਓਂ ਮੇਲੇ ’ਚ ਬਿਨਾਂ ਪੈਸਿਆਂ ਦੇ ਮਿਲਦੈ ਸਾਮਾਨ

ਦਿਸਪੁਰ-ਪਿਛਲੇ 500 ਸਾਲ ਤੋਂ  ਆਸਾਮ ਦੇ ਮੋਰੀਗਾਓਂ ਜ਼ਿਲ੍ਹੇ ਦੇ ਜੂਨਬਿਲ ਖੇਤਰ ਵਿਚ ਇਕ ਮੇਲਾ ਲਗਦਾ ਹੈ ਜਿਸ ਵਿਚ ਸਾਮਾਨ ਪੈਸੇ ਨਾਲ ਨਹੀਂ ਮਿਲਦਾ। ਇਸ ਮੇਲੇ ਵਿਚ ਪਹਾੜੀ ਜਨਜਾਤੀਆਂ ਅਤੇ ਮੈਦਾਨੀ ਜਨਜਾਤੀਆਂ ਵੱਡੀ ਗਿਣਤੀ ਵਿਚ ਪਹੁੰਚਦੀ ਹੈ। ਹਰ ਸਾਲ ਇਹ ਮੇਲਾ 3 ਦਿਨ ਲਈ ਲਗਦਾ ਹੈ। ਦੁਨੀਆ ਭਰ ਵਿਚ ਇਸ ਤਰ੍ਹਾਂ ਦੀ ਰਵਾਇਤ ਦੇ ਮੁਤਾਬਕ ਆਯੋਜਿਤ ਹੋਣ ਵਾਲਾ ਇਹ ਮੇਲਾ ਆਪਣੇ-ਆਪ ਵਿਚ ਅਨੋਖਾ ਮੇਲਾ ਹੈ।
ਇਸ ਮੇਲੇ ਵਿਚ ਖਾਸੀਅਤ ਹੈ ਕਿ ਇਸ ਵਿਚ ਆਧੁਨਿਕ ਮੁਦਰਾ ਭਾਵ ਪੈਸੇ ਦਾ ਰਿਵਾਜ਼ ਨਹੀਂ ਹੈ। ਇਥੇ ਸਾਮਾਨ ਦੀ ਖਰੀਦਾਰੀ ਕੀਮਤ ਤੈਅ ਕਰਨ ਤੋਂ ਬਾਅਦ ਸਾਮਾਨਾਂ ਦੀ ਅਦਲਾ-ਬਦਲੀ ਨਾਲ ਕੀਤੀ ਜਾਂਦੀ ਹੈ। ਦੁਪਹਿਰ ਦੇ ਸਮੇਂ ਪਹਾੜਾਂ ਤੋਂ ਆਉਣ ਵਾਲੀ ਜਨਜਾਤੀਆਂ ਆਪਣੇ ਸਾਮਾਨਾਂ ਨੂੰ ਮੇਲੇ ’ਚ ਲੈ ਕੇ ਪਹੁੰਚਾਉਂਦੀਆਂ ਹਨ। ਦੱਸ ਦਈਏ ਕਿ ਇਨ੍ਹਾਂ ਜਨਜਾਤੀਆਂ ਨੂੰ ਇਥੇ ਆਮ ਬੋਲਚਾਲ ਵਿਚ ਮਾਮਾ-ਮਾਮੀ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ।

Comment here