ਖਬਰਾਂਦੁਨੀਆਪ੍ਰਵਾਸੀ ਮਸਲੇ

ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

ਗੁਰਾਇਆ-ਵਿਦੇਸ਼ਾਂ ਵਿੱਚ ਵਸੇ ਭਾਰਤੀ ਨੌਜਵਾਨਾਂ ਦੀਆਂ ਮੌਤ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਗੁਰਾਇਆ ਦੇ ਰਹਿਣ ਵਾਲੇ ਨੌਜਵਾਨ ਦਿਨੇਸ਼ ਕੁਮਾਰ ਭੌਂਸਲੇ (37) ਪੁੱਤਰ ਸਤਪਾਲ ਭੌਂਸਲੇ ਦੀ ਆਸਟ੍ਰੇਲੀਆ ਵਿਖੇ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ 27 ਜਨਵਰੀ 2023 ਨੂੰ ਦਿਨੇਸ਼ ਕੁਮਾਰ ਦੀ ਸੰਖੇਪ ਬੀਮਾਰੀ ਪਿੱਛੋਂ ਮੌਤ ਹੋ ਗਈ ਸੀ। ਦਿਨੇਸ਼ ਕੁਮਾਰ ਕਾਂਗਰਸੀ ਆਗੂ ਅੰਮ੍ਰਿਤ ਭੌਂਸਲੇ ਦੇ ਚਾਚਾ ਜੀ ਦਾ ਮੁੰਡਾ ਸੀ। ਦਿਨੇਸ਼ ਕੁਮਾਰ ਦੀ ਮ੍ਰਿਤਕ ਦੇਹ ਭਾਰਤ ਪਹੁੰਚ ਗਈ ਹੈ ਅਤੇ ਭਲਕੇ ਉਸ ਦਾ ਅੰਤਿਮ ਸਸਕਾਰ ਗੁਰਾਇਆ ਦੇ ਸ਼ਮਸ਼ਾਨਘਾਟ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਦਿਨੇਸ਼ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਅਤੇ ਮੁੰਡੇ ਨੂੰ ਛੱਡ ਗਿਆ ਹੈ।

Comment here