ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਆਤਮਘਾਤੀ ਬੰਬ ਧਮਾਕੇ ‘ਚ 100 ਬੱਚਿਆਂ ਦੀ ਮੌਤ

ਕਾਬੁਲ-ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇੱਕ ਸ਼ੀਆ ਬਹੁਲ ਖੇਤਰ ਵਿੱਚ ਸ਼ੁੱਕਰਵਾਰ ਤੜਕੇ ਇੱਕ ਧਮਾਕੇ ਵਿੱਚ ਘੱਟੋ-ਘੱਟ 100 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਸਨ। ਨਵੀਂ ਰਿਪੋਰਟ ਅਨੁਸਾਰ ਰਾਜਧਾਨੀ ਕਾਬੁਲ ਦੇ ਦਸ਼ਤੀ ਬਰਚੀ ਇਲਾਕੇ ਦੇ ਇੱਕ ਸਕੂਲ ਵਿੱਚ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ ਘੱਟੋ-ਘੱਟ 100 ਬੱਚੇ ਮਾਰੇ ਗਏ। ਸਥਾਨਕ ਪੱਤਰਕਾਰਾਂ ਮੁਤਾਬਕ ਇਸ ਘਟਨਾ ਦੀ ਰਿਪੋਰਟਿੰਗ ਨੇ ਮਨੁੱਖੀ ਸੰਵੇਦਨਾਵਾਂ ਨੂੰ ਝੰਜੋੜ ਕੇ ਰੱਖ ਦਿੱਤਾ। ਸਕੂਲ ਦੇ ਆਸ-ਪਾਸ ਪਈਆਂ ਲਾਸ਼ਾਂ ਦੀ ਪਛਾਣ ਕਰਨੀ ਵੀ ਔਖੀ ਹੋ ਰਹੀ ਸੀ। ਕਿਤੇ ਹੱਥ ਸਨ, ਕਿਤੇ ਪੈਰ ਸਨ।ਅਮਰੀਕਾ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ।
ਰਿਪੋਰਟ ਮੁਤਾਬਕ ਧਮਾਕਾ ਸ਼ਹਿਰ ਦੇ ਪੱਛਮ ਵਿੱਚ ਦਸ਼ਤ-ਏ-ਬਰਚੀ ਇਲਾਕੇ ਦੇ ਕਾਜ਼ ਸਕੂਲ ਵਿੱਚ ਹੋਇਆ। ਇੱਕ ਸਥਾਨਕ ਪੱਤਰਕਾਰ ਬਿਲਾਲ ਸਰਵਰੀ ਨੇ ਹਮਲੇ ‘ਤੇ ਟਵੀਟ ਕੀਤਾ, “ਅਸੀਂ ਹੁਣ ਤੱਕ ਆਪਣੇ 100 ਵਿਦਿਆਰਥੀਆਂ ਦੀਆਂ ਲਾਸ਼ਾਂ ਗਿਣ ਚੁੱਕੇ ਹਾਂ। ਮਾਰੇ ਗਏ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਕਲਾਸ ਖਚਾਖਚ ਭਰੀ ਹੋਈ ਸੀ। ਉਹ ਵਿਦਿਆਰਥੀ ਯੂਨੀਵਰਸਿਟੀ ਵਿੱਚ ਦਾਖ਼ਲੇ ਦੀ ਤਿਆਰੀ ਲਈ ਇਕੱਠੇ ਹੋਏ ਸਨ।”
ਇੱਕ ਸਥਾਨਕ ਪੱਤਰਕਾਰ ਅਨੁਸਾਰ ਘਟਨਾ ਵਿੱਚ ਜ਼ਿਆਦਾਤਰ ਵਿਦਿਆਰਥੀ ਮਾਰੇ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਹਜ਼ਾਰਾ ਅਤੇ ਸ਼ੀਆ ਸਨ। ਹਜ਼ਾਰਾ ਅਫਗਾਨਿਸਤਾਨ ਦਾ ਤੀਜਾ ਸਭ ਤੋਂ ਵੱਡਾ ਨਸਲੀ ਸਮੂਹ ਹੈ। ਤੁਹਾਨੂੰ ਦੱਸ ਦੇਈਏ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸ਼ਾਸਨ ਦੇ ਬਾਅਦ ਤੋਂ ਹੀ ਬੰਬ ਧਮਾਕਿਆਂ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ।

Comment here